Neetu throwback emotional post:ਰਿਸ਼ੀ ਕਪੂਰ ਦੇ ਦਿਹਾਂਤ ਨੂੰ ਅੱਜ ਪੰਜ ਦਿਨ ਹੋ ਚੁੱਕੇ ਹਨ ਪਰ ਕਪੂਰ ਪਰਿਵਾਰ ਲਈ ਇਸ ਗੱਲ ਨੂੰ ਸਵੀਕਾਰ ਕਰ ਪਾਉਣਾ ਅਜੇ ਵੀ ਕਾਫੀ ਮੁਸ਼ਕਿਲ ਲੱਗ ਰਿਹਾ ਹੈ। ਰਿਸ਼ੀ ਕਪੂਰ ਦੀ ਪਤਨੀ ਨੀਤੂ ਕਪੂਰ ਨੇ ਕੁਝ ਦਿਨ ਪਹਿਲਾਂ ਉਨ੍ਹਾਂ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ‘ਤੇ ਪੋਸਟ ਕੀਤੀਆਂ ਹਨ। ਜਿਸ ਵਿੱਚ ਉਹ ਉਨ੍ਹਾਂ ਨੂੰ ਯਾਦ ਕਰਦੀ ਦਿਖ ਰਹੀ ਹੈ। ਨੀਤੂ ਨੇ ਉਨ੍ਹਾਂ ਦੀਆਂ ਜੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਇੱਕ ਤਸਵੀਰ ਵਿੱਚ ਰਿਸ਼ੀ ਕਪੂਰ ਹੱਸਦੇ ਹੋਏ ਨਜ਼ਰ ਆ ਰਹੇ ਹਨ ਤਾਂ ਉਥੇ ਹੀ ਦੂਸਰੀ ਤਸਵੀਰ ਵਿੱਚ ਉਹ ਪਤਨੀ ਨੀਤੂ ਦੇ ਨਾਲ ਖੜ੍ਹੇ ਨਜ਼ਰ ਆ ਰਹੇ ਹਨ।
ਨੀਤੂ ਕਪੂਰ ਨੇ ਇਹ ਤਸਵੀਰਾਂ ਸ਼ੇਅਰ ਕਰਦੇ ਹੋਏ ਬੇਹੱਦ ਖਾਸ ਕੈਪਸ਼ਨ ਲਿਖਿਆ ਹੈ। ਉਨ੍ਹਾਂ ਨੇ ਲਿਖਿਆ ਇੱਕ ਪਰਿਵਾਰ ਹੋਣ ਦੇ ਨਾਤੇ ਸਾਨੂੰ ਹਰ ਪਲ ਕੁਝ ਖੋਹ ਦੇਣ ਦਾ ਅਹਿਸਾਸ ਹੁੰਦਾ ਹੈ। ਜਦੋਂ ਅਸੀਂ ਇਕੱਠੇ ਬੈਠਦੇ ਹਾਂ ਅਤੇ ਪਿੱਛੇ ਮੁੜ ਦੇਖਦੇ ਹਾਂ ਤਾਂ ਸਾਨੂੰ ਆਪਣੇ ਦੁੱਖ ਦੇ ਨਾਲ ਨਾਲ ਉਹ ਲੋਕ ਵੀ ਯਾਦ ਆਉਂਦੇ ਹਨ ਜਿਨ੍ਹਾਂ ਨੇ ਇਸ ਮੁਸ਼ਕਿਲ ਵਿੱਚ ਸਾਡਾ ਸਾਥ ਦਿੱਤਾ ਸੀ। ਹਸਪਤਾਲ ਦੇ ਉਨ੍ਹਾਂ ਡਾਕਟਰ ਦਾ ਅਸੀ ਦਿਲ ਤੋਂ ਧੰਨਵਾਦ ਕਰਨਾ ਚਾਹੁੰਦੇ ਹਾਂ।
ਨੀਤੂ ਕਪੂਰ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ ਅਕਾਊਂਟ ‘ਤੇ ਅਦਾਕਾਰ ਰਿਸ਼ੀ ਕਪੂਰ ਦੀ ਤਸਵੀਰ ਸ਼ੇਅਰ ਕੀਤੀ ਸੀ। ਜਿਸ ਵਿੱਚ ਰਿਸ਼ੀ ਕਪੂਰ ਬੈਠੇ ਹਨ ਅਤੇ ਉਨ੍ਹਾਂ ਦੇ ਹੱਥ ਵਿੱਚ ਗਲਾਸ ਹੈ ਅਤੇ ਪਿੱਛੇ ਇਕ ਸ਼ਰਾਬ ਦੀ ਬੋਤਲ ਵੀ ਨਜ਼ਰ ਆ ਰਹੀ ਹੈ। ਇਸ ਤਸਵੀਰ ਨਾਲ ਨੀਤੂ ਕਪੂਰ ਨੇ ਲਿਖਿਆ ਹੈ – End of our story. ਮਤਲਬ ਸਾਡੀ ਕਹਾਣੀ ਦਾ ਅੰਤ। ਇਸ ਤਸਵੀਰ ਨੂੰ ਸ਼ੇਅਰ ਕਰਨ ਦੇ ਨਾਲ ਹੀ ਲੋਕਾਂ ਦੀ ਦੀਆਂ ਲਗਾਤਾਰ ਪ੍ਰਤੀਕ੍ਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਅਤੇ ਲੋਕ ਰਿਸ਼ੀ ਕਪੂਰ ਕਾਰਨ ਕਾਫੀ ਦੁਖੀ ਹਨ।
ਰਿਸ਼ੀ ਕਪੂਰ ਨੇ ਆਪਣੀ ਪਤਨੀ ਮਤਲਬ ਕੀ ਅਦਾਕਾਰਾ ਨੀਤੂ ਸਿੰਘ ਦੇ ਨਾਲ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਦੋਨਾਂ ਦੀ ਜੋੜੀ ਪਰਦੇ ‘ਤੇ ਇਕੱਠੇ ਕਾਫ਼ੀ ਪਸੰਦ ਕੀਤੀ ਜਾਂਦੀ ਸੀ।ਦਿੱਗਜ ਅਦਾਕਾਰ ਰਿਸ਼ੀ ਕਪੂਰ ਭਾਰਤੀ ਸਿਨੇਮਾ ਦੇ ਖ਼ਾਸ ਚਿਹਰਿਆਂ ਦੇ ਵਿੱਚੋਂ ਇੱਕ ਸਨ। ਵੀਰਵਾਰ ਨੂੰ 67 ਸਾਲ ਦੀ ਉਮਰ ਵਿੱਚ ਉਹ ਦੁਨੀਆਂ ਨੂੰ ਅਲਵਿਦਾ ਕਹਿ ਗਏ। ਰਿਸ਼ੀ ਨਿਰਦੇਸ਼ਕ ਰਾਜ ਕਪੂਰ ਦੇ ਦੂਜਰੇ ਬੇਟੇ ਸਨ। ਉਹ ਅਦਾਕਾਰ ਪ੍ਰਿਥਵੀ ਰਾਜ ਕਪੂਰ ਦੇ ਪੋਤੇ ਸਨ। ਰਿਸ਼ੀ ਕਪੂਰ ਖਾਨਦਾਨੀ ਰਹੀਸ ਸਨ।