mukul naag sudama role:ਲਾਕਡਾਊਨ ਵਿੱਚ ਰਾਮਾਨੰਦ ਸਾਗਰ ਦਾ ਸ਼ੋਅ ਸ਼੍ਰੀ ਕ੍ਰਿਸ਼ਣਾ ਫਰ ਤੋਂ ਟੈਲੀਕਾਸਟ ਕੀਤਾ ਜਾ ਰਿਹਾ ਹੈ। ਸ਼ੋਅ ਦੇ ਸਾਰੇ ਕਿਰਦਾਰਾਂ ਨੂੰ ਸਾਲਾਂ ਪਹਿਲਾਂ ਦਰਸ਼ਕਾਂ ਨੇ ਬੇਹੱਦ ਪਿਆਰ ਦਿੱਤਾ ਸੀ।ਸ਼੍ਰੀਕ੍ਰਿਸ਼ਣਾ ਦੇ ਮੁੱਖ ਕਲਾਕਾਰਾਂ ਵਿੱਚ ਇੱਕ ਸਨ ਅਦਾਕਾਰ ਮੁਕੁਲ ਨਾਗ। ਜਿਨ੍ਹਾਂ ਨੇ ਸ਼ੋਅ ਵਿੱਚ ਸੁਦਾਮਾ ਦੇ ਰੋਲ ਨੂੰ ਜਿੰਦਾ ਕੀਤਾ। ਹੁਣ ਜਾਣਦੇ ਹਾਂ ਮੁਕੁਲ ਨਾਗ ਦੇ ਬਾਰੇ ਵਿੱਚ।ਮੁਕੁਲ ਨਾਗ ਨੇ ਸ਼੍ਰੀ ਕ੍ਰਿਸ਼ਣਾ ਵਿੱਚ ਸੁਦਾਮਾ ਦਾ ਰੋਲ ਕਰ ਬਹੁਤ ਵਾਹਵਾਹੀ ਖੱਟੀ ਸੀ। ਮੁਕੁਲ ਨਾਗ ਨੇ ਰਾਮਾਨੰਦ ਸਾਗਰ ਦੇ ਸ਼ੋਅ ਸਾਈ ਬਾਬਾ ਵਿੱਚ ਕੰਮ ਕੀਤਾ ਸੀ , ਉਹ ਸਾਈਂ ਬਾਬਾ ਬਣੇ ਸਨ।ਸਾਈਂ ਬਾਬਾ ਦਾ ਰੋਲ ਮਿਲਣ ਤੇ ਇੱਕ ਇੰਟਰਵਿਊ ਵਿੱਚ ਮੁਕੁਲ ਨਾਗ ਨੇ ਕਿਹਾ ਸੀ -ਪਪਰਾਜੀ (ਰਾਮਾਨੰਦ ਸਾਗਰ) ਨੇ ਸਾਈਂ ਬਾਬਾ ਦਾ ਰੋਲ ਕਰਨ ਤੋਂ ਪਹਿਲਾਂ ਮੈਨੂੰ ਇੱਕ ਸਵਾਲ ਪੁੱਛਿਆ ਸੀ।ਉਨ੍ਹਾਂ ਨੇ ਮੇਰੇ ਤੋਂ ਪੁੱਛਿਆ ਕਿ ਕਿਸ ਤਰ੍ਹਾਂ ਤੁਸੀਂ ਇਸ ਰੋਲ ਦੀ ਪਲਾਨਿੰਗ ਕਰੋਗੇ ? ਤਾਂ ਮੈਂ ਜਵਾਬ ਦਿੱਤਾ ਕਿ ਮੈਂ ਆਪਣਾ ਕੰਮ ਪੂਰੀ ਸ਼ਰਧਾ ਦੇ ਨਾਲ ਕਰਾਂਗਾ।ਫਿਰ ਉਨ੍ਹਾਂ ਨੇ ਕਿਹਾ ਕਿ ਤੁਸੀਂ ਹੀ ਰੋਲ ਕਰੋਗੇ।
ਮੁਕੁਲ ਨਾਗ ਨੈਸ਼ਨਲ ਸਕੂਲ ਆਫ ਡਰਾਮਾ ਦੇ ਬੈਸਟ ਅਦਾਕਾਰਾਂ ਵਿੱਚੋਂ ਇੱਕ ਸਨ।ਸ਼੍ਰੀ ਕ੍ਰਿਸ਼ਣਾ ਵਿੱਚ ਮੁਕੁਲ ਨੇ ਸੁਦਾਮਾ ਅਤੇ ਅਸ਼ਵਥਾਮਾ ਦਾ ਰੋਲ ਕੀਤਾ ਸੀ। ਮੁਕੁਲ ਦਾ ਖੁਦ ਦਾ ਪ੍ਰੋਡਕਸ਼ਨ ਹਾਊਸ ਵੀ ਹੈ।ਜਿਸਦਾ ਨਾਮ ਅਮਿਤਾ ਨਾਗ ਪ੍ਰੋਡਕਸ਼ਨ ਹੈ।ਮੁਕੁਲ ਅਪਹਰਣ, ਸੱਤਾ , ਕੰਪਨੀ , ਮਸਤ, ਫੈਂਟਮ , ਗੰਗਾਜਲ ਵਰਗੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਉਹ ਫਿਲਮ ਭਗਤ ਸਿੰਘ ਦੇ ਵਿੱਚ ਚੰਦਰਸ਼ੇਖਰ ਆਜਾਦ ਦਾ ਰੋਲ ਵੀ ਕਰ ਚੁੱਕੇ ਹਨ।ਮੁਕੁਲ ਨੇ ਹਰ ਰੋਲ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ।
ਉਹ ਹਰ ਰੋਲ ਵਿੱਚ ਜਮੇ ਹਨ , ਹਰ ਵਾਰ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਹੈ। ਮੁਕੁਲ ਨੇ ਆਪਣੇ ਕਰੀਅਰ ਵਿੱਚ ਉਂਝ ਤਾਂ ਕਈ ਰੋਲ ਕੀਤੇ ਪਰ ਉਨ੍ਹਾਂ ਜੋ ਸੁਦਾਮਾ ਅਤੇ ਸਾਈ ਬਾਬਾ ਦੇ ਰੋਲ ਨੇ ਜੋ ਪ੍ਰਸਿੱਧੀ ਦਿਲਵਾਈ ਹੈ , ਉਹ ਕਿਸੇ ਹੋਰ ਨੇ ਨਹੀਂ ਦਿਲਵਾਈ।ਦੱਸ ਦੇਈਏ ਕਿ ਸੁਦਾਮਾ ਦੇ ਰੋਲ ਵਿੱਚ ਉਹ ਅੱਜ ਵੀ ਕਾਫੀ ਪ੍ਰਸਿੱਧ ਹਨ ਅਤੇ ਨਾਲ ਹੀ ਉਨ੍ਹਾਂ ਦੇ ਨਾਲ ਕ੍ਰਿਸ਼ਣਾ ਜੀ ਦੀ ਅਦਾਕਾਰੀ ਅਤੇ ਜੋੜੀ ਨੂੰ ਪਸੰਦ ਕੀਤਾ ਗਿਆ।