ਪਟਿਆਲਾ ਜੇਲ੍ਹ ਤੋਂ ਬੀਤੇ ਦਿਨੀਂ ਰਿਹਾਅ ਹੋਏ ਨਵਜੋਤ ਸਿੰਘ ਸਿੱਧੂ ਵੀਰਵਾਰ ਨੂੰ ਦਿੱਲੀ ਪਹੁੰਚ ਗਏ। ਜਿੱਥੇ ਉਨ੍ਹਾਂ ਨੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਹੈ।
ਨਵਜੋਤ ਸਿੰਘ ਸਿੱਧੂ ਨੇ ਸ਼ਾਮ ਨੂੰ ਆਪਣੇ ਟਵਿੱਟਰ ਅਕਾਊਂਟ ‘ਤੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਆਪਣੀ ਤਸਵੀਰ ਅਪਲੋਡ ਕੀਤੀ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਲਿਖਿਆ- ਅੱਜ ਨਵੀਂ ਦਿੱਲੀ ਵਿੱਚ ਮੈਂ ਆਪਣੇ ਗੁਰੂ ਰਾਹੁਲ ਜੀ ਅਤੇ ਦੋਸਤ, ਫਿਲਾਸਫਰ, ਗਾਈਡ ਪ੍ਰਿਅੰਕਾ ਜੀ ਨੂੰ ਮਿਲਿਆ।
ਸਿੱਧੂ ਨੇ ਅੱਗੇ ਲਿਖਿਆ ਕਿ ਤੁਸੀਂ ਮੈਨੂੰ ਜੇਲ੍ਹ ਵਿੱਚ ਸੁੱਟ ਸਕਦੇ ਹੋ, ਮੈਨੂੰ ਧਮਕੀਆਂ ਦੇ ਸਕਦੇ ਹੋ, ਮੇਰੇ ਸਾਰੇ ਵਿੱਤੀ ਖਾਤੇ ਬੰਦ ਕਰ ਸਕਦੇ ਹੋ ਪਰ ਪੰਜਾਬ ਅਤੇ ਮੇਰੇ ਨੇਤਾਵਾਂ ਪ੍ਰਤੀ ਮੇਰੀ ਵਚਨਬੱਧਤਾ ਨਾ ਤਾਂ ਝੁਕੇਗੀ ਅਤੇ ਨਾ ਹੀ ਇੱਕ ਇੰਚ ਪਿੱਛੇ ਹਟਣਗੇ !!
ਇਹ ਵੀ ਪੜ੍ਹੋ : ਸਵਾ ਸਾਲ ਮਗਰੋਂ ਵਤਨ ਪਰਤਿਆ ਪਾਕਿਸਤਾਨੀ ਨੌਜਵਾਨ, ਸਰਹੱਦ ਪਾਰ ਕਰਨ ਦੀ ਮਿਲੀ ਸੀ 7 ਮਹੀਨੇ ਦੀ ਸਜ਼ਾ
ਦੱਸ ਦੇਈਏ ਕਿ ਪਿਛਲੇ ਸਾਲ 19 ਮਈ ਨੂੰ ਸੁਪਰੀਮ ਕੋਰਟ ਨੇ ਨਵਜੋਤ ਸਿੰਘ ਸਿੱਧੂ ਨੂੰ 27 ਦਸੰਬਰ 1988 ਦੇ ਰੋਡ ਰੇਜ ਮਾਮਲੇ ਵਿੱਚ ਇੱਕ ਸਾਲ ਦੀ ਸਜ਼ਾ ਸੁਣਾਈ ਸੀ। ਸੁਪਰੀਮ ਕੋਰਟ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਸਿੱਧੂ ਨੂੰ ਕਰੀਬ 10 ਮਹੀਨੇ ਪਟਿਆਲਾ ਜੇਲ੍ਹ ਵਿੱਚ ਕੱਟਣੇ ਪਏ।
ਵੀਡੀਓ ਲਈ ਕਲਿੱਕ ਕਰੋ -: