Parents of the Dhaba : ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਮੋਹਾਲੀ ਥੋੜ੍ਹੇ ਦਿਨ ਹੀ ਕੋਰੋਨਾ ਮੁਕਤ ਰਿਹਾ ਤੇ ਹੁਣ ਫਿਰ ਦੁਬਾਰਾ ਤੋਂ ਮੋਹਾਲੀ ਵਿਖੇ ਕੋਰੋਨਾ ਦੀ ਚੇਨ ਸ਼ੁਰੂ ਹੋ ਗਈ ਹੈ ਤੇ ਕੋਰੋਨਾ ਨੇ ਮੋਹਾਲੀ ਨੂੰ ਆਪਣੀ ਪਕੜ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਸੈਕਟਰ-77 ਵਾਸੀ ਢਾਬਾ ਮਾਲਕ ਦੀ ਰਿਪੋਰਟ ਦੋ ਦਿਨ ਪਹਿਲਾਂ ਕੋਰੋਨਾ ਪਾਜੀਟਿਵ ਆਈ ਸੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਸੈਂਪਲ ਟੈਸਟ ਲਈ ਭੇਜੇ ਗਏ ਸਨ ਜਿਨ੍ਹਾਂ ਦੀ ਰਿਪੋਰਟ ਅੱਜ ਆ ਗਈ ਹੈ। 50 ਸਾਲਾ ਮਾਂ ਅਤੇ 52 ਸਾਲਾ ਪਿਤਾ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ।
ਮੋਹਾਲੀ ਵਿਚ ਹੁਣ ਤਕ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 116 ਹੋ ਗਈ ਹੈ। ਹੁਣ ਤਕ 102 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਅਤੇ ਸਿਹਤਯਾਬ ਹੋ ਕੇ ਘਰ ਪਰਤ ਚੁੱਕੇ ਹਨ। ਇਥੇ ਦੱਸਣਯੋਗ ਹੈ ਕਿ ਢਾਬਾ ਮਾਲਕ ਦੇ ਪਰਿਵਾਰਕ ਮੈਂਬਰਾਂ ਦੀ ਭੇਜੀ ਰਿਪੋਰਟ ਵਿਚ ਉਸ ਦੇ ਭਰਾਦੀ ਰਿਪੋਰਟ ਨੈਗੇਟਿਵ ਆਈ ਹੈ ਜਦੋਂ ਕਿ ਮਾਤਾ-ਪਿਤਾ ਦੀ ਰਿਪੋਰਟ ਪਾਜੀਟਿਵ ਪਾਈ ਗਈ। ਅੱਜ ਸੂਬੇ ਵਿਚ ਕੋਰੋਨਾ ਪਾਜੀਟਿਵ ਕੇਸ ਵੱਡੀ ਗਿਣਤੀ ਵਿਚ ਸਾਹਮਣੇ ਆਏ ਜਿਨ੍ਹਾਂ ਵਿਚੋਂ ਅੰਮ੍ਰਿਤਸਰ ਵਿਖੇ 7, ਪਟਿਆਲੇ ਤੋਂ 4, ਬਠਿੰਡੇ ਤੋਂ 2, ਜਲੰਧਰ ਤੋਂ 1, ਟਾਂਡੇ ਤੋਂ 8, ਨਾਭੇ ਤੋਂ 2, ਖਮਾਣੋਂ ਤੋਂ 5 ਤੇ ਚੰਡੀਗੜ੍ਹ ਤੋਂ ਇਕ ਗਰਭਵਤੀ ਔਰਤ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ।
ਪੰਜਾਬ ਵਿਚ ਹੁਣ ਤਕ ਇਸ ਖਤਰਨਾਕ ਵਾਇਰਸ ਨਾਲ 45 ਮੌਤਾਂ ਹੋ ਚੁੱਕੀਆਂ ਹਨ। ਸੂਬੇ ਵਿਚ ਇਕੋਦਮ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਵਧਣ ਦਾ ਕਾਰਨ ਹੋਰਨਾਂ ਸੂਬਿਆਂ ਤੋਂ ਆਉਣ ਵਾਲੇ ਵਿਅਕਤੀ ਹਨ ਜਿਨ੍ਹਾਂ ਦੇ ਸੰਪਰਕ ਵਿਚ ਆ ਕੇ ਕੋਵਿਡ-19 ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ।