Mohali police cracks : ਐਸ.ਏ.ਐਸ.ਨਗਰ : ਸ਼੍ਰੀ ਸਤਿੰਦਰ ਸਿੰਘ ਆਈ.ਪੀ.ਐਸ ਐਸ ਐਸ ਪੀ ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਮੋਹਾਲੀ ਪੁਲਿਸ ਨੂੰ ਉਸ ਸਮੇਂ ਇਕ ਹੋਰ ਕਾਮਯਾਬੀ ਹਾਸਲ ਹੋਈ ਜਦੋਂ ਡਾਕਟਰ ਰਵਜੋਤ ਗਰੇਵਾਲ ਆਈ ਪੀ ਐਸ ਕਪਤਾਨ ਪੁਲਿਸ ਦਿਹਾਤੀ ਅਤੇ ਸ੍ਰੀ ਬਿਕਰਮਜੀਤ ਸਿੰਘ ਬਰਾੜ ਡੀ.ਐਸ.ਪੀ ਮੁੱਲਾਪੁਰ ਦੀ ਅਗਵਾਈ ਵਿਚ ਸਮਾਜ ਵਿਰੋਧੀ ਅਨਸਰਾ ਅਤੇ ਗੈਂਗਸਟਰਾ ਵਿਰੁੱਧ ਚਲਾਈ ਹੋਈ ਮੁਹਿੰਮ ਦੌਰਾਨ ਮੁੱਖ ਅਫਸਰ ਥਾਣਾ ਸਦਰ ਕੁਰਾਲੀ ਦੀ ਪੁਲਿਸ ਟੀਮ ਨੇ ਰੋਪੜ,ਫਤਿਹਗੜ੍ਹ, ਖੰਨਾ,ਐਸ.ਏ.ਐਸ ਨਗਰ ਅਤੇ ਯੂ.ਟੀ ਚੰਡੀਗੜ ਜਿਲ੍ਹਿਆਂ ਦੇ ਵੱਖ ਵੱਖ ਥਾਣਿਆ ਦੇ ਮੁਕੱਦਮਿਆਂ ‘ਚ ਫਰਾਰ ਗੈਂਗਸਟਰ ਬਹਾਦਰ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਪਿੰਡ ਲਖਨੌਰ ਥਾਣਾ ਸਦਰ ਕੁਰਾਲੀ ਜੋ ਕਿ ਰੂਪੋਸ ਹੋ ਕੇ ਵੱਡੇ ਪੱਧਰ ‘ਤੇ ਨਸ਼ਿਆ ਅਤੇ ਨਾਜਾਇਜ਼ ਅਸਲੇ ਦੀ ਸਮਗਲਿੰਗ ਵਿਚ ਲੱਗਾ ਹੋਇਆ ਸੀ ਨੂੰ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥਾ ਦੀਆ ਖੇਪਾ ਸਮੇਤ ਗ੍ਰਿਫਤਾਰ ਕਰਕੇ ਉਸ ਦੀ ਨਿਸ਼ਾਨਦੇਹੀ ਤੇ ਤਿੰਨ ਨਾਜਾਇਜ ਅਸਲੇ ਵੀ ਬਰਾਮਦ ਕੀਤੇ ਹਨ।
ਕ੍ਰੀਮੀਨਲ ਬੈਕ ਗਰਾਊਂਡ: ਐਸ.ਐਸ.