ਤਾਮਿਲਨਾਡੂ ਵਿਚ ਮਿਲੀ NCB ਨੂੰ ਵੱਡੀ ਸਫਲਤਾ ਮਿਲੀ ਹੈ। ਨਸ਼ਿਆਂ ਦੇ ਕਾਰੋਬਾਰ ਵਿਚ ਕਿੰਗਪਿਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਡਰੱਗ ਤਸਕਰੀ ਦੇ ਮਾਮਲੇ ਵਿਚ ਜਫਰ ਸਾਦਿਕ ਫੜਿਆ ਗਿਆ ਹੈ।
ਜਫਰ ਸਾਦਿਕ ਸਾਊਥ ਵਿਚ ਫਿਲਮ ਨਿਰਮਾਤਾ ਹੈ ਜਿਸ ਨੂੰ ਐੱਨਸੀਬੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦਾ ਨੈਟਵਰਕ ਭਾਰਤ ਦੇ ਨਾਲ-ਨਾਲ ਨਿਊਜ਼ੀਲੈਂਡ, ਮਲੇਸ਼ੀਆ, ਆਸਟ੍ਰੇਲੀਆ ਤੱਕ ਫੈਲਿਆ ਹੋਇਆ ਹੈ। ਜਫਰ ਸਾਦਿਕ ਡੀਐੱਮਕੇ ਨਾਲ ਵੀ ਸਬੰਧਤ ਸੀ। DMK ਵੱਲੋਂ ਕੁਝ ਦਿਨ ਪਹਿਲਾਂ ਜਫਰ ਸਾਦਿਕ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵੀ ਦਿਖਾਇਆ ਗਿਆ। ਡੀਐੱਮਕੇ ਤਾਮਿਲਨਾਡੂ ਵਿਚ ਸੱਤਾਧਾਰੀ ਪਾਰਟੀ ਹੈ। ਤਾਮਿਲਨਾਡੂ ਦੇ ਸੀਐੱਮ ਤੇ ਨਾਲ ਦੇ ਪੁੱਤਰ ਨਾਲ ਵੀ ਕਈ ਤਸਵੀਰਾਂ ਜਫਰ ਸਾਦਿਕ ਦੀਆਂ ਸਾਹਮਣੇ ਆਈਆਂ ਹਨ।
ਇਹ ਵੀ ਪੜ੍ਹੋ : ਆਪਣੀ ਪੂਰੀ ਕਮਾਈ ਕੈਂਸਰ ਮਰੀਜ਼ਾਂ ਨੂੰ ਦਾਨ ਕਰਦਾ ਹੈ ਬੰਦਾ, ਇਕ ਘਟਨਾ ਮਗਰੋਂ ਲਿਆ ਫੈਸਲਾ
ਦੱਸ ਦੇਈਏ ਕਿ ਪਹਿਲਾਂ ਜਫਰ ਸਾਦਿਕ ਦੇ ਕਰੀਬੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਕੋਲੋਂ ਪੁੱਛਗਿਛ ਕੀਤੀ ਗਈ ਤੇ ਇਸ ਤੋਂ ਬਾਅਦ ਖੁਲਾਸੇ ਹੋਏ ਤਾਂ NCB ਜਫਰ ਸਾਦਿਕ ਤੱਕ ਪਹੁੰਚੀ ਹੈ। ਜਫਰ ਸਾਦਿਕ ਵੱਡਾ ਫਿਲਮ ਨਿਰਮਾਤਾ ਹੈ। ਵੱਡਾ ਕਾਰੋਬਾਰੀ ਹੈ। ਡਰੱਗ ਤਸਕਰੀ ਰਾਹੀਂ ਜੋ ਕਮਾਈ ਕਰਦਾ ਸੀ ਉਸ ਦੀ ਵਰਤੋਂ ਫਿਲਮਾਂ ਬਣਾਉਣ ਵਿਚ ਕੀਤੀ ਜਾਂਦੀ ਸੀ।
ਵੀਡੀਓ ਲਈ ਕਲਿੱਕ ਕਰੋ -: