ਮਥੁਰਾ-ਬਰੇਲੀ ਰੋਡ ‘ਤੇ ਬਹੁਤ ਹੀ ਮੰਦਭਾਗਾ ਹਾਦਸਾ ਵਾਪਰਿਆ ਹੈ। ਜਿਥੇ ਇਕ ਓਵਰਸਪੀਡ ਟਰੱਕ ਨੇ ਵਿਅਕਤੀ ਦੀ ਜਾਨ ਲੈ ਲਈ। ਇਕ ਵਿਅਕਤੀ ਆਪਣੀ ਕਾਰ ਪਾਰਕਿੰਗ ‘ਤੇ ਲਾ ਕੇ ਅਜੇ ਚਾਹ ਦੀ ਦੁਕਾਨ ‘ਤੇ ਬੈਠਿਆ ਹੀ ਸੀ ਕਿ ਟਰੱਕ ਉਸ ‘ਤੇ ਜਾ ਚੜ੍ਹਿਆ ਅਤੇ ਉਸ ਨੇ ਮੌਕੇ ‘ਤੇ ਹੀ ਸਾਹ ਛੱਡ ਦਿੱਤੇ।
ਮ੍ਰਿਤਕ ਦੀ ਪਛਾਣ ਰਾਕੇਸ਼ (ਉਮਰ 28 ਸਾਲ) ਨਾਂ ਦੇ ਵਿਅਕਤੀ ਵਜੋਂ ਹੋਈ ਹੈ। ਉਹ ਵਿਆਹਿਆ ਹੋਇਆ ਸੀ ਤੇ ਉਹ ਆਪਣੇ ਪਿੱਛੇ ਪਤਨੀ ਤੇ ਦੋ ਬੱਚੇ ਵੀ ਛੱਡ ਗਿਆ ਹੈ। ਰਾਕੇਸ਼ ਦੇ ਨਾਲ ਉਸ ਦਾ ਇਕ ਹੋਰ ਵਿਅਕਤੀ ਵੀ ਇਸ ਹਾਦਸੇ ਵਿਚ ਗੰਭੀਰ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਹੈ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਸਾਊਥ ਅਫਰੀਕਾ ਨੂੰ ਹਰਾ ਨਿਊਜ਼ੀਲੈਂਡ ਪਹੁੰਚਿਆ ਚੈਂਪੀਅਨਸ ਟਰਾਫੀ ਦੇ ਫਾਈਨਲ ‘ਚ, 9 ਮਾਰਚ ਨੂੰ ਭਾਰਤ ਨਾਲ ਹੋਵੇਗਾ ਮੁਕਾਬਲਾ
ਜਾਣਕਾਰੀ ਮੁਤਾਬਕ ਓਵਰਸਪੀਡ ਟਰੱਕ ਚਾਹ ਦੇ ਖੋਖੇ ਵਿਚ ਜਾ ਵੜਿਆ, ਜਿਸ ਕਰਕੇ ਹਾਦਸੇ ਵਿਚ 28 ਸਾਲਾ ਮੁੰਡੇ ਦੀ ਜਾਨ ਚਲੀ ਗਈ । ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
