Meerut corona cases: ਮੇਰਠ: ਮੇਰਠ ਵਿੱਚ ਇੱਕ ਹੋਰ ਪਰਿਵਾਰ ਨੂੰ ਕੋਰੋਨਾ ਨੇ ਆਪਣੀ ਚਪੇਟ ਵਿੱਚ ਲੈ ਲਿਆ ਹੈ । ਜਿੱਥੇ ਇੱਕ ਹੀ ਪਰਿਵਾਰ ਦੇ 16 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ । ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸੰਕਰਮਣ ਦਾ ਮੰਡੀ ਕੁਨੈਕਸ਼ਨ ਸਾਹਮਣੇ ਆ ਰਿਹਾ ਹੈ । ਇਸ ਦੇ ਨਾਲ ਹੀ ਮੇਰਠ ਵਿੱਚ ਕੋਰੋਨਾ ਪੀੜਤ ਮਰੀਜ਼ਾਂ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ । ਐਤਵਾਰ ਨੂੰ ਮੈਡੀਕਲ ਦੇ ਕੋਰੋਨਾ ਵਾਰਡ ਵਿੱਚ ਦਾਖਲ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ ।
ਦਰਅਸਲ, ਮੇਰਠ ਵਿੱਚ ਕੋਰੋਨਾ ਨਾਲ ਜਾਨ ਗੁਆ ਚੁੱਕੇ ਇੱਕ ਸਬਜੀ ਵੇਚਣ ਵਾਲੇ ਦੇ ਘਰ ਵਿੱਚ ਕੋਰੋਨਾ ਬੰਬ ਫੱਟਿਆ ਹੈ। ਰਵੀਂਦਰਪੁਰੀ ਵਿੱਚ ਇੱਕ ਪਰਿਵਾਰ ਤੋਂ 16 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ । ਸ਼ਨੀਵਾਰ ਨੂੰ ਲੈਬ ਦੀ ਜਾਂਚ ਰਿਪੋਰਟ ਜਾਰੀ ਹੁੰਦੇ ਹੀ ਰਵੀਂਦਰਪੁਰੀ ਇਲਾਕੇ ਵਿੱਚ ਭਾਜੜ ਮੱਚ ਗਈ । ਸਿਹਤ ਵਿਭਾਗ ਇਸ ਸੰਕਰਮਣ ਵਿੱਚ ਸਬਜੀ ਮੰਡੀ ਦਾ ਲਿੰਕ ਲੱਭ ਰਿਹਾ ਹੈ। ਇਸ ਚੇਨ ਵਿੱਚ 100 ਤੋਂ ਜ਼ਿਆਦਾ ਲੋਕਾਂ ਦੀ ਸੂਚੀ ਬਣਾਈ ਗਈ ਹੈ । ਜਿਸ ਤੋਂ ਬਾਅਦ ਵਿਭਾਗ ਹੁਣ ਰਵੀਂਦਰਪੁਰੀ ਵਿੱਚ ਰੈਂਡਮ ਸੈਂਪਲਿੰਗ ਕਰੇਗਾ।
ਦੱਸ ਦਈਏ ਕਿ ਮੇਰਠ ਵਿੱਚ ਕਈ ਪਰਿਵਾਰ ਪਹਿਲਾਂ ਵੀ ਕੋਰੋਨਾ ਦੀ ਚਪੇਟ ਵਿੱਚ ਆ ਚੁੱਕੇ ਹਨ । ਬੀਜੇਪੀ ਨੇਤਾ ਦੇ ਪਰਿਵਾਰ ਵਿੱਚ ਪਿਤਾ-ਪੁੱਤ ਦੀ ਮੌਤ ਹੋ ਚੁੱਕੀ ਹੈ ਅਤੇ ਮਾਂ ਹਸਪਤਾਲ ਵਿੱਚ ਹੈ । ਉੱਥੇ ਹੀ, ਮੇਰਠ ਦੇ ਮਨਜ਼ੂਰ ਨਗਰ ਵਿੱਚ ਇੱਕ ਪਰਿਵਾਰ ਦੇ 13 ਲੋਕ ਪੀੜਤ ਹੋ ਚੁੱਕੇ ਹਨ ।