ਬਿਹਾਰ ਵਿੱਚ ਅੱਜ ਇੱਕ ਵਾਰ ਫਿਰ ਇਤਿਹਾਸ ਰਚਿਆ ਗਿਆ ਹੈ। ਜਨਤਾ ਦਲ ਯੂਨਾਈਟਿਡ (JDU) ਦੇ ਰਾਸ਼ਟਰੀ ਪ੍ਰਧਾਨ ਨਿਤੀਸ਼ ਕੁਮਾਰ ਨੇ ਅੱਜ ਯਾਨੀ 20 ਨਵੰਬਰ ਨੂੰ ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ ਵਿੱਚ ਰਿਕਾਰਡ 10ਵੀਂ ਵਾਰ ਸੂਬੇ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਰਾਜਪਾਲ ਆਰਿਫ਼ ਮੁਹੰਮਦ ਖਾਨ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ।
ਨਿਤੀਸ਼ ਕੁਮਾਰ ਤੋਂ ਬਾਅਦ, ਸਮਰਾਟ ਚੌਧਰੀ ਨੇ ਮੰਤਰੀ ਵਜੋਂ ਸਹੁੰ ਚੁੱਕੀ, ਜੋ ਦੂਜੀ ਵਾਰ ਬਿਹਾਰ ਦੇ ਉਪ ਮੁੱਖ ਮੰਤਰੀ ਬਣੇ। ਇਸ ਇਤਿਹਾਸਕ ਪਲ ਦੇ ਗਵਾਹ ਬਣਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਸਣੇ ਦੇਸ਼ ਦੇ ਕਈ ਵੱਡੇ ਆਗੂ ਮੰਚ ‘ਤੇ ਮੌਜੂਦ ਰਹੇ।
ਰਾਜਪਾਲ ਦੇ ਹੁਕਮਾਂ ‘ਤੇ, ਸਮਰਾਟ ਚੌਧਰੀ, ਵਿਜੇ ਸਿਨਹਾ, ਵਿਜੇ ਚੌਧਰੀ, ਵਿਜੇਂਦਰ ਪ੍ਰਸਾਦ ਯਾਦਵ, ਸ਼ਰਵਣ ਕੁਮਾਰ, ਮੰਗਲ ਪਾਂਡੇ, ਡਾ. ਦਿਲੀਪ ਜੈਸਵਾਲ, ਅਸ਼ੋਕ ਚੌਧਰੀ, ਲੇਸ਼ੀ ਸਿੰਘ, ਮਦਨ ਸਾਹਨੀ, ਨਿਤਿਨ ਨਵੀਨ, ਰਾਮਕ੍ਰਿਪਾਲ ਯਾਦਵ, ਸੰਤੋਸ਼ ਸੁਮਨ, ਸੁਨੀਲ ਕੁਮਾਰ, ਜਮਾ ਖਾਨ, ਸੰਜੇ ਸਿੰਘ ਟਾਈਗਰ, ਅਰੁਣ ਸ਼ੰਕਰ ਪ੍ਰਸਾਦ, ਸੁਰੇਂਦਰ ਮਹਿਤਾ, ਨਾਰਾਇਣ ਪ੍ਰਸਾਦ, ਰਮਾ ਨਿਸ਼ਾਦ, ਲਖੇਂਦਰ ਕੁਮਾਰ ਰੋਸ਼ਨ, ਸ਼੍ਰੇਅਸੀ ਸਿੰਘ, ਪ੍ਰਮੋਦ ਕੁਮਾਰ, ਸੰਜੇ ਕੁਮਾਰ ਸਿੰਘ ਅਤੇ ਦੀਪਕ ਪ੍ਰਕਾਸ਼ ਨੂੰ ਮੰਤਰੀ ਨਿਯੁਕਤ ਕੀਤਾ ਗਿਆ।
ਇਹ ਵੀ ਪੜ੍ਹੋ : ਫਗਵਾੜਾ NH ‘ਤੇ ਵਾਪਰਿਆ ਹਾ.ਦਸਾ : ਟਰਾਲੇ ਨੇ ਆਲੂਆਂ ਵਾਲੀ ਟਰਾਲੀ ਨੂੰ ਮਾ.ਰੀ ਟੱ.ਕਰ, ਇੱਕ ਵਿਅਕਤੀ ਦੀ ਮੌ.ਤ
ਜ਼ਿਕਰਯੋਗ ਹੈ ਕਿ ਨਿਤੀਸ਼ ਕੁਮਾਰ ਨੇ ਇਸ ਤੋਂ ਪਹਿਲਾਂ ਆਖਰੀ ਵਾਰ ਜਨਵਰੀ 2024 ਵਿੱਚ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਹਾਲ ਹੀ ਵਿੱਚ ਹੋਈਆਂ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ NDA ਨੂੰ ਮਿਲੀ ਵੱਡੀ ਜਿੱਤ ਤੋਂ ਬਾਅਦ ਅੱਜ ਰਸਮੀ ਤੌਰ ‘ਤੇ ਨਵੀਂ ਸਰਕਾਰ ਦਾ ਗਠਨ ਹੋ ਗਿਆ ਹੈ। ਬਿਹਾਰ ਦੀ ਜਨਤਾ ਨੇ ਇੱਕ ਵਾਰ ਫਿਰ ਨਿਤੀਸ਼ ਕੁਮਾਰ ਦੀ ਅਗਵਾਈ ‘ਤੇ ਭਰੋਸਾ ਜਤਾਇਆ ਹੈ।
ਵੀਡੀਓ ਲਈ ਕਲਿੱਕ ਕਰੋ -:
























