ਕਪੂਰਥਲਾ: ਮਸ਼ਹੂਰ ਪੰਜਾਬੀ ਗਾਇਕ ਨਛੱਤਰ ਗਿੱਲ ਦੀ ਪਤਨੀ ਦੀ ਮੌਤ ਤੋਂ ਬਾਅਦ ਪੂਰਾ ਪਰਿਵਾਰ ਸੋਗ ਵਿੱਚ ਡੁੱਬ ਗਿਆ ਹੈ। ਧੀ ਦਾ ਦੋ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਹੁਣ ਭਲਕੇ ਪੁੱਤ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਪਰ ਕੌਣ ਜਾਣਦਾ ਸੀ ਕਿ ਇਸ ਤੋਂ ਪਹਿਲਾਂ ਹੀ ਬੱਚਿਆਂ ਦੀ ਮਾਂ ਉਨ੍ਹਾਂ ਨੂੰ ਹਮੇਸ਼ਾ ਲਈ ਛੱਡ ਕੇ ਚਲੀ ਜਾਏਗੀ ਤੇ ਪਰਿਵਾਰ ਪਰਿਵਾਰ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਜਾਣਹੀਆਂ।
ਦਲਵਿੰਦਰ ਕੌਰ ਦੇ ਅੰਤਿਮ ਸੰਸਕਾਰ ਦੌਰਾਨ ਬੱਚਿਆਂ ਅਤੇ ਖੁਦ ਨਛੱਤਰ ਗਿੱਲ ਦੀ ਹਾਲਤ ਕਾਫੀ ਖਰਾਬ ਦਿਖਾਈ ਦੇ ਰਹੀ ਹੈ। ਹੱਥਾਂ ਵਿੱਚ ਮਹਿੰਦੀ ਦਾ ਰੰਗ ਅਤੇ ਚੂੜੀਆਂ ਪਾਈ ਧੀ ਮਾਂ ਨੂੰ ਆਵਾਜਾਂ ਮਾਰ ਰਹੀ ਸੀ, ਪੁੱਤਰ ਮਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਆਖ਼ਰ ਕਿਸਨੇ ਸੋਚਿਆ ਹੋਵੇਗਾ ਕਿ ਜਿਸ ਘਰ ਵਿਚ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਹਨ, ਉਸੇ ਘਰ ਦੀਆਂ ਖੁਸ਼ੀਆਂ ਇਕ ਪਲ ਵਿਚ ਖਤਮ ਹੋ ਜਾਣਗੀਆਂ। ਪਤਨੀ ਦੇ ਅੰਤਿਮ ਸੰਸਕਾਰ ਮੌਕੇ ਨਛੱਤਰ ਗਿੱਲ ਦੀ ਹਾਲਤ ਵੀ ਕਾਫੀ ਖਰਾਬ ਦਿਖਾਈ ਦਿੱਤੀ, ਉਹ ਬੱਚਿਆਂ ਦੇ ਮੋਢਿਆਂ ‘ਤੇ ਸਿਰ ਰੱਖ ਕੇ ਰੋਂਦੇ ਨਜ਼ਰ ਆਏ। ਦੁੱਖ ਵਿੱਚ ਸ਼ਰੀਕ ਹੋਏ ਰਿਸ਼ਤੇਦਾਰ ਉਨ੍ਹਾਂ ਨੂੰ ਇਸ ਦੁੱਖ ਦੀ ਘੜੀ ਨਾਲ ਲੜਨ ਦੀ ਹਿੰਮਤ ਦੇ ਰਹੇ ਹਨ।
ਦਲਵਿੰਦਰ ਕੌਰ ਕੁਝ ਦਿਨਾਂ ਤੋਂ ਬੀਮਾਰ ਚੱਲ ਰਹੀ ਸੀ ਅਤੇ ਉਸ ਦਾ ਇਲਾਜ ਵੀ ਚੱਲ ਰੀਹਾ ਸੀ ਪਰ ਉਸ ਦੇ ਅਚਾਨਕ ਦਿਹਾਂਤ ਨਾਲ ਗਾਇਕ ਨਛੱਤਰ ਗਿੱਲ ਤੇ ਉਸ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਇਹ ਵੀ ਪੜ੍ਹੋ : ਪਿੰਡ ਸਰਾਭਾ ‘ਚ CM ਮਾਨ ਦਾ ਐਲਾਨ, ਲੁਧਿਆਣਾ ‘ਚ ਜਲਦ ਹੀ ਬਣੇਗਾ ਹਵਾਈ ਅੱਡਾ
ਦੱਸ ਦੇਈਏ ਕਿ ਦੋ ਦਿਨ ਪਹਿਲਾਂ 14 ਨਵੰਬਰ ਨੂੰ ਹੀ ਨਛੱਤਰ ਗਿੱਲ ਦੀ ਧੀ ਦਾ ਵਿਆਹ ਹੋਇਆ ਸੀ ਤੇ ਭਲਕੇ 17 ਨਵੰਬਰ ਨੂੰ ਉਨ੍ਹਾਂ ਦੇ ਪੁੱਤਰ ਦਾ ਵਿਆਹ ਹੋਣਾ ਸੀ। ਇਸੇ ਵਿਚਾਲੇ ਪਤਨੀ ਦੀ ਮੌਤ ਨਾਲ ਘਰ ਵਿੱਚ ਸੱਥਰ ਵਿੱਛ ਗਏ ਅਤੇ ਸਾਰੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ।
ਵੀਡੀਓ ਲਈ ਕਲਿੱਕ ਕਰੋ -: