ਹਸਪਤਾਲਾਂ ਵਿਚ ਇਕ ਪਾਸੇ ਮਰੀਜ਼ਾਂ ਨੂੰ ਖੂਨ ਨਹੀਂ ਮਿਲ ਰਿਹਾ, ਦੂਜੇ ਪਾਸੇ ਹਰ ਸਾਲ ਬਲੱਡ ਬੈਂਕਾਂ ਵਿਚ ਹਜ਼ਾਰਾਂ ਯੂਨਿਟ ਖੂਨ ਖਰਾਬ ਹੋ ਰਿਹਾ ਹੈ। ਇਹ ਸਥਿਤੀ ਚੰਡੀਗੜ੍ਹ ਦੀ ਹੈ। ਅੰਕੜੇ ਦੱਸਦੇ ਹਨ ਕਿ ਪੀਜੀਆਈ, GMCH-32, GMHC-15 ਤੇ ਰੋਟਰੀ ਬਲੱਡ ਬੈਂਕ ਵਿਚ ਜਨਵਰੀ 2022 ਤੋਂ ਫਰਵਰੀ 2023 ਵਿਚ 9343 ਯੂਨਿਟ ਬਲੱਡ ਦੇ ਯੂਨਿਟ ਨਸ਼ਟ ਕੀਤੇ ਗਏ। ਪੀਜੀਆਈ ਸਣੇ ਸ਼ਹਿਰ ਦੇ ਸਾਰੇ ਹਸਪਤਾਲਾਂ ਵਿਚ ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕ ਇਕ-ਇਕ ਯੂਨਿਟ ਖੂਨ ਲਈ ਡਾਕਟਰਾਂ ਸਾਹਮਣੇ ਗਿੜਗਿੜਾਉਂਦੇ ਨਜ਼ਰ ਆਉਂਦੇ ਹਨ ਪਰ ਬਲੱਡ ਬੈਂਕਾਂ ਵਿਚ ਖਸਤਾ ਹਾਲ ਹੋਣ ਕਾਰਨ ਖੂਨਦਾਨੀਆਂ ਦਾ ਖੂਨ ਖਰਾਬ ਹੋ ਰਿਹਾ ਹੈ। ਇਸ ਸੱਚ ਨੂੰ ਹਸਪਤਾਲ ਦੇ ਪ੍ਰਬੰਧਕਾਂ ਨੇ ਵੀ ਸਵੀਕਾਰ ਕਰ ਲਿਆ ਹੈ।
ਆਰਟੀਆਈ ਵਿਚ ਮੰਗੇ ਗਏ ਜਵਾਬ ਵਿਚ ਚਾਰੋਂ ਬਲੱਡ ਬੈਂਕਾਂ ਨੇ ਬੀਤੇ 14 ਮਹੀਨਿਆਂ ਦੌਰਾਨ ਇਥੇ ਨਸ਼ਟ ਕੀਤੇ ਗਏ ਖੂਨ ਦੀ ਜਾਣਕਾਰੀ ਉਪਲਬਧ ਕਰਾਈ ਹੈ। ਇੰਨਾ ਹੀ ਨਹੀਂ ਇਨ੍ਹਾਂ ਬੱਲਡ ਬੈਂਕਾਂ ਵਿਚ ਡੇਂਗੂ ਦੇ ਸੀਜ਼ਨ ਵਿਚ ਪਲੇਟਲੈਟਸ ਦੀ ਵੀ ਕਾਫੀ ਬਰਬਾਦੀ ਹੋਈ। ਮਾਹਿਰ ਇਸ ਮਾਮਲੇ ਵਿਚ ਮਾਪਦੰਡਾਂ ਤੇ ਤਕਨੀਕੀ ਕਾਰਨਾਂ ਦਾ ਹਵਾਲਾ ਦੇ ਰਹੇ ਹਨ।
ਚੰਡੀਗੜ੍ਹ ਦੀ ਸਿਹਤ ਡਾਇਰੈਕਟਰ ਡਾ. ਸੁਮਨ ਨੇ ਕਿਹਾ ਕਿ ਖੂਨ ਦੇ ਯੂਨਿਟ ਦਾ ਇਸਤੇਮਾਲ ਇਕ ਨਿਸ਼ਚਿਤ ਸਮੇਂ ਲਈ ਹੀ ਕੀਤਾ ਜਾ ਸਕਦਾ ਹੈ। ਉਨ੍ਹਾਂ ਦੀਆਂ ਵੱਖ-ਵੱਖ ਐਕਸਪਾਇਰੀ ਡੇਟ ਹੁੰਦੀ ਹੈ। ਨਾਲ ਹੀ ਖੂਨਦਾਨ ਦੇ ਬਾਅਦ ਖੂਨ ਦੀ ਜਾਂਚ ਕੀਤੀ ਜਾਂਦੀ ਹੈ। ਜਾਂਚ ਵਿਚ ਜੇਕਰ ਖੂਨ ਵਿਚ ਕਿਸੇ ਬੀਮਾਰੀ ਦਾ ਪਤਾ ਲੱਗਦਾ ਹੈ ਤਾਂ ਉਸ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਅਜਿਹੇ ਵਿਚ ਉਸ ਯੂਨਿਟ ਨੂੰ ਨਸ਼ਟ ਕਰਨਾ ਪੈਂਦਾ ਹੈ। ਤਕਨੀਕੀ ਮਾਪਦੰਡਾਂ ਕਾਰਨ ਮਰੀਜ਼ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਖੂਨ ਦੇ ਕੁਝ ਸਟਾਕ ਨਸ਼ਟ ਕਰਨ ਦੀ ਲੋੜ ਹੁੰਦੀ ਹੈ।
ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਖੂਨਦਾਤਿਆਂ ਤੋਂ ਮਿਲੇ ਖੂਨ ਦਾ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਮਰੀਜ਼ਾਂ ਦੀ ਜਾਨ ਬਚਾਉਣ ਵਿਚ ਵਰਤਿਆ ਜਾਵੇ। ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਵਿਵਸਥਾ ਵਿਚ ਖਾਮੀਆਂ ਹਨ। ਖੂਨ ਤੇ ਖੂਨ ਯੂਨਿਟ ਦਾ ਸਹੀ ਸਮੇਂ ‘ਤੇ ਇਸਤੇਮਾਲ ਜ਼ਰੂਰੀ ਹੈ, ਇਸ ਲਈ ਕੋਈ ਠੋਸ ਵਿਵਸਥਾ ਬਣਾਉਣੀ ਹੋਵੇਗੀ।
ਇਹ ਵੀ ਪੜ੍ਹੋ : ‘ਮੋਦੀ ਤੀਜੀ ਵਾਰ ਬਣਨਗੇ ਪ੍ਰਧਾਨ ਮੰਤਰੀ, ਜਿੱਤਣਗੇ 300 ਲੋਕ ਸਭਾ ਸੀਟਾਂ’ : ਅਮਿਤ ਸ਼ਾਹ
GMCH-32 ਦੇ 12 ਫਰਿੱਜਾਂ ਵਿਚੋਂ 3 14 ਮਹੀਨਿਆਂ ਤੋਂ ਖਰਾਬ ਪਏ ਹਨ। ਪੀਜੀਆਈ ਵਿਚ ਜੁਲਾਈ 2022 ਵਿਚ 217 ਯੂਨਿਟ ਪਲੇਟਲੈਟਸ ਨਸ਼ਟ ਕੀਤੇ ਗਏ। ਰੋਟਰੀ ਬਲੱਡ ਬੈਂਕ ਨੇ ਅਪ੍ਰੈਲ 2022 ਵਿਚ 127 ਯੂਨਿਟ ਪੈਕਡ ਸੇਲ ਨਸ਼ਟ ਕੀਤੇ। GMCH-16 ਵਿਚ 2022 ਜੂਨ ਤੋਂ ਅਗਸਤ ਵਿਚ 228 ਯੂਨਿਟ ਪਲੇਟਲੈਟਸ ਨਸ਼ਟ ਕੀਤੇ ਗਏ ਜਦੋਂ ਕਿ ਇਸ ਸਮੇਂ ਡੇਂਗੂ ਦੇ ਮਰੀਜ਼ਾਂ ਨੂੰ ਪੇਲਟਲੈਟਸ ਦੀ ਲੋੜ ਸੀ।
ਵੀਡੀਓ ਲਈ ਕਲਿੱਕ ਕਰੋ -: