ਰਿਪੋਰਟ ਮੁਤਾਬਕ ‘ਮਾਈਗੋਵ’ ਪੋਰਟਲ ‘ਤੇ ਲਗਭਗ 2,050 ਪ੍ਰਤੀਭਾਗੀਆਂ ਨੂੰ ਉਨ੍ਹਾਂ ਦੇ ਸਵਾਲਾਂ ਦੇ ਆਧਾਰ ‘ਤੇ ਚੁਣਿਆ ਜਾਵੇਗਾ ਅਤੇ ਉਨ੍ਹਾਂ ਨੂੰ ਵਿਸ਼ੇਸ਼ ‘ਪਰੀਕਸ਼ਾ ਪੇ ਚਰਚਾ’ ਕਿੱਟ ਮੁਹੱਈਆ ਕਰਵਾਈ ਜਾਵੇਗੀ। ਸਿੱਖਿਆ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੀਪੀਸੀ ਨੂੰ ਲੈ ਕੇ ਦੇਸ਼ ਭਰ ਦੇ ਵਿਦਿਆਰਥੀਆਂ ਵਿੱਚ ਵਿਆਪਕ ਉਤਸ਼ਾਹ ਦੇਖਿਆ ਜਾ ਰਿਹਾ ਹੈ। ਪਹਿਲੀ ਪੀਪੀਸੀ 2018 ਵਿੱਚ ਹੋਈ ਸੀ, ਜਿੱਥੇ 22,000 ਭਾਗੀਦਾਰਾਂ ਨੇ ਰਜਿਸਟਰ ਕੀਤਾ ਸੀ। ਪਿਛਲੇ ਸਾਲ ਇਹ ਗਿਣਤੀ 38 ਲੱਖ ਤੋਂ ਵੱਧ ਹੋ ਗਈ ਸੀ। ਇਕ ਅਧਿਕਾਰੀ ਨੇ ਕਿਹਾ, ”ਸ਼ੁੱਕਰਵਾਰ ਤੱਕ 90 ਲੱਖ ਤੋਂ ਵੱਧ ਵਿਦਿਆਰਥੀ, ਅੱਠ ਲੱਖ ਤੋਂ ਵੱਧ ਅਧਿਆਪਕ ਅਤੇ ਲਗਭਗ ਦੋ ਲੱਖ ਮਾਪਿਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ ਇੱਕ ਵਾਰ ਫਿਰ ਤੋਂ ਬਹੁਤ ਚਰਚਿਤ ਪ੍ਰੋਗਰਾਮ ‘ਪਰੀਕਸ਼ਾ ਪੇ ਚਰਚਾ’ ਵਿੱਚ ਹਿੱਸਾ ਲੈਣ ਜਾ ਰਹੇ ਹਨ। ਇਸ ਪ੍ਰੋਗਰਾਮ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ। ‘ਪਰੀਕਸ਼ਾ ਪੇ ਚਰਚਾ’ 29 ਜਨਵਰੀ ਨੂੰ ਦਿੱਲੀ ਦੇ ‘ਭਾਰਤ ਮੰਡਪਮ’ ‘ਚ ਆਯੋਜਿਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦੇ ਜ਼ਰੀਏ, ਪੀਐਮ ਮੋਦੀ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਗੁਰ ਸਿਖਾਉਂਦੇ ਹਨ। ਇਸ ਵਾਰ ਦਾ ਪ੍ਰੋਗਰਾਮ ‘ਪਰੀਕਸ਼ਾ ਪੇ ਚਰਚਾ’ ਦਾ ਸੱਤਵਾਂ ਐਪੀਸੋਡ ਹੈ।
ਸੂਤਰਾਂ ਦੀ ਮੰਨੀਏ ਤਾਂ ਇਸ ਅਨੋਖੇ ਸੰਵਾਦ ਪ੍ਰੋਗਰਾਮ ਵਿੱਚ ਚਾਰ ਹਜ਼ਾਰ ਤੋਂ ਵੱਧ ਵਿਦਿਆਰਥੀ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨਗੇ। ਇਹ ਸਾਰੇ ਵਿਦਿਆਰਥੀ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਹੋਣਗੇ ਅਤੇ ਇਨ੍ਹਾਂ ਦੇ ਨਾਲ ਉਨ੍ਹਾਂ ਦੇ ਅਧਿਆਪਕ ਅਤੇ ਮਾਪੇ ਵੀ ਭਾਗ ਲੈ ਸਕਦੇ ਹਨ। ਇਹ ਵਿਦਿਆਰਥੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਿੱਧਾ ਰਾਬਤਾ ਕਾਇਮ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਪਰੀਕਸ਼ਾ ਪੇ ਚਰਚਾ’ ਪ੍ਰੋਗਰਾਮ ਦੇ ਸੱਤਵੇਂ ਐਡੀਸ਼ਨ ਲਈ ਹੁਣ ਤੱਕ ਇੱਕ ਕਰੋੜ ਤੋਂ ਵੱਧ ਲੋਕ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਪਿਛਲੇ ਸਾਲ ਇਹ ਅੰਕੜਾ 38.8 ਲੱਖ ਸੀ। ਹਰੇਕ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਤੋਂ ਦੋ ਵਿਦਿਆਰਥੀ ਅਤੇ ਇੱਕ ਅਧਿਆਪਕ ਅਤੇ ਕਲਾ ਉਤਸਵ ਅਤੇ ਵੀਰ ਗਾਥਾ ਮੁਕਾਬਲੇ ਦੇ ਜੇਤੂਆਂ ਨੂੰ ਮੁੱਖ ਸਮਾਗਮ ਲਈ ਵਿਸ਼ੇਸ਼ ਮਹਿਮਾਨ ਵਜੋਂ ਬੁਲਾਇਆ ਜਾ ਸਕਦਾ ਹੈ।
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .
TAGlatest national news latest news Pariksha Pe Charcha Pariksha Pe Charcha 2024 Pariksha Pe Charcha Registration pm modi Prime Minister Shri Narendra Modi