most expensive govinda industry:ਬਾਲੀਵੁੱਡ ਅਦਾਕਾਰ ਗੋਵਿੰਦਾ ਅੱਜ ਫਿਲਮੀ ਦੁਨੀਆਂ ਤੋਂ ਦੂਰ ਹਨ ਪਰ ਇੱਕ ਸਮਾਂ ਸੀ ਜਦੋਂ ਉਹ ਫਿਲਮਾਂ ਦੇ ਬੇਤਾਜ ਬਾਦਸ਼ਾਹ ਸਨ। ਉਨ੍ਹਾਂ ਦੀਆਂ ਫਿਲਮਾਂ ਬਾਕਸ ਆਫਿਸ ‘ਤੇ ਕਮਾਲ ਕਰਦੀਆਂ ਸਨ।ਉਨ੍ਹਾਂ ਦੀ ਆਖਰੀ ਫਿਲਮ 2007 ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ ਤੋਂ ਬਾਅਦ ਉਨ੍ਹਾਂ ਦੀ ਕੋਈ ਫਿਲਮ ਹਿੱਟ ਨਹੀਂ ਹੋਈ। ਗੋਵਿੰਦਾ ਦਾ ਕਰੀਅਰ ਕਝ ਫ਼ਿਲਮਾਂ ਨੇ ਡੁਬੋ ਦਿੱਤਾ। ਅੱਜ ਅਸੀਂ ਤੁਹਾਨੂੰ ਗੋਵਿੰਦਾ ਦੀਆਂ ਉਨ੍ਹਾਂ ਫਿਲਮਾਂ ਦੇ ਬਾਰੇ ਵਿੱਚ ਦੱਸਾਂਗੇ ਜਿਨ੍ਹਾਂ ਦੀ ਵਜ੍ਹਾ ਨਾਲ ਉਹ ਹੀਰੋ ਤੋਂ ਜ਼ੀਰੋ ਬਣ ਗਏ।
ਚਲ ਚਲਾ ਚਲ ਫਿਲਮ ਅੱਠ ਕਰੋੜ ਰੁਪਏ ‘ਚ ਬਣੀ ਸੀ। ਇਸ ਫ਼ਿਲਮ ਵਿੱਚ ਗੋਵਿੰਦਾ, ਰੀਮਾ ਸਿੰਘ, ਰਾਜਪਾਲ ਯਾਦਵ ਅਤੇ ਮਨੋਜ ਜੋਸ਼ੀ ਮੁੱਖ ਭੂਮਿਕਾ ਵਿੱਚ ਨਜ਼ਰ ਆਏ ਸਨ। ਇਸ ਫਿਲਮ ਨੇ ਰਿਲੀਜ਼ ਵਾਲੇ ਦਿਨ 2.60 ਲੱਖ ਰੁਪਏ ਦਾ ਬਿਜ਼ਨੈੱਸ ਕੀਤਾ ਸੀ। ਇਸ ਫਿਲਮ ਨੇ ਸਿਰਫ 1.60 ਕਰੋੜ ਦਾ ਬਿਜ਼ਨੈੱਸ ਕੀਤਾ। ਇਸ ਫਿਲਮ ਦੇ ਕਾਰਨ ਫਿਲਮ ਨਿਰਮਾਤਾਵਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀ। ਇਹ ਫਿਲਮ ਗੋਵਿੰਦਾ ਦੇ ਕਰੀਅਰ ਦੀ ਸਭ ਤੋਂ ਜ਼ਿਆਦਾ ਫਲਾਪ ਸਾਬਿਤ ਹੋਈ ਸੀ।
ਬਾਲੀਵੁੱਡ ਫਿਲਮ ਮਨੀ ਹੈ ਤੋਂ ਹਨੀ ਹੈ 25 ਜੁਲਾਈ 2008 ਨੂੰ ਰਿਲੀਜ਼ ਹੋਈ ਸੀ। ਤੁਹਾਨੂੰ ਦਸ ਦੇਈਏ ਕਿ ਇਸ ਫਿਲਮ ਦਾ ਬਜ਼ਟ ਅਠਾਰਾਂ ਕਰੋੜ ਰੁਪਏ ਸੀ ਅਤੇ ਇਸ ਫ਼ਿਲਮ ਨੇ ਬਾਕਸ ਆਫਿਸ ‘ਤੇ ਸਿਰਫ ਲਗਭਗ 70 ਲੱਖ ਦੀ ਓਪਨਿੰਗ ਕੀਤੀ ਸੀ। ਫਿਲਮ ਨੇ ਬਾਕਸ ਆਫਿਸ ‘ਤੇ ਸਿਰਫ 3.87 ਕਰੋੜ ਦ ਬਿੱਜਨੈੱਸ ਕੀਤਾ।ਆ ਗਿਆ ਹੀਰੋ ਫਿਲਮ 17 ਮਾਰਚ 2017 ਨੂੰ ਰਿਲੀਜ ਹੋਈ ਸੀ। ਇਸ ਫ਼ਿਲਮ ਨੂੰ 8.50 ਕਰੋੜ ਦੇ ਬਜਟ ਵਿੱਚ ਬਣਾਇਆ ਗਿਆ ਸੀ। ਇਸ ਫਿਲਮ ਤੋਂ ਗੋਵਿੰਦਾ ਨੂੰ ਕਾਫ਼ੀ ਉਮੀਦਾਂ ਸਨ ਪਰ ਇਹ ਫ਼ਿਲਮ ਦੀ ਬਾਕਸ ਆਫਿਸ ‘ਤੇ ਫਲਾਪ ਹੋ ਗਈ। ਇਸ ਫ਼ਿਲਮ ਦਾ ਨਿਰਮਾਣ ਖੁਦ ਗੋਵਿੰਦਾ ਨੇ ਕੀਤਾ ਸੀ।