Navjot Sidhu also hit Entry : ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਯੂਟਿਊਬ ‘ਤੇ ਜਿੱਤੇਗਾ ਪੰਜਾਬ ਚੈਨਲ ਸ਼ੁਰੂ ਕਰਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਹੁਣ ਮਿਊਜ਼ਿਕ-ਡਾਂਸ ਐਪ ਟਿਕ ਟੋਕ ’ਤੇ ਵੀ ਐਂਟਰੀ ਕਰ ਲਈ ਹੈ। ਨਵਜੋਤ ਸਿੰਘ ਸਿੱਧੂ ਨੇ ਟਿਕ ਟੋਕ ‘ਤੇ ਅਪਣੀ ਅਧਿਕਾਰਤ ਵਾਰਤਾ ਸ਼ੁਰੂ ਕਰ ਦਿੱਤੀ ਹੈ। ਨਵਜੋਤ ਸਿੰਘ ਟਿਕ-ਟੌਕ ’ਤੇ ਸ਼ੁਰੂਆਤ ਵਿਚ ਹੀ ਆਪਣੇ ਮਸ਼ਹੂਰ ਸ਼ੇਅਰੋ-ਸ਼ਾਇਰੀ ਵਾਲੇ ਅੰਦਾਜ਼ ਵਿਚ ਨਜ਼ਰ ਆਏ। ਪੰਜਾਬ ਦੀ ਸਿਆਸਤ ਤੋਂ ਦੂਰ ਹੋ ਚੁੱਕੇ ਨਵਜੋਤ ਸਿੱਧੂ ਹੁਣ ਸੋਸ਼ਲ ਮੀਡੀਆ ਨਾਲ ਆਪਣੇ ਸਮਰਥਕਾਂ ਨਾਲ ਜੁੜੇ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ। ਦੱਸਣਯੋਗ ਹੈ ਕਿ ਪਹਿਲੇ ਹੀ ਦਿਨ ਨਵਜੋਤ ਸਿੱਧੂ ਨਾਲ ਟਿਕ ਟੋਕ ‘ਤੇ 800 ਫੋਲੋਅਰਜ਼ ਜੁੜ ਗਏ।
ਦੱਸਯਣਯੋਗ ਹੈ ਕਿ ਟਿਕ-ਟੌਕ ‘ਤੇ ਪੋਸਟ ਕੀਤੀ ਵੀਡੀਓ ਜ਼ਰੀਏ ਉਹ ਅਪਣੇ ਸਮਰਥਕਾਂ ਨੂੰ ਇਸ ਨਵੇਂ ਸਾਧਨ ਬਾਰੇ ਜਾਣੂ ਕਰਵਾ ਰਹੇ ਹਨ। ਅਪਣਾ ਅਹੁਦਾ ਛੱਡਣ ਤੋਂ ਬਾਅਦ ਨਵਜੋਤ ਸਿੱਧੂ ਸੋਸ਼ਲ ਮੀਡੀਆ ਦੇ ਜ਼ਰੀਏ ਅਪਣੇ ਸਮਰਥਕਾਂ ਨਾਲ ਜੁੜ ਰਹੇ ਹਨ ਅਤੇ ਅਪਣੇ ਵਿਚਾਰ ਸਾਂਝੇ ਕਰ ਰਹੇ ਹਨ। ਉਨ੍ਹਾਂ ਨੇ ਟਿਕ ਟੌਕ ਨੂੰ ਅਪਣਾ ਅਧਿਕਾਰਤ ਪ੍ਰਚਾਰ ਸਾਧਨ ਦੱਸਦਿਆਂ ਸਮਰਥਕਾਂ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਨੂੰ ਟਿਕ-ਟੌਕ ਰਾਹੀਂ ਸਮਰਥਨ ਕਰਨ।
ਦੱਸ ਦਈਏ ਕਿ ਟਿਕ-ਟੌਕ ‘ਤੇ ਨਵਜੋਤ ਸਿੱਧੂ ਦਾ ਯੂਜ਼ਰ ਨਾਂਅ, ‘navjotsinghsidhuofficial’ ਹੈ। ਉਹਨਾਂ ਨੇ ਪਹਿਲੇ ਦਿਨ ਟਿਕ-ਟੌਕ ‘ਤੇ 3 ਵੀਡੀਓ ਕਲਿੱਪ ਸ਼ੇਅਰ ਕੀਤੇ। ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਟਿਕ-ਟੌਕ ‘ਤੇ ਬਾਇਓ, ‘”Masters of All Trades, jack of none, All-in-One” ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪੰਜਾਬ ਕੇਂਦਰਿਤ ਟਵਿਟਰ ਹੈਂਡਲ @JittegaPunjabNS ਲਾਂਚ ਕਰਨ ਦਾ ਐਲਾਨ ਕੀਤਾ ਸੀ। ਯੂਟਿਊਬ ਦੀ ਤਰ੍ਹਾਂ ਹੁਣ ਟਿਕ-ਚੌਕ ‘ਤੇ ਵੀ ਨਵਜੋਤ ਸਿੱਧੂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।