PGI doctors operate without : ਚੰਡੀਗੜ੍ਹ ਦੇ ਪੀ. ਜੀ. ਆਈ. ਵਿਚ ਡਾਕਟਰੀ ਸਟਾਫ ਦੇ ਕੋਰੋਨਾ ਪਾਜੀਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਨਾਲ ਇੰਫੈਕਸ਼ਨ ਦਾ ਖਤਰਾ ਇਕ ਵਾਰ ਫਿਰ ਵਧ ਗਿਆ ਹੈ। PGI ਵਿਖੇ 23 ਸਾਲਾ ਨੌਜਵਾਨ ਜਿਹੜਾ ਕਿ ਪੈਰਾਂ ਦੀਆਂ ਨਸਾਂ ਵਿਚ ਪ੍ਰੇਸ਼ਾਨੀ ਕਾਰਨ ਦਾਖਲ ਹੋਇਆ ਸੀ। ਡਾਕਟਰਾਂ ਵਲੋਂ ਉਸ ਦਾ ਇਲਾਜ ਬਿਨਾਂ ਪੀ. ਪੀ. ਈ. ਕਿੱਟਾਂ ਪਹਿਨ ਕੇ ਕੀਤਾ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਮਰੀਜ਼ ਨੂੰ ਟਰੌਮਾ ਸੈਂਟਰ ਵਿਚ ਲਿਆਂਦਾ ਗਿਆ ਸੀ ਉਦੋਂ ਉਸ ਦੀ ਰਿਪੋਰਟ ਕੋਰੋਨਾ ਨੈਗੇਟਿਵ ਆਈ ਸੀ ਪਰ ਅੱਜ ਜਦੋਂ ਉਸ ਦੀ ਰਿਪੋਰਟ ਪਾਜੀਟਿਵ ਆਉਣ ਨਾਲ ਸਟਾਫ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਫਿਲਹਾਲ ਉਸ ਨੂੰ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ।
ਉਕਤ ਮਰੀਜ਼ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਉਣ ਤੋਂ ਬਾਅਦ ਲਗਭਗ 12 ਲੋਕਾਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ ਜਿਨ੍ਹਾਂ ਵਿਚ ਡਾਕਟਰ, ਨਰਸਾਂ ਤੇ ਹੋਰ ਸਟਾਫ ਸ਼ਾਮਲ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜਿਸ ਓ. ਟੀ. ਵਿਚ ਆਪ੍ਰੇਸ਼ਨ ਕੀਤਾ ਗਿਆ ਉਸ ਦੇ ਸਟਾਫ ਅਤੇ ਮਰੀਜ਼ ਨੂੰ ਪ੍ਰੀ-ਰਿਕਵਰੀ ਵਾਰਡ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। ਸੰਪਰਕ ਵਿਚ ਆਉਣ ਵਾਲੇ ਡਾਕਟਰ, ਨਰਸ ਤੇ ਸਟਾਫ ਮੈਂਬਰਾਂ ਦੇ ਸੈਂਪਲ ਟੈਸਟ ਲਈ ਭੇਜੇ ਗਏ ਹਨ। ਨਹਿਰੂ ਐਕਸਟੈਂਸ਼ਨ ਸੈਂਟਰ ਸ਼ਹਿਰ ਦਾ ਪਹਿਲਾ ਕੋਵਿਡ ਹਸਪਤਾਲ ਹੈ। ਇਥੇ ਪਹਿਲੀ ਵਾਰ ਕੋਰੋਨਾ ਮਰੀਜ਼ ਦਾ ਆਪ੍ਰੇਸ਼ਨ ਕੀਤਾ ਗਿਆ। ਨਿਊਰੋ ਸਰਜਰੀ ਟੀਮ ਦੀ ਅਗਵਾਈ ਹੇਠ ਇਹ ਆਪ੍ਰੇਸ਼ਨ ਕੀਤਾ ਗਿਆ ਪਰ ਹੁਣ ਬਿਨਾਂ ਪੀ. ਪੀ. ਈ. ਕਿੱਟਾਂ ਪਹਿਨ ਕੇ ਆਪ੍ਰੇਸ਼ਨ ਕਰਨ ਕਰਕੇ ਡਾਕਟਰਾਂ ਤੇ ਸਟਾਫ ਵਿਚ ਕੋਰੋਨਾ ਦਾ ਖਤਰਾ ਵਧ ਗਿਆ ਹੈ, ਜੋ ਸੱਚਮੁੱਚ ਬਹੁਤ ਵੱਡੀ ਲਾਪ੍ਰਵਾਹੀ ਹੈ।