ਪਾਕਿਸਤਾਨ ਦੀ ਪੰਜਾਬ ਵਿਚ ਸਰਹੱਦ ‘ਤੇ ਨਾਪਾਕ ਗਤੀਵਿਧੀਆਂ ਘਟਣ ਨਾ ਨਾਮ ਨਹੀਂ ਰਹੀਆਂ ਹਨ। ਸੀਮਾ ਸੁਰੱਖਿਆ ਬਲ (BSF) ਅਤੇ ਪੰਜਾਬ ਪੁਲਿਸ ਦੀ ਸਾਂਝੀ ਮੁਹਿੰਮ ਚਲਾ ਕੇ ਪਾਕਿਸਤਾਨ ਤੋਂ ਆਏ 2 ਡਰੋਨ ਬਰਾਮਦ ਕੀਤੇ ਗਏ ਹਨ। ਡਰੋਨ ਦੀ ਬਰਾਮਦਗੀ ਅੰਮ੍ਰਿਤਸਰ ਸਰਹੱਦ ਨਾਲ ਲੱਗਦੇ ਪਿੰਡ ਰਤਨ ਖੁਰਦ ਅਤੇ ਤਰਨਤਾਰਨ ਦੇ ਪਿੰਡ ਰਾਜੋਕੇ ‘ਤੋਂ ਕੀਤੀ ਗਈ ਹੈ। ਬਰਾਮਦ ਡਰੋਨ ਨੂੰ ਫੋਰੈਂਸਿਕ ਲੈਬ ਵਿੱਚ ਜਾਂਚ ਲਈ ਭੇਜਿਆ ਜਾਵੇਗਾ, ਤਾਂ ਜੋ ਇਸ ਦੀਆਂ ਉਡਾਣਾਂ ਦੀ ਸੂਚਨਾ ਦਿੱਤੀ ਜਾ ਸਕੇ।
ਅੰਮ੍ਰਿਤਸਰ ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਐਤਵਾਰ ਰਾਤ ਨੂੰ 10 ਵਜੇ ਦੇ ਕਰੀਬ ਪਾਕਿਸਤਾਨ ਤੋਂ ਭਾਰਤੀ ਖੇਤਰ ‘ਚ ਡਰੋਨ ਦੀ ਆਵਾਜ਼ ਸੁਣੀ। ਜਿਸ ਤੋਂ ਬਾਅਦ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਡਰੋਨ ਦੀ ਆਵਾਜ਼ ਬੰਦ ਹੋ ਗਈ। ਇਸ ਤੋਂ ਬਾਅਦ BSF ਜਵਾਨਾਂ ਵੱਲੋਂ ਪੰਜਾਬ ਪੁਲਿਸ ਦੇ ਨਾਲ ਪਿੰਡ ਰਤਨ ਖੁਰਦ ਵਿੱਚ ਇੱਕ ਸਾਂਝਾ ਸਰਚ ਅਭਿਆਨ ਚਲਾਇਆ ਗਿਆ। ਤਲਾਸ਼ੀ ਦੌਰਾਨ ਇੱਕ ਖੇਤ ਵਿੱਚੋਂ 1 ਬੈਟਰੀ ਵਾਲਾ 1 ਡਰੋਨ ਬਰਾਮਦ ਕੀਤਾ। ਬਰਾਮਦ ਕੀਤਾ ਗਿਆ ਡਰੋਨ ਹੈਕਸਾਕਾਪਟਰ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਵਪਾਰੀ ਤੋਂ 1 ਕਰੋੜ ਦੀ ਲੁੱਟ ਦਾ ਮਾਮਲਾ: 2 ਕਾਂਸਟੇਬਲ ਗ੍ਰਿਫ਼ਤਾਰ, ਮੁਲਜ਼ਮ SI ਦੀ ਭਾਲ ਜਾਰੀ
ਦੂਜੇ ਪਾਸੇ ਤਰਨਤਾਰਨ BOP ਰਾਜੋਕੇ PS ਖਾਲੜਾ ਵਿਖੇ ਤਾਇਨਾਤ BSF ਦੀ 103 ਬਟਾਲੀਅਨ ਨੇ ਸਰਹੱਦੀ ਪਿੱਲਰ ਨੰਬਰ 144/7 ਦੀ ਅਲਾਈਨਮੈਂਟ ਦੇ ਨਾਲ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤੀ ਪਾਸੇ ਵਿੱਚ ਇੱਕ ਉੱਡਣ ਵਾਲੀ ਵਸਤੂ ਦੀ ਆਵਾਜ ਸੁਣੀ। ਸਵੇਰੇ 08:00 ਵਜੇ ਦੇ ਕਰੀਬ BSF ਅਤੇ ਪੁਲਿਸ ਨੇ ਉਪਰੋਕਤ ਸਬੰਧ ਵਿੱਚ ਤਲਾਸ਼ੀ ਮੁਹਿੰਮ ਚਲਾਈ, ਜਿਸ ਦੌਰਾਨ ਇੱਕ ਡਰੋਨ ਬਰਾਮਦ ਹੋਇਆ, ਜਿਸਦੀ ਜਾਂਚ ਚੱਲ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: