ਅਮਰੀਕਾ ਦੇ ਨਿਊਯਾਰਕ ਵਿਚ ਮੈਕਸੀਕਨ ਨੇਵੀ ਦਾ ਟ੍ਰੇਨਿੰਗ ਜਹਾਜ਼ ਕੁਆਉਤੇਮੋਕ ਈਸਟ ਰਿਵਰ ‘ਤੇ ਬਣੇ ਬਰੁਕਲਿਨ ਬ੍ਰਿਜ ਨਾਲ ਟਕਰਾ ਗਿਆ। ਰਿਪੋਰਟ ਮੁਤਾਬਕ ਘਟਨਾ ਬੀਤੀ ਸ਼ਾਮ 8.30 ਵਜੇ ਵਾਪਰੀ। ਹਾਦਸੇ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੈ ਜਿਸ ਵਿਚ ਜਹਾਜ਼ ਦਾ ਉਪਰੀ ਹਿੱਸਾ ਬ੍ਰਿਜ ਨਾਲ ਟਕਰਾਉਂਦਾ ਨਜ਼ਰ ਆ ਰਿਹਾ ਹੈ। ਜਹਾਜ਼ ਦੇ ਟਕਰਾਉਣ ਨਾਲ 19 ਲੋਕ ਜ਼ਖਮੀ ਹੋ ਗਏ ਤੇ 2 ਦੀ ਮੌਤ ਹੋ ਗਈ ਜਦੋਂ ਕਿ 2 ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜਹਾਜ਼ ‘ਚ ਕੁੱਲ 277 ਲੋਕ ਸਵਾਰ ਸਨ । ਇਹ ਜਹਾਜ਼ ਨਿਊਯਾਰਕ ਵਿਚ ਇਕ ਫ੍ਰੈਂਡਲੀ ਟੂਰ ‘ਤੇ ਆਇਆ ਸੀ। ਨਿਊਯਾਰਕ ਦੀ ਐਮਰਜੈਂਸੀ ਕ੍ਰਾਈਸਿਸ ਮੈਨੇਜਮੈਂਟ ਏਜੰਸੀ ਨੇ ਕਿਹਾ ਕਿ ਉਹ ਇਸ ਘਟਨਾ ਦੀ ਜਾਂਚ ਕਰ ਰਹੇ ਹਨ। ਬ੍ਰਿਜ ਦੇ ਡੈੱਕ ਦੀ ਉਚਾਈ 127 ਫੁੱਟ ਹੈ ਜਦੋਂ ਕਿ ਜਹਾਜ਼ ਦੇ ਟਾਵਰ ਦੀ ਉਚਾਈ 158 ਫੁੱਟ ਹੈ। ਜਹਾਜ਼ ਤੇ ਬ੍ਰਿਜ ਦੇ ਡੈੱਕ ਦੀ ਉਚਾਈ ਵਿਚ ਲਗਭਗ 31 ਫੁੱਟ ਦਾ ਫਰਕ ਸੀ, ਇਹੀ ਹਾਦਸੇ ਦੀ ਵਜ੍ਹਾ ਬਣਿਆ।
ਇਹ ਵੀ ਪੜ੍ਹੋ : ਸੁਨਹਿਰੀ ਭਵਿੱਖ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ, 4 ਮਹੀਨੇ ਪਹਿਲਾਂ ਗਿਆ ਸੀ ਵਿਦੇਸ਼
ਅਧਿਕਾਰੀਆਂ ਨੇ ਦੱਸਿਆ ਕਿ ਇਹ ਜਹਾਜ਼ ਨਿਊਾਰਕ ਪੀਅਰ 17 ਤੋਂ ਆਈਲੈਂਡ ਵਲ ਜਾ ਰਿਹਾ ਸੀ। ਹਾਦਸੇ ਦੀ ਵਜ੍ਹਾ ਨਾਲ 142 ਸਾਲ ਪੁਰਾਣੇ ਬਰੁਕਲਿਨ ਬ੍ਰਿਜ ਨੂੰ ਵੱਡਾ ਨੁਕਸਾਨ ਨਹੀਂ ਹੋਇਆ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਬਰੁਕਲਿਨ ਬ੍ਰਿਜ ਦਾ ਨਿਰਮਾਣ 1883 ਵਿਚ ਹੋਇਆ ਸੀ। ਇਹ ਲਗਭਗ 1600 ਫੁੱਟ ਲੰਬਾ ਹੈ ਤੇ ਦੋ ਪੱਥਰਾਂ ਦੇ ਟਾਵਰਾਂ ‘ਤੇ ਟਿਕਿਆ ਹੈ। ਟਰਾਂਸਪੋਰਟ ਵਿਭਾਗ ਮੁਤਾਬਕ ਰੋਜ਼ਾਨਾ 1 ਲੱਖ ਤੋਂ ਵਧ ਵਾਹਨ ਤੇ ਲਗਭਗ 32,000 ਲੋਕ ਪੈਦਲ ਇਸ ਨੂੰ ਪਾਰ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ -:

