ਪੀ ਮੋਹਾਲੀ ਨੇ ਗ੍ਰਿਫਤਾਰ ਕੀਤੇ ਦੋਸ਼ੀ ਬਹਾਦਰ ਸਿੰਘ ਦੇ ਅਪਰਾਧਿਕ ਰਿਕਾਰਡ ਬਾਰੇ ਸੰਖੇਪ ਵਿਚ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਦੋਸ਼ੀ ਦਸਵੀਂ ਤੱਕ ਪੜਾਈ ਕਰਕੇ ਕਬੂਤਰਾਂ,ਘੋੜਿਆਂ ਅਤੇ ਕੁਤਿਆਂ ਦੇ ਟੂਰਨਾਮੈਂਟ ਵਿਚ ਦਿਲਚਪਸੀ ਲੈਣ ਲੱਗ ਪਿਆ ਸੀ ਅਤੇ ਖੁਦ ਵੀ ਕਬੱਡੀ ਖੇਡਣ ਦਾ ਸ਼ੌਕੀਨ ਸੀ ਇਸੇ ਦੌਰਾਨ ਇਹ ਨਿੱਕੀ ਮੋਟੀ ਗੱਲ ਤੇ ਆਪਣੇ ਵਿਰੋਧੀਆ ਦੇ ਸੱਟਾ ਮਾਰ ਦਿੰਦਾ ਸੀ ਜਿਸ ਕਾਰਨ ਸਾਲ 2016 ਦੌਰਾਨ ਇਸ ਵਿਰੁੱਧ ਲੜਾਈ ਝਗੜੇ ਦੇ ਮੁਕੱਦਮੇ ਦਰਜ ਹੋਏ ਫਿਰ ਇਹ ਇਸੇ ਤਰ੍ਹਾਂ ਦੇ ਲੜਾਈ ਦੇ ਇਕ ਕੇਸ ਵਿਚ ਜੇਲ੍ਹ ਗਿਆ ਤਾਂ ਉਸ ਤੋਂ ਬਾਅਦ ਇਸ ਨੇ ਅਪਰਾਧ ਨੂੰ ਆਪਣੇ ਧੰਦੇ ਵਜੋਂ ਅਪਣਾ ਲਿਆ ਜਿਸ ਦਾ ਕਰੀਮੀਨਲ ਰਿਕਾਰਡ ਨਿਮਨਲਿਖਤ ਅਨੁਸਾਰ ਹੈ।
ਦਰਜ ਅਪਰਾਧ : 1. ਮੁਕੱਦਮਾ ਨੰਬਰ 154 ਮਿਤੀ 18.11.2016 ਅ/ਧ 323,324,506,34 ਆਈ.ਪੀ.ਸੀ ਥਾਣਾ ਸਦਰ ਕੁਰਾਲੀ 2. ਮੁਕੱਦਮਾ ਨੰਬਰ 45 ਮਿਤੀ 3.4.2018 ਅ/ਧ 323,324,341,34 ਆਈ.ਪੀ.ਸੀ ਥਾਣਾ ਸਦਰ ਕੁਰਾਲੀ, 3. ਮੁਕੱਦਮਾ ਨੰਬਰ 27 ਮਿਤੀ 13.8.2018 ਅ/ਧ 323,324,341,326,506,34 ਆਈ.ਪੀ.ਸੀ ਥਾਣਾ ਸਿਟੀ ਕੁਰਾਲੀ, 4. ਮੁਕੱਦਮਾ ਨੰਬਰ 194 ਮਿਤੀ 25.9.2018 ਅ/ਧ 307 ਆਈ.ਪੀ.ਸੀ ਥਾਣਾ ਸਿਟੀ ਰੋਪੜ 5. ਮੁਕੱਦਮਾ ਨੰਬਰ 138 ਮਿਤੀ 10,10,19 ਅ/ਧ 21-61-85 ਐਨ.ਡੀ.ਪੀ.ਐਸ ਐਕਟ, 25,27-54-59 ਆਰਮਜ਼ ਐਕਟ ਥਾਣਾ ਦੋਰਾਹਾ, 6. ਮੁਕੱਦਮਾ ਨੰਬਰ 211 ਮਿਤੀ 28.11.2019 ਅ/ਧ 22 ਐਨ.ਡੀ.ਪੀ.ਐਸ ਐਕਟ, 25 ਆਰਮਜ ਐਕਟ ਥਾਣਾ ਸਿਟੀ ਰੋਪੜ । 7. ਮੁਕੱਦਮਾ ਨੰਬਰ 50 ਮਿਤੀ 16.05.2021 ਅਧ 21,22 ਐਨ.ਡੀ.ਪੀ.ਐਸ ਐਕਟ, 25 ਆਰਮਜ਼ ਐਕਟ ਥਾਣਾ ਸਦਰ ਕੁਰਾਲੀ । 8. ਮੁਕੱਦਮਾ ਅ/ਧ 212,216 ਆਈ.ਪੀ.ਸੀ, 25 ਅਸਲਾ ਐਕਟ ਥਾਣਾ ਸੈਕਟਰ 34 ਚੰਡੀਗੜ੍ਹ
ਅਸਲਾ ਸਪਲਾਈ ਅਤੇ ਹੈਰੋਇਨ ਦੀ ਸਮੱਗਲਿੰਗ ਨੂੰ ਧੰਦੇ ਵੱਜੋ ਅਪਨਾਉਣਾ: ਸ੍ਰੀ ਸਤਿੰਦਰ ਸਿੰਘ ਆਈ ਪੀ ਐਸ ਨੇ ਦੋਸ਼ੀ ਦੀ ਗ੍ਰਿਫਤਾਰੀ ਬਾਬਤ ਸੂਚਨਾ ਦਿੰਦਿਆ ਦੱਸਿਆ ਕਿ ਬਹਾਦਰ ਸਿੰਘ ਜਨਵਰੀ 2020 ਵਿਚ ਪਟਿਆਲਾ ਜੇਲ੍ਹ ਤੋਂ ਜਮਾਨਤ ਤੇ ਰਿਹਾਅ ਹੋਇਆ ਸੀ ਜਿਸ ਤੋਂ ਤੁਰੰਤ ਬਾਅਦ ਇਸ ਨੇ ਜੇਲ੍ਹਾਂ ਵਿਚ ਬਣੇ ਸੰਪਰਕਾ ਦੀ ਮਦਦ ਨਾਲ ਨਾਜਾਇਜ਼ ਅਸਲੇ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਨੂੰ ਆਪਣਾ ਧੰਦੇ ਵੱਜੋਂ ਅਪਣਾ ਲਿਆ ਇਸ ਦੇ ਪਿਤਾ ਦਾ ਮਾਮੇ ਦਾ ਲੜਕਾ ਕਾਲਾ ਯੂ.ਪੀ ਅਤੇ ਬਿਹਾਰ ਵਿਖੇ ਪੰਜਾਬੀ ਢਾਬੇ ਚਲਾਉਂਦਾ ਹੈ ਜਿਸ ਨੇ ਇਸ ਦਾ ਤਾਲਮੇਲ ਗੁਪਤਾ ਖਾਨ ਨਾਂ ਦੇ ਨਾਜਾਇਜ ਅਸਲਾ ਡੀਲਰ ਨਾਲ ਕਰਾਇਆ। ਜਿਸ ਪਾਸੋਂ ਇਹ ਦੇਸੀ ਪਿਸਤੌਲ ਖਰੀਦ ਕੇ ਪੰਜਾਬ ਵਿਚ ਗੈਂਗਸਟਰਾਂ ਤੇ ਹੋਰ ਅਪਰਾਧੀਆਂ ਨੂੰ ਨਜਾਇਜ ਅਸਲੇ ਦੀ ਸਪਲਾਈ ਦੇਣ ਲੱਗ ਪਿਆ।ਇਸੇ ਦੌਰਾਨ ਸੁੱਖਾ ਨਾਮ ਦੇ ਜੇਲ੍ਹ ਤੋਂ ਰਿਹਾਅ ਹੋਏ ਇਕ ਅਪਰਾਧੀ ਜੋ ਕਿਡਨੈਪਿੰਗ ਕੇਸ ਵਿਚ ਇਸ ਨਾਲ ਪਟਿਆਲਾ ਜੇਲ ਵਿਖੇ ਬੰਦ ਰਿਹਾ ਸੀ ਨਾਲ ਰਲ ਕੇ ਇਸ ਨੇ ਦਿੱਲੀ ਤੋਂ ਹੈਰੋਇਨ ਦੇ ਨਜੈਰੀਅਨਜ ਸਮੱਲਰਾ ਤੋਂ ਥੋਕ ਵਿਚ ਹੈਰੋਇਨ ਲਿਆ ਕੇ ਪਰਚੂਨ ਵਿਚ ਪੰਜਾਬ ਦੇ ਵੱਖ ਵੱਖ ਸ਼ਹਿਰਾ ਵਿਚ ਹੈਰੋਇਨ ਦੀ ਸਪਲਾਈ ਦੇਣੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : BIG NEWS: ਤਊਤੇ ਦਾ ਕਹਿਰ, ਸਮੁੰਦਰ ‘ਚ ਡੁੱਬਿਆ ਭਾਰਤੀ ਜਹਾਜ਼, 170 ਤੋਂ ਵੱਧ ਲੋਕ ਲਾਪਤਾ
ਅਸਲੇ ਅਤੇ ਹੈਰੋਇਨ ਦੀ ਸਮੱਗਲਿੰਗ ਤੇ ਇਸ ਨੇ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਮ ਛੇ ਗੱਡੀਆਂ ਹੁਣ ਤੱਕ ਖਰੀਦੀਆਂ ਹਨ। ਇਸ ਨੇ ਕਰਾਸ ਬਾਰਡਰ ਤੇ ਆਉਣ ਵਾਲੀ ਹੈਰੋਇਨ ਹਾਸਲ ਕਰਨ ਲਈ ਨੀਤਨ ਸ਼ਰਮਾ ਵਾਸੀ ਅਮ੍ਰਿਤਸਰ ਤੇ ਉਸ ਦੇ ਹੋਰ ਸਮੱਗਲਰ ਸਾਥੀਆਂ ਨਾਲ ਨੇੜਤਾ ਬਣਾ ਲਈ ਜਿਨਾ ਰਾਹੀਂ ਇਹ ਜੈਸਲਮੇਰ, ਗੰਗਾ ਨਗਰ, ਫਿਰੋਜਪੁਰ, ਅੰਮ੍ਰਿਤਸਰ ਤੋਂ ਲੈ ਕੇ ਜੰਮੂ ਬਾਰਡਰ ਤੱਕ ਆਪਣੇ ਲਿੰਕ ਬਣਾ ਚੁੱਕਾ ਸੀ ਜਿਥੋਂ ਇਹ ਹੈਰੋਇਨ ਹਾਸਲ ਕਰਕੇ ਉੱਤਰੀ ਭਾਰਤ ਵਿਚ ਵੱਖ ਵੱਖ ਸ਼ਹਿਰਾਂ ਵਿਚ ਸਪਲਾਈ ਦਿੰਦਾ ਰਿਹਾ। ਸਥਾਨਕ ਛੋਟੇ ਮੋਟੇ ਸਮੱਗਲਰਾ ਨਾਲ ਵੀ ਇਸ ਦੇ ਗੂੜੇ ਸਬੰਧ ਹਨ ਜਿਨਾ ਪਾਸੋਂ ਇਹ ਹੈਰੋਇਨ ਖਰੀਦ ਵੀ ਲੈਂਦਾ ਸੀ ਅਤੇ ਲੋੜ ਅਨੁਸਾਰ ਮੁਨਾਫੇ ਦੇ ਅਧਾਰ ‘ਤੇ ਉਹਨਾ ਨੂੰ ਥੋਕ ਵਿਚ ਸਪਲਾਈ ਵੀ ਦੇ ਦਿੰਦਾ ਸੀ।ਆਪਣੇ ਜੇਲ੍ਹ ਵਿਚ ਬੰਦ ਸਾਥੀਆਂ ਦੇ ਘਰਾਂ ਅਤੇ ਟਿਕਾਣਿਆਂ ਨੂੰ ਆਪਣੇ ਲੁਕਣ ਟਿਕਾਣਿਆਂ ਵਜੋਂ ਵਰਤਦਾ ਸੀ। ਜਿਸ ਦੇ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਲੈ ਕੇ ਆਉਣ ਬਾਬਤ ਖੂਫੀਆ ਇਤਲਾਹ ਤੇ ਇਸ ਦੇ ਘਰ ਜਿਉਂ ਹੀ ਰੇਡ ਕੀਤਾ ਤਾ ਇਹ ਪਿੱਠ ਤੇ ਪਾਏ ਬੈਗ ਸਮੇਤ ਕੋਠੇ ਤੋ ਦੂਜੇ ਮਕਾਨਾ ਛੱਤਾ ਤੇ ਛਾਲਾ ਮਾਰਦੇ ਹੋਏ ਦੂਰ ਜਾ ਕੇ ਪਿੰਡ ਤੋ ਬਾਹਰ ਸੜਕ ਵੱਲ ਭੱਜ ਗਿਆ ਜਿਥੇ ਇਸ ਨੂੰ ਕਾਬੂ ਕਰਕੇ ਤਲਾਸ਼ੀ ਦੌਰਾਨ ਇਸ ਪਾਸੋਂ ਇਕ ਕਿਲੋ ਪੰਜਾਹ ਗਰਾਮ ਹੈਰੋਇਨ ਬਰਾਮਦ ਹੋਈ ਜਿਸ ਤੇ ਇਸ ਦੇ ਵਿਰੁੱਧ ਮੁਕੱਦਮਾ ਨੰਬਰ 50 ਮਿਤੀ 16.05.2021 ਅ/ਧ 21,22 ਐਨ.ਡੀ.ਪੀ.ਐਸ ਐਕਟ 25 ਆਰਮਜ ਐਕਟ ਥਾਣਾ ਸਦਰ ਕੁਰਾਲੀ ਦਰਜ ਕੀਤਾ ਗਿਆ। ਤਫਤੀਸ ਦੌਰਾਨ ਇਸਦੇ ਇੰਕਸਾਫ ਕਰਨ ਪਰ ਘਰ ਤੋਂ 1300 ਟਰਾਮਾਡੋਲ ਨਾਮਕ ਨਸੇ ਦੀਆ ਗੋਲੀਆਂ ਬਰਾਮਦ ਹੋਈਆ ਅਤੇ ਡੂੰਘਾਈ ਨਾਲ ਪੁਛਗਿਛ ਤੇ ਇਸ ਦੇ ਇੰਕਸਾਫਾ ਤੇ ਇਕ 9 ਐਮ.ਐਮ ਦੀ ਪਿਸਤੌਲ ਸਮੇਤ 5 ਕਾਰਤੂਸ, ਇਕ 315 ਬੋਰ ਪਿਸਤੌਲ ਸਮੇਤ 3 ਕਾਰਤੂਸ ਅਤੇ ਇਕ 12 ਬੋਰ ਦੀ ਪਿਸਤੌਲ ਜਿਸ ਦੀ ਬੈਰਲ ਬਦਲ ਕੇ ਇਹ 12 ਬੋਰ ਗੰਨ ਬਣ ਜਾਂਦੀ ਹੈ ਸਮੇਤ 6 ਜਿੰਦਾ ਕਾਰਤੂਸ, ਇਸ ਦੇ ਵੱਖ ਵੱਖ ਟਿਕਾਣਿਆ ਤੋ ਬਰਾਮਦ ਹੋਏ ਹਨ।ਜਿਨਾ ਨੂੰ ਨਿਯਮਾਂ ਮੁਤਾਬਿਕ ਕਬਜ਼ੇ ਵਿਚ ਲੈ ਲਿਆ ਹੈ।
ਦਰਜ ਮੁਕੱਦਮਾ: ਮੁਕੱਦਮਾ ਨੰਬਰ 50 ਮਿਤੀ 16.05.2021 ਅ/ਧ 21,22 ਐਨ.ਡੀ.ਪੀ.ਐਸ ਐਕਟ, 25 ਆਰਮਜ, ਐਕਟ ਥਾਣਾ ਸਦਰ ਕੁਰਾਲੀ ਬਰਾਮਦਗੀ: 1. ਇਕ ਕਿਲੋ ਪੰਜਾਹ ਗਰਾਮ ਹੈਰੋਇਨ 2, 1300 ਟਰਾਮਾਡੋਲ ਹਾਈਡਰੋਕੋਰਾਈਡ, 3. ਇਕ 9 ਐਮ.