ਹਿਮਾਚਲ ਦੇ ਸ਼ਿਮਲਾ ਵਿੱਚ ਸੋਮਵਾਰ ਸਵੇਰੇ ਇੱਕ ਪਿਕਅੱਪ ਡੂੰਘੀ ਖਾਈ ਵਿੱਚ ਡਿੱਗ ਗਿਆ। ਜਿਸ ‘ਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ 8 ਲੋਕ ਗੰਭੀਰ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਸੁੰਨੀ ਹਸਪਤਾਲ ਲਿਆਂਦਾ ਗਿਆ। ਜਿੱਥੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸਾਰਿਆਂ ਨੂੰ IGMC ਸ਼ਿਮਲਾ ਰੈਫਰ ਕਰ ਦਿੱਤਾ ਗਿਆ ਹੈ। ਇਹ ਹਾਦਸਾ ਸੁੰਨੀ ਤੋਂ ਕਰੀਬ 20 ਕਿਲੋਮੀਟਰ ਦੂਰ ਕਾਦਰਘਾਟ ਵਿੱਚ ਵਾਪਰਿਆ।
ਜਾਣਕਾਰੀ ਅਨੁਸਾਰ ਪਿਕਅੱਪ ਗੱਡੀ ਕਸ਼ਮੀਰੀ ਮਜ਼ਦੂਰਾਂ ਨੂੰ ਲੈ ਕੇ ਮੰਡੀ ਵੱਲ ਜਾ ਰਹੀ ਸੀ। ਸਵੇਰੇ 7 ਵਜੇ ਅਚਾਨਕ ਗੱਡੀ ਬੇਕਾਬੂ ਹੋ ਕੇ ਸੁੰਨੀ ਤੋਂ ਕਿੰਗਲ ਨੂੰ ਜੋੜਨ ਵਾਲੀ ਲਿੰਕ ਸੜਕ ‘ਤੇ ਖਾਈ ‘ਚ ਜਾ ਡਿੱਗੀ। ਇਸ ਸਬੰਧੀ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਟੋਏ ‘ਚ ਡਿੱਗੇ ਪਿਕਅੱਪ ‘ਚੋਂ ਜ਼ਖਮੀਆਂ ਨੂੰ ਕੱਢ ਕੇ ਸੜਕ ‘ਤੇ ਲਿਆਂਦਾ। ਇੱਥੋਂ ਸਾਰਿਆਂ ਨੂੰ ਸੁੰਨੀ ਹਸਪਤਾਲ ਲਿਜਾਇਆ ਗਿਆ।
ਇਹ ਵੀ ਪੜ੍ਹੋ : ਜਗਰਾਉਂ ‘ਚ ਨ.ਸ਼ਾ ਸਪਲਾਈ ਕਰਨ ਜਾ ਰਿਹਾ ਤਸਕਰ ਕਾਬੂ, ਮੁਲਜ਼ਮ ਕੋਲੋਂ 100 ਗ੍ਰਾਮ ਹੈ.ਰੋਇਨ ਬਰਾਮਦ
ਇਸ ਦਰਦਨਾਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਚੌਥੇ ਵਿਅਕਤੀ ਨੇ ਸੁੰਨੀ ਹਸਪਤਾਲ ‘ਚ ਆਖਰੀ ਸਾਹ ਲਿਆ। ਮ੍ਰਿਤਕਾਂ ਦੀ ਪਛਾਣ ਫਰੀਦ ਦੀਦਾਰ (24) ਪੁੱਤਰ ਗੁਲਾ ਦੀਦਾਰ, ਗੁਲਾਮ ਹਸਨ (43) ਪੁੱਤਰ ਜਲਾਲੂ ਦੀਨ, ਸ਼ਬੀਰ ਅਹਿਮਦ ਪੁੱਤਰ ਬਸ਼ੀਰ ਅਹਿਮਦ ਅਤੇ ਤਾਲਿਬ (23) ਪੁੱਤਰ ਸ਼ਫੀ ਵਜੋਂ ਹੋਈ ਹੈ। ਚਾਰੇ ਮ੍ਰਿਤਕ ਜੰਮੂ-ਕਸ਼ਮੀਰ ਦੇ ਬਲਟੈਨੂ ਨਾਗ ਦੇ ਰਹਿਣ ਵਾਲੇ ਸਨ। ਪੁਲਿਸ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਕਰਵਾ ਰਹੀ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।
ਇਸ ਹਾਦਸੇ ‘ਚ ਪਿਕਅੱਪ ਚਾਲਕ ਰਣਜੀਤ ਕੰਵਰ ਪੁੱਤਰ ਪ੍ਰਤਾਪ ਸਿੰਘ ਵਾਸੀ ਬਸੰਤਪੁਰ ਸੁੰਨੀ, ਅਸਲਮ ਚੈਚੀ ਵਾਸੀ ਬੈਰੀ ਨਾਗ ਅਨੰਤਨਾਗ ਕਸ਼ਮੀਰ, ਤਾਲਿਬ ਹੁਸੈਨ ਬਲਟੈਨੂ ਨਾਗ ਜੰਮੂ ਕਸ਼ਮੀਰ, ਗੁਲਜ਼ਾਰ ਬਲਟੈਨੂ ਨਾਗ ਜੰਮੂ ਕਸ਼ਮੀਰ, ਆਕਾਸ਼ ਕੁਮਾਰ ਵਾਸੀ ਕਾਲ ਮਦਰੁਸ ਵਿਕਾਸ ਨਗਰ ਦੇਹਰਾਦੂਨ ਉੱਤਰਾਖੰਡ, ਅਜੈ ਠਾਕੁਰ ਵਾਸੀ ਦੇਵੀ ਕਾਂਗੂ ਸੁੰਦਰਨਗਰ ਮੰਡੀ, ਮੁਸਤਾਕ ਬਲਟੈਨੂ ਨਾਗ ਜੰਮੂ ਕਸ਼ਮੀਰ, ਮਨਜ਼ੂਰ ਅਹਿਮਦ ਵਾਸੀ ਬਲਟੈਨੂ ਨਾਗ ਜੰਮੂ ਕਸ਼ਮੀਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਵੀਡੀਓ ਲਈ ਕਲਿੱਕ ਕਰੋ : –