ਰੱਖੜੀ ਦੇ ਪਵਿੱਤਰ ਤਿਉਹਾਰ ਵਾਲੇ ਦਿਨ ਤਰਨਤਾਰਨ ‘ਚ ਦੋ ਨੌਜਵਾਨਾਂ ਦੀ ਸੜਕ ਹਾਦਸੇ ‘ਚ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਹਰੀਕੇ ਵਾਲੀ ਸਾਈਡ ਤੋਂ ਆ ਰਹੇ ਦੋ ਨੌਜਵਾਨਾਂ ਦੀ ਕਾਰਬੇਕਾਬੂ ਹੋ ਗਈ ਅਤੇ ਨਹਿਰ ਵਿਚ ਜਾ ਡਿੱਗੀ। ਜਿਸ ਨਾਲ ਪਾਣੀ ਜਿਆਦਾ ਹੋਣ ਕਰਕੇ ਗੱਡੀ ਨਹਿਰ ਵਿੱਚ ਹੀ ਡੁੱਬ ਗਈ। ਇਸ ਦਰਦਨਾਕ ਹਾਦਸੇ ਵਿੱਚ 2 ਪਟਵਾਰੀਆਂ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਬੀਤੀ ਰਾਤ ਤਰਨ ਤਾਰਨ ਤੇ ਅਧੀਨ ਆਉਂਦੇ ਕੱਚਾ-ਪੱਕਾ ਦੀਆਂ ਨਹਿਰਾਂ ‘ਤੇ ਹੋਏ ਸੜਕ ਹਾਦਸੇ ਦੌਰਾਨ ਇੱਕ ਹੌਂਡਾ ਸਿਟੀ ਕਾਰ ਨਹਿਰ ਵਿੱਚ ਡਿੱਗ ਗਈ ਅਤੇ ਕਾਰ ਵਿੱਚ ਸਵਾਰ ਦੋ ਪਟਵਾਰੀਆਂ ਦੀ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਰਣਜੋਤ ਸਿੰਘ ਵਾਸੀ ਨਾਰਲੀ ਅਤੇ ਹਰਜਿੰਦਰ ਸਿੰਘ ਵਾਸੀ ਭਿੱਖੀਵਿੰਡ ਵਜੋਂ ਹੋਈ ਹੈ ਜੋ ਕਿ ਬਤੌਰ ਮੌਜੂਦਾ ਪਟਵਾਰੀ ਸਨ।
ਇਹ ਵੀ ਪੜ੍ਹੋ : ਕਬੱਡੀ ਜਗਤ ਨੂੰ ਵੱਡਾ ਝਟਕਾ, ਸੱਪ ਦੇ ਡੱਸਣ ਕਾਰਨ ਚੋਟੀ ਦੇ ਕਬੱਡੀ ਖਿਡਾਰੀ ਦੀ ਹੋਈ ਮੌ.ਤ
ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾਂ ਦੇ ਵਾਰਸਾਂ ਨੇ ਦੱਸਿਆ ਕਿ ਬੀਤੀ ਰਾਤ ਹਰੀਕੇ ਵਾਲੀ ਸਾਈਡ ਤੋਂ ਆ ਰਹੇ ਦੋਵਾਂ ਨੌਜਵਾਨਾਂ ਦੀ ਕਾਰ ਦਾ ਅਚਾਨਕ ਸੰਤੁਲਨ ਵਿਗੜ ਗਿਆ ਤੇ ਥਾਣਾ ਕੱਚਾ ਪੱਕਾ ਨਜਦੀਕ ਬਣੀ ਨਹਿਰ ਵਿੱਚ ਜਾ ਡਿੱਗੀ। ਜਿਸ ਨਾਲ ਪਾਣੀ ਜਿਆਦਾ ਹੋਣ ਕਰ ਕੇ ਗੱਡੀ ਨਹਿਰ ਵਿੱਚ ਹੀ ਡੁੱਬ ਗਈ ਅਤੇ ਗੱਡੀ ਵਿੱਚ ਮੌਜੂਦ ਦੋਵੇਂ ਪਟਵਾਰੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਉੱਥੇ ਹੀ ਇਸ ਦੁਖਦਾਈ ਖਬਰ ਨਾਲ ਪੂਰੇ ਇਲਾਕੇ ਅਤੇ ਜ਼ਿਲ੍ਹੇ ਵਿੱਚ ਸੋਗ ਦੀ ਲਹਿਰ ਫੈਲ ਗਈ।