ਐਮ ਦੀ ਪਿਸਤੌਲ ਸਮੇਤ 5 ਕਾਰਤੂਸ, 4. ਇਕ 315 ਬੋਰ ਪਿਸਤੌਲ ਸਮੇਤ 3 ਕਾਰਤੂਸ 5. ਇਕ 12 ਬੋਰ ਦੀ ਪਿਸਤੌਲ ਸਮੇਤ 6 ਕਾਰਤੂਸ ਮੁੱਢਲੀ ਪੁਛਗਿਛ ਦੌਰਾਨ ਬਹਾਦਰ ਸਿੰਘ ਨੇ ਮੰਨਿਆ ਹੈ ਕਿ ਲਾਰੇਂਸ ਬਿਸਨੋਈ ਗੈਂਗਸਟਰ ਵੱਲੋ ਆਪਣੇ ਗੈਂਗ ਦੇ ਗੈਂਗਸਟਰ ਬੋਬੀ ਮਲਹੋਤਰਾ ਰਾਹੀ ਜਿਹੜੇ ਸਾਰਪ ਸੂਟਰਾਂ ਨਿਤਨ ਵਾਸੀ ਅੰਮ੍ਰਿਤਸਰ ਅਤੇ ਕਰਨ ਵਾਸੀ ਬਨੂੰੜ ਪਾਸੋਂ ਮਿਤੀ 31.5.2020 ਨੂੰ ਜਿਸ ਸ਼ਰਾਬ ਦੇ ਠੇਕੇਦਾਰ ਦੇ ਘਰ ਤੇ ਸੈਕਟਰ 33 ਚੰਡੀਗੜ ਵਿਖੇ ਫਾਇਰਿੰਗ ਕਰਵਾਈ ਸੀ, ਇਸ ਫਾਇਰਿੰਗ ਦੀ ਵਾਰਦਾਤ ਮਗਰੋਂ ਗੈਂਗਸਟਰ ਬੌਬੀ ਮਲਹੋਤਰਾ ਦੇ ਕਹਿਣ ‘ਤੇ ਹੀ ਉਸ ਨੇ ਇਨ੍ਹਾਂ ਦੋਵੇਂ ਸ਼ਾਰਪ ਸੂਟਰਾਂ ਨਿਤਨ ਅੰਮ੍ਰਿਤਸਰ ਤੇ ਕਰਨ ਬਨੂੰੜ ਨੂੰ ਆਪਣੇ ਘਰ ਪਿੰਡ ਲਖਨੌਰ ਵਿਖੇ ਠਾਹਰ ਦਿੱਤੀ ਸੀ ਤੇ ਫਿਰ ਪੁਲਿਸ ਦੀ ਐਕਟੀਵਿਟੀਜ ਘਟਣ ਤੇ ਉਸ ਨੇ ਇਨ੍ਹਾਂ ਦੋਵਾ ਨੂੰ ਇਨ੍ਹਾਂ ਦੇ ਹਥਿਆਰਾਂ ਸਮੇਤ ਆਪਣੀ ਬਲੈਰੋ ਗੱਡੀ ਪੀ.ਬੀ 65 ਏ.ਐਸ. 1334 ਰਾਹੀ ਇਹਨਾ ਦੋਹਾ ਦੇ ਲੁਕਣ ਟਿਕਾਣਿਆਂ ਕਰਨ ਨੂੰ ਪਿੰਡ ਸੋਲਖੀਆ ਜਿਲ੍ਹਾ ਰੋਪੜ ਅਤੇ ਨਿਤਨ ਨੂੰ ਜਿਲ੍ਹਾ ਅੰਮ੍ਰਿਤਸਰ ਵਿਖੇ ਪਹੁੰਚਾਇਆ ਸੀ। ਐਸ.ਐਸ.ਪੀ, ਐਸ.ਏ.ਐਸ ਨਗਰ ਨੇ ਅੱਗੇ ਦੱਸਿਆ ਕਿ ਦੋਸ਼ੀ ਪਾਸੋ ਪੁਛਗਿਛ ਅਤੇ ਹੋਰ ਛਾਣਬੀਣ ਚੱਲ ਰਹੀ ਹੈ ਪੁਲਿਸ ਨੂੰ ਬਹਾਦਰ ਸਿੰਘ ਪਾਸੋ ਹੋਰ ਅਹਿਮ ਇੰਕਸਾਫ ਅਤੇ ਉਸ ਦੇ ਸਾਥੀਆ ਤੇ ਸਮੱਗਲਿੰਗ ਦੀ ਸਪਲਾਈ ਲਾਈਨ ਬਾਰੇ ਹੋਰ ਜਾਣਕਾਰੀਆਂ ਹਾਸਿਲ ਹੋਣ ਦੀ ਉਮੀਦ ਬਣੀ ਹੋਈ ਹੈ।
ਇਹ ਵੀ ਪੜ੍ਹੋ : ਦੋਵੇਂ ਹੱਥ ਹੈ ਨਹੀਂ ਅਪਾਹਿਜ ਐ ਤੇ ਉੱਤੋਂ ਕੋਰੋਨਾ ਹੋ ਗਿਆ, ਕਿਵੇਂ ਹੌਂਸਲੇ ਨਾਲ ਕੋਰੋਨਾ ਨੂੰ ਖੂੰਜੇ ਲਾਇਆ ਬੰਦੇ ਨੇ !