One and a half year : ਸੂਬੇ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। ਚੰਡੀਗੜ੍ਹ ਵਿਚ ਰੋਜ਼ਾਨਾ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਅੱਜ ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ ਵਿਚ ਇਕ ਡੇਢ ਸਾਲਾ ਬੱਚੇ ਸਣੇ 3 ਹੋਰ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਸ ਤਰ੍ਹਾਂ ਚੰਡੀਗੜ੍ਹ ਵਿਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 279 ਹੋ ਗਈ ਹੈ। ਚੰਡੀਗੜ੍ਹ ਵਿਚ ਸੋਮਵਾਰ ਨੂੰ ਵਿਚ 14 ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿਚ 46 ਤੇ 48 ਸਾਲਾ ਵਿਅਕਤੀ, 23, 24, 27 ਅਤੇ 25 ਸਾਲ ਦੇ 4 ਲੜਕੇ, 1, 5 ਅਤੇ 9 ਸਾਲ ਦੀਆਂ ਤਿੰਨ ਬੱਚੀਆਂ ਸ਼ਾਮਲ ਸਨ। ਚੰਡੀਗੜ੍ਹ ਵਿਚ ਕੋਰੋਨਾ ਨਾਲ ਦੀ ਮੌਤ ਹੋ ਚੁੱਕੀ ਹੈ ਤੇ ਇਸ ਸਮੇਂ ਚੰਡੀਗੜ੍ਹ ਵਿਖੇ ਕੋਰੋਨਾ ਦੇ 88 ਐਕਟਿਵ ਕੇਸ ਹਨ।
ਬਾਪੂਧਾਮ ਕਾਲੋਨੀ ਤੋਂ ਸੋਮਵਾਰ ਨੂੰ 115 ਲੋਕਾਂ ਦੇ ਸੈਂਪਲ ਲੈ ਕੇ ਟੈਸਟਿੰਗ ਲਈ ਭੇਜੇ ਗਏ ਸਨ. ਹੈਲਥ ਡਿਪਾਰਟਮੈਂਟ ਮੁਤਾਬਕ ਸ਼ਹਿਰ ਦੇ ਸਾਰੇ 127 ਲੋਕਾਂ ਦੇ ਸੈਂਪਲ ਟੈਸਟਿੰਗ ਲਈ ਭੇਜੇ ਗਏ ਹਨ ਜਿਨ੍ਹਾਂ ਦੀ ਰਿਪੋਰਟ ਪੈਂਡਿੰਗ ਹੈ. ਸ਼ਹਿਰ ਵਿਚ ਹੁਣ ਤਕ 188 ਕੋਰੋਨਾ ਪਾਜੀਟਿਵ ਮਰੀਜ਼ ਠੀਕ ਹੋਣ ਤੋਂ ਬਾਅਦ ਡਿਸਚਾਰਜ ਕੀਤੇ ਜਾ ਚੁੱਕੇ ਹਨ। ਸ਼ਹਿਰ ਵਿਚ ਹੁਣ ਤਕ 4089 ਲੋਕਾਂ ਦੇ ਸੈਂਪਲ ਲੈ ਕੇ ਟੈਸਟਿੰਗ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਿਚੋਂ 3695 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਤਿੰਨ ਦਿਨ ਦੀ ਬੱਚੀ ਦੇ ਸੰਪਰਕ ਵਿਚ ਆਏ ਸਨ 12 ਲੋਕ। ਬੀਤੇ ਐਤਵਾਰ ਨੂੰ ਪੀਜੀਆਈ ਡੱਡੂਮਾਜਰਾ ਦੀ ਜਿਸ ਤਿੰਨ ਦਿਨ ਦੀ ਕੋਰੋਨਾ ਪਾਜੀਟਿਵ ਬੱਚੀ ਦੀ ਮੌਤ ਹੋਈ। ਉਸ ਬੱਚੀ ਦੇ ਸੰਪਰਕ ਵਿਚ ਪਰਿਵਾਰ ਦੇ 12 ਲੋਕ ਸਨ। ਜਦੋਂ ਕਿ ਮਾਂ ਦੇ ਸੈਂਪਲ ਲੈ ਕੇ ਟੈਸਟਿੰਗ ਲਈ ਭੇਜੇ ਗਏ ਹਨ। ਇਸ ਬੱਚੀ ਦੀ ਮਾਂ ਦੀ ਰਿਪੋਰਟ ਪੈਂਡਿੰਗ ਹੈ। ਇਨ੍ਹਾਂ 12 ਲੋਕਾਂ ਦੀ ਰਿਪੋਰਟ ਅੱਜ ਆਏਗੀ। ਪੀਜੀਆਈ ਤੋਂ ਸੋਮਵਾਰ ਨੂੰ ਸੈਕਟਰ-30 ਦੇ ਦੋ ਲੋਕਾਂ ਨੂੰ ਡਿਸਚਾਰਜ ਕੀਤਾ ਗਿਆ। ਇਸ ਵਿਚ 34 ਸਾਲ ਦੀ ਮਹਿਲਾ ਰਵਿੰਦਰ ਕੌਰ ਤੇ ਉਸ ਦਾ ਤਿੰਨ ਸਾਲ ਦਾ ਮੁੰਡਾ ਗੁਰਮੇਲਜੋਤ ਸਿੰਘ ਨੂੰ ਡਿਸਚਾਰਜ ਕੀਤਾ ਗਿਆ।