People Against Lockdown: ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ ਕਰੋਨਾ ਮਾਹੀ ਮਹਾਂਮਾਰੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਦਿੱਤੇ ਨਿਰਦੇਸ਼ਾਂ ਨੂੰ ਹੋਰ ਸਖਤ ਕਰਦੇ ਹੋਏ ਤਾਲਾਬੰਦੀ ਤੋੜਨ ਵਾਲਿਆਂ ਨੂੰ ਭਾਰੀ ਜੁਰਮਾਨੇ ਕਰਨ ਦੇ ਦਿੱਤੇ ਹੁਕਮਾਂ ਤੇ ਤਲਵੰਡੀ ਸਾਬੋ ਤੇ ਆਸ ਪਾਸ ਦੇ ਲੋਕਾਂ ਨੇ ਵਿਰੋਧ ਕੀਤਾ ਹੈ। ਇਸ ਸਬੰਧੀ ਸਾਡੇ ਪੱਤਰਕਾਰ ਲਖਵਿੰਦਰ ਸ਼ਰਮਾ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਦੱਸਿਆ ਕਿ ਲੋਕਾਂ ਦੀ ਆਰਥਿਕ ਪਹਿਲਾਂ ਹੀ ਪਤਲੀ ਪਈ ਹੋਈ ਹੈ ਤੇ ਉਤੋਂ ਪੰਜਾਬ ਸਰਕਾਰ ਨੇ ਜੋ ਭਾਰੀ ਜੁਰਮਾਨੇ ਕਰਨ ਦੇ ਹੁਕਮ ਦੇ ਦਿੱਤੇ ਹਨ। ਉਹ ਬਹੁਤ ਜ਼ਿਆਦਾ ਹਨ ਕਿਉਂਕਿ ਲਾਕ ਡਾਉਨ ਦੌਰਾਨ ਲੋਕਾਂ ਦਾ ਕੋਈ ਕੰਮ ਨਹੀਂ ਚੱਲ ਰਿਹਾ ਤੇ ਉਨ੍ਹਾਂ ਦੀ ਆਮਦਨ ਘੱਟ ਹੈ ਤੇ ਪੰਜਾਬ ਸਰਕਾਰ ਨੂੰ ਆਪਣੇ ਇਸ ਫੈਸਲੇ ਨੂੰ ਮੁੜ ਵਿਚਾਰ ਕਰਕੇ ਜੁਰਮਾਨੇ ਘੱਟ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਨਿਯਮ ਤੋੜਨ ਵਾਲਿਆਂ ਨੂੰ ਜੁਰਮਾਨੇ ਤਾਂ ਕਰਨੇ ਚਾਹੀਦੇ ਹਨ। ਪਰ ਇਹ ਜੋ ਪੰਜਾਬ ਸਰਕਾਰ ਨੇ ਲਾਏ ਹਨ ਇਹ ਬਹੁਤ ਜ਼ਿਆਦਾ ਹਨ ਉਨ੍ਹਾਂ ਕਿਹਾ ਕਿ ਜੋ ਇੱਕ ਵਾਰ ਨਿਯਮ ਤੋੜਦਾ ਹੈ ਉਸ ਨੂੰ ਮਾਤ ਦੇ ਕੇ ਇੱਕ ਵਾਰ ਵਾਰਨਿੰਗ ਦੇਣੀ ਚਾਹੀਦੀ ਹੈ। ਅਗਰ ਉਹ ਫੇਰ ਤੋੜਦਾ ਹੈ ਤਾਂ ਫਿਰ ਜੁਰਮਾਨੇ ਕਰਨੇ ਚਾਹੀਦੇ ਹਨ ਉਧਰ ਦੂਸਰੇ ਪਾਸੇ ਇੱਕ ਵਿਅਕਤੀ ਨੇ ਮਾਸਕ ਪਹਿਨੇ ਤੂੰ ਵੀ ਪੰਜਾਬ ਪੁਲਸ ਤੇ ਜੁਰਮਾਨੇ ਕਰਨ ਦੇ ਦੋਸ਼ ਲਾਏ ਹਨ।
Home ਖ਼ਬਰਾਂ ਕੋਰੋਨਾਵਾਇਰਸ ਸਿਹਤ ਵਿਭਾਗ ਵੱਲੋਂ ਮਾਸਕ ਨਾ ਪਾਉਣ ਵਾਲਿਆਂ ਨੂੰ ਭਾਰੀ ਜੁਰਮਾਨੇ ਲਾਉਣ ਦੇ ਵਿਰੋਧ ‘ਚ ਉੱਤਰੇ ਲੋਕ
ਸਿਹਤ ਵਿਭਾਗ ਵੱਲੋਂ ਮਾਸਕ ਨਾ ਪਾਉਣ ਵਾਲਿਆਂ ਨੂੰ ਭਾਰੀ ਜੁਰਮਾਨੇ ਲਾਉਣ ਦੇ ਵਿਰੋਧ ‘ਚ ਉੱਤਰੇ ਲੋਕ
May 30, 2020 5:15 pm
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .
TAGCorona corona virus corona virus in india coronavirus coronavirus 21 airport security Coronavirus death toll Coronavirus death toll rises Coronavirus death toll spikes coronavirus in america