neetu thanks medical staff:ਰਿਸ਼ੀ ਕਪੂਰ ਦੇ ਦਿਹਾਂਤ ਤੋਂ ਬਾਅਦ ਕਪੂਰ ਪਰਿਵਾਰ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ। ਨੀਤੂ ਕਪੂਰ ਨੇ ਉਦਯੋਗਪਤੀ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਨੂੰ ਪਰਿਵਾਰ ਦਾ ਖ਼ਿਆਲ ਰੱਖਣ ਲਈ ਉਨ੍ਹਾਂ ਦਾ ਧੰਨਵਾਦ ਅਦਾ ਕੀਤਾ। ਨੀਤੂ ਨੇ ਅੰਬਾਨੀ ਪਰਿਵਾਰ ਨੂੰ ਫ਼ਰਿਸ਼ਤਾ ਦੱਸਿਆ, ਜੋ ਮੁਸ਼ਕਿਲ ਸਮੇਂ ‘ਚ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹੇ।
View this post on Instagram
For us, as a family, the last two years have been a long journey There were good days, there were a couple of bad days too.. needless to say it was full of high emotion. But it’s a journey we would not have been been able to complete without the immeasurable love and support of the Ambani family. As we’ve gathered our thoughts over the past few days we’ve also tried to find the words to express the gratitude we feel towards the family for the countless ways in which they have seen us safely through this time. Over the last seven months every member of the family has gone above and beyond in every way possible to care for our beloved Rishi and ensure he experienced as little discomfort as possible. From ensuring he was medically attended to, to making frequent, personal visits to the hospital to shower him with love and attention, to even holding our hand and comforting us when WE were scared. To Mukesh Bhai , Nita Bhabhi, Akash, Shloka, Anant and Isha – you have been our guardian angels on this long and trying experience – what we feel for you can not be measured. We thank you from the bottom of our hearts for your selfless, unending support and attention. We feel truly blessed to count you among our nearest and dearest. Sincerely and with utmost gratitude, Neetu, Riddhima, Ranbir and the entire Kapoor Family.🙏💕
A post shared by neetu Kapoor. Fightingfyt (@neetu54) on
ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਨੀਤੂ ਕਪੂਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਮਤਲਬ ਕਿ ਇੰਸਟਾਗ੍ਰਾਮ ‘ਤੇ ਮੁਕੇਸ਼ ਅਤੇ ਨੀਤਾ ਅੰਬਾਨੀ ਨਾਲ ਰਿਸ਼ੀ ਕਪੂਰ ਅਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ। ਇਸ ਦੇ ਨਾਲ ਹੀ ਨੀਤੂ ਨੇ ਇਕ ਲੰਬਾ ਧੰਨਵਾਦ ਨੋਟ ਵੀ ਲਿਖਿਆ ਹੈ। ਇਸ ਨੋਟ ‘ਚ ਨੀਤੂ ਨੇ ਲਿਖਿਅ ਕਿ ਸਾਡੇ ਪਰਿਵਾਰ ਲਈ ਪਿਛਲੇ ਦੋ ਸਾਲ ਇਕ ਲੰਬੀ ਯਾਤਰਾ ਰਹੀ ਹੈ। ਚੰਗੇ ਦਿਨਾਂ ਦੇ ਨਾਲ ਕੁਝ ਬੁਰੇ ਦਿਨ ਵੀ ਆਏ। ਪਰ ਇਹ ਸਫ਼ਰ ਅਸੀਂ ਅੰਬਾਨੀ ਪਰਿਵਾਰ ਦੇ ਪਿਆਰ ਅਤੇ ਮਦਦ ਤੋਂ ਬਿਨਾਂ ਪੂਰਾ ਨਹੀਂ ਕਰ ਸਕਦੇ ਸੀ।
ਅਦਾਕਾਰਾ ਨੀਤੂ ਕਪੂਰ ਨੇ ਅੱਗੇ ਲਿਖਿਆ ਕਿ ਪਿਛਲੇ ਸੱਤ ਮਹੀਨਿਆਂ ‘ਚ ਪਰਿਵਾਰ ਦੇ ਹਰ ਮੈਂਬਰ ਨੇ ਰਿਸ਼ੀ ਦੀ ਦੇਖਭਾਲ ‘ਚ ਕੋਈ ਕਸਰ ਨਹੀਂ ਛੱਡੀ ਸੀ ਅਤੇ ਇਸ ਗੱਲ ਦਾ ਧਿਆਨ ਰੱਖਿਆ ਕਿ ਉਨ੍ਹਾਂ ਨੂੰ ਕੋਈ ਵੀ ਪਰੇਸ਼ਾਨੀ ਨਾ ਹੋਵੇ। ਉਨ੍ਹਾਂ ਦੀ ਡਾਕਟਰੀ ਦਾ ਪੂਰਾ ਖ਼ਿਆਲ ਰੱਖਣ ਤੋਂ ਲੈ ਕੇ ਹਸਪਤਾਲ ‘ਚ ਉਨ੍ਹਾਂ ਨੂੰ ਮਿਲ ਕੇ ਉਨ੍ਹਾਂ ਨੂੰ ਪਿਆਰ ਅਤੇ ਧਿਆਨ ਦੇਣ ਦੇ ਨਾਲ ਸਾਡਾ ਹੱਥ ਫੜ੍ਹਨ ਤਕ। ਮੁਕੇਸ਼ ਭਾਜੀ, ਨੀਤਾ ਭਾਬੀ, ਆਕਾਸ਼, ਸ਼ਲੋਕਾ, ਅਨੰਤ ਅਤੇ ਈਸ਼ਾ… ਤੁਸੀਂ ਸਾਡੇ ਲਈ ਇਸ ਲੰਬੇ ਸਫ਼ਰ ‘ਚ ਗਾਰਡੀਅਨ ਏਂਜਲ ਵਾਂਗ ਰਹੇ। ਅਸੀਂ ਤੁਹਾਡੇ ਲਈ ਜੋ ਮਹਿਸੂਸ ਕਰਦੇ ਹਾਂ, ਉਸ ਨੂੰ ਮਾਪਿਆ ਨਹੀਂ ਜਾ ਸਕਦਾ। ਨੀਤੂ ਨੇ ਅੰਤ ‘ਚ ਆਪਣੇ ਪਰਿਵਾਰ ਵਲੋਂ ਅੰਬਾਨੀ ਪਰਿਵਾਰ ਦਾ ਸ਼ੁਕਰੀਆ ਅਦਾ ਕੀਤਾ।
ਦੱਸ ਦੇਈਏ ਕਿ ਰਿਸ਼ੀ ਕਪੂਰ ਨੇ 30 ਅਪ੍ਰੈਲ ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਸੀ। ਉਹ ਕੈਂਸਰ ਦੀ ਜੰਗ ਹਾਰ ਗਏ ਸਨ।