neha angad second anniversary :ਬਾਲੀਵੁਡ ਅਤੇ ਪਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਹਾਲ ਹੀ ਵਿੱਚ ਨੇਹਾ ਧੂਪੀਆ ਨੇ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ ਦੇ ਖ਼ਾਸ ਮੌਕੇ ‘ਤੇ ਆਪਣੇ ਲਾਈਫ ਪਾਟਨਰ ਅੰਗਦ ਬੇਦੀ ਲਈ ਬਹੁਤ ਹੀ ਰੋਮਾਂਟਿਕ ਪੋਸਟ ਪਾਈ ਹੈ ।
ਉਨ੍ਹਾਂ ਨੇ ਆਪਣੀ ਤੇ ਅੰਗਦ ਬੇਦੀ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ- ਹੈਪੀ ਮੈਰਿਜ ਐਨੀਵਰਸਰੀ ਮੇਰੇ ਪਿਆਰ…ਦੋ ਸਾਲ ਇਕੱਠੇ… “Angad is like 1.ਮੇਰੀ ਜ਼ਿੰਦਗੀ ਦਾ ਪਿਆਰ 2. ਇੱਕ ਸਪੋਰਟ ਸਿਸਟਮ, 3. ਇੱਕ ਮਹਾਨ ਪਿਤਾ, 4. ਮੇਰਾ ਸਭ ਤੋਂ ਚੰਗਾ ਦੋਸਤ ਅਤੇ 5. ਸਭ ਤੋਂ ਵੱਧ ਤੰਗ ਕਰਨ ਵਾਲਾ ਰੂਮਮੇਟ. It’s like I have 5 bfs in one…it’s my choice.”ਇਸ ਪੋਸਟ ਤੇ ਅੰਗਦ ਬੇਦੀ ਨੇ ਵੀ ਕਮੈਂਟ ਕਰਦੇ ਹੋਏ ਨੇਹਾ ਲਈ ਆਪਣਾ ਪਿਆਰ ਜ਼ਾਹਿਰ ਕਰਦੇ ਹੋਏ ਲਿਖਿਆ ਹੈ, ‘ਮੈਂ ਤੈਨੂੰ ਸਦਾ ਪਿਆਰ ਕਰਾਂਗਾ ਨੇਹਾ ਧੂਪੀਆ, ਹੈਪੀ ਮੈਰਿਜ ਐਨੀਵਰਸਰੀ । ਗੱਲਾਂ ਘੱਟ ਤੇ ਕਲੋਲਾਂ ਜ਼ਿਆਦਾ’ । ਫੈਨਜ਼ ਤੇ ਬਾਲੀਵੁੱਡ ਦੀਆਂ ਨਾਮੀ ਹਸਤੀਆਂ ਕਮੈਂਟਸ ਕਰਕੇ ਇਸ ਜੋੜੀ ਨੂੰ ਵਧਾਈਆਂ ਦੇ ਰਹੇ ਨੇ ।
ਦੱਸ ਦੇਈਏ ਕਿ ਸਾਲ 2017 ਵਿੱਚ ਮਈ ਦੇ ਮਹੀਨੇ ਵਿੱਚ ਨੇਹਾ ਧੂਪੀਆ ਅਤੇ ਅੰਗਦ ਬੇਦੀ ਨੇ ਅਚਾਨਕ ਵਿਆਹ ਕਰ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਨੇਹਾ ਧੂਪੀਆ ਅਤੇ ਅੰਗਦ ਬੇਦੀ ਨੇ ਦਿੱਲੀ ਦੇ ਗੁਰੂਦੁਆਰੇ ਵਿੱਚ ਕਰੀਬੀ ਰਿਸ਼ਤੇਦਾਰ ਅਤੇ ਦੋਸਤਾਂ ਦੀ ਮੌਜੂਦਗੀ ਵਿੱਚ ਵਿਆਹ ਕੀਤਾ।
ਵਿਆਹ ਦੇ ਕੇਵਲ 6 ਮਹੀਨੇ ਬਾਅਦ ਹੀ ਨਵੰਬਰ ਦੇ ਮਹੀਨੇ ਵਿੱਚ ਨੇਹਾ ਧੂਪੀਆ ਅਤੇ ਅੰਗਦ ਦੇ ਘਰ ਖੁਸ਼ੀਆਂ ਦੇ ਰੂਪ ਵਿੱਚ ਉਨ੍ਹਾਂ ਦੀ ਬੇਟੀ ਮੇਹਰ ਨੇ ਜਨਮ ਲਿਆ ਸੀ। ਨੇਹਾ ਧੂਪੀਆ ਅਤੇ ਅੰਗਦ ਬੇਦੀ ਨੇ ਚੁੱਪ ਚੁਪੀਤੇ ਵਿਆਹ ਕਰਵਾ ਲਿਆ ਸੀ । ਵਿਆਹ ਤੋਂ ਬਾਅਦ ਦੋਹਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਸੀ । ਨੇਹਾ ਧੂਪੀਆ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਹੁਣ ਉਹ ਆਪਣਾ ਖੁਦ ਦਾ ਇੱਕ ਸ਼ੋਅ ਚਲਾ ਰਹੇ ਹਨ ।ਲਾਕ ਡਾਊਨ ਦੌਰਾਨ ਨੇਹਾ ਆਪਣੇ ਪਰਿਵਾਰ ਦੇ ਨਾਲ ਘਰ ‘ਚ ਹੀ ਸਮਾਂ ਬਿਤਾ ਰਹੇ ਹਨ।