Nora Fatehi Viral Video: ਬਾਲੀਵੁੱਡ ਦੀ ਹਾਟ ਅਤੇ ਸੈਕਸੀ ਮਾਡਲ ਨੋਰਾ ਫਤੇਹੀ ਸਲਮਾਨ ਖਾਨ ਦੇ ਸ਼ੋਅ ਬਿਗ ਬਾਸ ਤੋਂ ਫੇਮਸ ਹੋ ਚੁੱਕੀ ਹੈ, ਪਰ ਹੁਣ ਫਿਲਹਾਲ ਨੋਰਾ ਦੀ ਚਰਚਾ ਕਿਸੇ ਹੋਰ ਕਾਰਨ ਤੋਂ ਹੋ ਰਹੀ ਹੈ। ਹੀ ਹਾਂ ਲੌਕਡਾਊਨ ਕਰਕੇ ਲੋਕਾਂ ‘ਚ ਡਿਪ੍ਰੈਸ਼ਨ ਜਿਹੀਆਂ ਕਈ ਬਿਮਾਰੀਆਂ ਵਧ ਰਹੀਆਂ ਹਨ। ਅਜਿਹੀ ਇੱਕ ਬਿਮਾਰੀ ਦਾ ਸ਼ਿਕਾਰ ਅਦਾਕਾਰ ਨੋਰਾ ਫਤੇਹੀ ਹੋ ਗਈ ਹੈ। ਹਾਲਾਂਕਿ ਇਹ ਲੌਕਡਾਊਨ ਦਾ ਪ੍ਰਭਾਵ ਹੋ ਸਕਦਾ ਹੈ। ਨੋਰਾ ਨੇ ਇਹ ਸਵੀਕਾਰ ਕੀਤਾ ਹੈ ਕਿ ਜਦ ਵੀ ਉਹ ਸੋਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ। ਤੁਹਾਨੂੰ ਦੱਸ ਦਈਏ ਕਿ ਨੋਰਾ ਨੇ ਇਸ ਗੱਲ ਦਾ ਖੁਲਾਸਾ ਟਿਕ ਟੌਕ ਵੀਡੀਓ ‘ਚ ਕੀਤਾ ਹੈ, ਜੋ ਉਨ੍ਹਾਂ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ।
ਦੱਸ ਦੱਈਏ ਕਿ ਕੈਪਸ਼ਨ ‘ਚ ਨੋਰਾ ਨੇ ਲਿਖਿਆ, “ਜਦ ਵੀ ਮੈਂ ਸੋਣ ਦੀ ਕੋਸ਼ਿਸ਼ ਕਰਦੀ ਹਾਂ, ਨਿੰਮੋਨੀਆ ਮੈਨੂੰ ਸੋਣ ਨਹੀਂ ਦਿੰਦਾ, ਕੀ ਹੋਰ ਕਿਸੇ ਨੂੰ ਵੀ ਇਸ ਦਾ ਸਾਹਮਣਾ ਕਰਨਾ ਪੈਂਦਾ ਹੈ? ਮੈਨੂੰ ਟਿਕਟੌਕ ‘ਤੇ ਫੌਲੋ ਕਰੋ।”ਮੋਰਕਕੋ-ਕਨਾਡਾਈ ਡਾਂਸਰ-ਅਦਾਕਾਰਾ ਨੋਰਾ ਫਤੇਹੀ ਦੇ ਸਭ ਤੋਂ ਲੋਕ ਪ੍ਰਸਿੱਧ ਆਨ-ਸਕਰੀਨ ਡਾਂਸ ‘ਚ ‘ਮਨੋਹਾਰੀ (ਬਾਬੂਬਲੀ : ਦਿ ਬਿਗਨਿੰਗ), ਦਿਲਬਰ (ਸਤਿਆਮੇਵ ਜੈਅਤੇ), ਓ ਸਾਕੀ (ਬਟਲਾ ਹਾਊਸ) ਅਤੇ ਇਕ ਤੋਂ ਜ਼ਿੰਦਗਾਨੀ (ਮਰਜਾਵਾਂ) ਸ਼ਾਮਲ ਹੈ। ਇਸ ਤੋਂ ਇਲਾਵਾ ਹਾਲ ਹੀ ‘ਚ ਉਨ੍ਹਾਂ ਨੇ ਸਟਰੀਟ ਡਾਂਸਰ 3ਡੀ ‘ਚ ‘ਗਰਮੀ’ ਗਾਣੇ ‘ਤੇ ਡਾਂਸ ਕੀਤਾ ਸੀ। ਉਨ੍ਹਾਂ ਨੇ ਕਈ ਫਿਲਮਾਂ ‘ਚ ਆਪਣੇ ਡਾਂਸ ਦੇ ਦਮ ‘ਤੇ ਲੋਕਾਂ ਦਾ ਧਿਆਨ ਆਕਰਸ਼ਿਤ ਕੀਤਾ ਹੈ।
ਇਸ ਦੇ ਚੱਲਦਿਆਂ ਨੋਰਾ ਫਤੇਹੀ ਦੇ ਡਾਸਿੰਗ ਵੀਡੀਓ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਹਨ।ਹਾਲ ਹੀ ‘ਚ ਨੋਰਾ ਫਤੇਹੀ ਨੇ ਆਪਣਾ ਇੱਕ ਵੀਡੀਓ ਸ਼ੇਅਰ ਕੀਤਾ ਸੀ। ਇਸ ਵੀਡੀਓ ‘ਚ ਨੋਰਾ ਫਤੇਹੀ ਨੂੰ ਦੇਖ ਕੇ ਤੁਹਾਡੇ ਸਾਹ ਰੁੱਕ ਜਾਣਗੇ। ਦਰਅਸਲ ‘ਚ ਨੋਰਾ ਨੇ ਓ ਸਾਕੀ-ਸਾਕੀ ਗੀਤ ‘ਚ ਡਾਂਸ ਕੀਤਾ ਹੈ। ਇਸ ਡਾਂਸ ਦੇ ਕਈ ਸਟੈਪ ਕਾਫੀ ਖਤਰਨਾਕ ਹਨ। ਇਸ ਲਈ ਨੋਰਾ ਨੇ ਬਹੁਤ ਮਿਹਨਤ ਕੀਤੀ ਸੀ।ਇਸ ਦਾ ਵੀਡੀਓ ਨੋਰਾ ਨੇ ਆਪਣੇ ਇੰਸਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਹੁਣ ਇੰਸਟਾਗ੍ਰਾਮ ‘ਤੇ ਇਸ ਵੀਡੀਓ ‘ਚ ਨੋਰਾ ਫਤੇਹੀ ਦੇ ਸਟੰਟ ਦੇਖ ਕੇ ਲੋਕ ਇਸ ਦੀ ਪ੍ਰਸ਼ੰਸਾ ਕਰ ਰਹੇ ਹਨ।ਇਸ ਦੌਰਾਨ ਨੋਰਾ ਨੇ ਅੱਗ ਨਾਲ ਖੇਡਣ ਵਾਲਾ ਵੀਡੀਓ ਸ਼ੇਅਰ ਕਰਦਿਆਂ ਲਿਖਿਆ, ਇਹ ਵੀਡੀਓ ਓ ਸਾਕੀ-ਸਾਕੀ ਗੀਤ।