ਮੋਹਾਲੀ ਇੰਟਰਨੈਸ਼ਨਲ ਹਾਕੀ ਸਟੇਡੀਅਮ ਨੂੰ ਹੁਣ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਦੇ ਨਾਂ ਨਾਲ ਜਾਣਿਆ ਜਾਵੇਗਾ। ਇਸ ਦਾ ਨਾਂ ਪ੍ਰਸਿੱਧ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੇ ਨਾਮ ‘ਤੇ ਰੱਖਿਆ ਗਿਆ ਹੈ।
ਬੀਤੇ ਦਿਨ ਉਨ੍ਹਾਂ ਦੀ ਪਹਿਲੀ ਪੁੰਨ ਤਿਥੀ ’ਤੇ ਆਯੋਜਿਤ ਸਮਾਰੋਹ ਵਿੱਚ ਪੰਜਾਬ ਦੇ ਖੇਡ ਮੰਤਰੀ ਗੁਰਜੀਤ ਸਿੰਘ ਸਟੇਡੀਅਮ ਉਨ੍ਹਾਂ ਨੂੰ ਪੰਜਾਬ ਦੇ ਖੇਡ ਮੰਤਰੀ ਗੁਰਜੀਤ ਸਿੰਘ ਸੋਢੀ ਨੇ ਉਨ੍ਹਾਂ ਦੀ ਪਹਿਲੀ ਬਰਸੀ ‘ਤੇ ਆਯੋਜਿਤ ਇੱਕ ਸਮਾਰੋਹ ‘ਚ ਸਮਰਪਿਤ ਕੀਤਾ।
ਖੇਡ ਮੰਤਰੀ ਨੇ ਐਲਾਨ ਕੀਤਾ ਕਿ ਕੋਵਿਡ ਦੀ ਸਥਿਤੀ ਵਿੱਚ ਸੁਧਾਰ ਤੋਂ ਬਾਅਦ ਇਸ ਦਿੱਗਜ ਖਿਡਾਰੀ ਦੀ ਯਾਦ ਵਿੱਚ ਸਟੇਡੀਅਮ ਵਿੱਚ ਇੱਕ ਟੂਰਨਾਮੈਂਟ ਕਰਵਾਇਆ ਜਾਵੇਗਾ। ਬਲਬੀਰ ਸਿੰਘ ਸੀਨੀਅਰ ਦੇ ਪੋਤਰੇ ਕਰੀਬ ਸਿੰਘ ਨ ਖੇਡ ਮੰਤਰੀ ਨੂੰ ਪ੍ਰਿੰਸੀਪਲ ਸਵਰਨ ਸਿੰਘ ਦੀ ਪੁਸਤਕ ਗੋਲਡਨ ਗੋਲ ਵੀ ਭੇਟ ਕੀਤੀ।
ਖੇਡ ਮੰਤਰੀ ਨੇ ਦੱਸਿਆ ਕਿ ਖੇਡ ਵਿਭਾਗ ਰਾਜ ਵਿੱਚ ਬਲਬੀਰ ਸਿੰਘ ਸੀਨੀਅਰ ਦੇ ਨਾਮ ‘ਤੇ ਵਜ਼ੀਫੇ ਦੀ ਸ਼ੁਰੂਆਤ ਕਰੇਗਾ। ਉਨ੍ਹਾਂ ਕਿਹਾ ਕਿ ਬਲਬੀਰ ਸਿੰਘ ਸੀਨੀਅਰ ਦੀ ਯਾਦ ਵਿੱਚ ਸਟੇਡੀਅਮ ਦੇ ਪ੍ਰਵੇਸ਼ ਦੁਆਰ ‘ਤੇ ਇੱਕ ਬੁੱਤ ਸਥਾਪਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ’ਚ ਬਲੈਕ ਫੰਗਸ ਦਾ ਕਹਿਰ- ਹੋਈਆਂ ਚਾਰ ਮੌਤਾਂ, ਲੁਧਿਆਣਾ ’ਚ 5 ਤੇ ਅੰਮ੍ਰਿਤਸਰ ’ਚ ਮਿਲੇ 2 ਹੋਰ ਮਰੀਜ਼
ਦੱਸ ਦਈਏ ਕਿ ਬਲਬੀਰ ਸਿੰਘ ਸੀਨੀਅਰ ਨੇ ਤਿੰਨ ਵਾਰ ਓਲੰਪਿਕ ਚੈਂਪੀਅਨ ਬਣਨ ਵਿੱਚ ਭਾਰਤੀ ਹਾਕੀ ਟੀਮ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਅੱਜ ਤੱਕ ਕਿਸੇ ਨੇ ਵੀ ਉਨ੍ਹਾਂ ਦਾ ਓਲੰਪਿਕ ਫਾਈਨਲ ਰਿਕਾਰਡ ਨਹੀਂ ਤੋੜਿਆ ਹੈ। ਉਨ੍ਹਾਂ ਨੇ 1952 ਦੇ ਓਲੰਪਿਕ ਖੇਡਾਂ ਦੇ ਫਾਈਨਲ ਵਿੱਚ ਪੰਜ ਗੋਲ ਕੀਤੇ। ਜਿਸ ਕਾਰਨ ਭਾਰਤ ਨੇ ਨੀਦਰਲੈਂਡ ‘ਤੇ ਛੇ-ਇੱਕ ਨਾਲ ਜਿੱਤ ਹਾਸਲ ਕੀਤੀ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕ ਫੋਨ ‘ਤੇ ਲੈ ਸਕਣਗੇ ਕੋਵਿਡ-19 ਤੇ ਬਲੈਕ ਫੰਗਸ ਬਾਰੇ ਜਾਣਕਾਰੀ, ‘ਆਪ’ ਨੇ ਸ਼ੁਰੂ ਕੀਤੀ ‘ਡਾਕਟਰ ਹੈਲਪਲਾਈਨ’
ਬਲਬੀਰ ਸਿੰਘ ਸੀਨੀਅਰ 1975 ਦੀ ਵਿਸ਼ਵ ਕੱਪ ਜੇਤੂ ਭਾਰਤੀ ਹਾਕੀ ਟੀਮ ਦੇ ਮੈਨੇਜਰ ਸਨ। ਉਨ੍ਹਾਂ ਨੇ ਖੇਡ ਵਿਭਾਗ ਦੇ ਡਾਇਰੈਕਟਰ ਵਜੋਂ ਸੇਵਾ ਨਿਭਾਈ। ਇਸ ਮਹਾਨ ਖਿਡਾਰੀ ਨੂੰ ਪੰਜਾਬ ਸਰਕਾਰ ਨੇ ਸਾਲ 2019 ਵਿੱਚ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਤ ਕੀਤਾ ਸੀ।