ਬਾਗੇਸ਼ਵਰ ਧਾਮ ਕੋਲ 100 ਬੈੱਡ ਦੀ ਵਿਵਸਥਾ ਵਾਲੇ ਕੈਂਸਰ ਹਸਪਤਾਲ ਦੀ ਨੀਂਹ ਰੱਖਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਛਤਰਪੁਰ ਪਹੁੰਚੇ। ਉਨ੍ਹਾਂ ਨੂੰ ਬਾਗੇਸ਼ਵਰ ਧਾਮ ਦੇ ਪੰਡਿਤ ਧੀਰੇਂਦਰ ਸ਼ਾਸਤਰੀ ਨੇ ਸੱਦਾ ਭੇਜਿਆ ਸੀ। ਉਨ੍ਹਾਂ ਨੇ ਛਤਰਪੁਰ ਵਿਚ ਬਾਲਾਜੀ ਕੈਂਸਰ ਇੰਸਟੀਚਿਊਟ ਐਂਡ ਰਿਸਰਚ ਸੈਂਟਰ ਦਾ ਉਦਘਾਟਨ ਕੀਤਾ ਫਿਰ ਮੰਦਰ ਵਿਚ ਦਰਸ਼ਨ ਕਰਨ ਦੇ ਬਾਅਦ ਸਾਰਿਆਂ ਨੂੰ ਸੰਬੋਧਨ ਕੀਤਾ।
ਪੀਐੱਮ ਮੋਦੀ ਨੇ ਕਿਹਾ ਕਿ ਏਕਤਾ ਦੇ ਇਸ ਮਹਾਕੁੰਭ ਤੋਂ ਆਇਆ ਹੋਇਆ ਹਰ ਯਾਤਰੀ ਇਹ ਕਹਿ ਰਿਹਾ ਹੈ ਕਿ ਇਸ ਵਾਰ ਏਕਤਾ ਦੇ ਮਹਾਕੁੰਭ ਵਿਚ ਪੁਲਿਸ ਮੁਲਾਜ਼ਮਾਂ ਨੇ ਜੋ ਕੰਮ ਕੀਤਾ ਹੈ-ਇਕ ਸਾਧਕ ਦੀ ਤਰ੍ਹਾਂ, ਪੂਰੀ ਨਿਮਰਤਾ ਨਾਲ ਇਸ ਏਕਤਾ ਦੇ ਮਹਾਕੰਭ ਵਿਚ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਦੇਸ਼ ਦਾ ਦਿਲ ਜਿੱਤਿਆ ਹੈ, ਉਹ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਮਹਾਕੁੰਭ ਹੁਣ ਪੂਰਨ ਹੋਣ ਵਾਲਾ ਹੈ। ਹੁਣ ਤੱਕ ਕਰੋੜਾਂ ਲੋਕ ਉਥੇ ਪਹੁੰਚ ਚੁੱਕੇ ਹਨ। ਕਰੋੜਾਂ ਲੋਕਾਂ ਨੇ ਆਸਥਾ ਦੀ ਡੁਬਕੀ ਲਗਾਈ ਹੈ। ਸੰਤਾਂ ਨੇ ਦਰਸ਼ਨ ਕੀਤੇ ਹਨ। ਜੇਕਰ ਇਸ ਮਹਾਕੁੰਭ ਵੱਲ ਨਜ਼ਰ ਕਰੀਏ ਤਾਂ ਸਹਿਜ ਭਾਵ ਉਠ ਜਾਂਦਾ ਹੈ-ਇਹ ਏਕਤਾ ਦਾ ਮਹਾਕੁੰਭ ਹੈ।
ਪੀਐੱਮ ਮੋਦੀ ਨੇ ਕਿਹਾ ਕਿ ਸਾਡੇ ਮੰਦਰ, ਸਾਡੇ ਮਠ, ਸਾਡੇ ਧਾਮ… ਇਹ ਇਕ ਪਾਸੇ ਪੂਜਾ ਤੇ ਸਾਧਨਾ ਦੇ ਕੇਂਦਰ ਰਹੇ ਹਨ ਤਾਂ ਦੂਜੇ ਪਾਸੇ ਵਿਗਿਆਨ ਤੇ ਸਮਾਜਿਕ ਚੇਤਨਾ ਦੇ ਵੀ ਕੇਂਦਰ ਰਹੇ ਹਨ। ਸਾਡੇ ਰਿਸ਼ੀਆਂ ਨੇ ਹੀ ਸਾਨੂੰ ਆਯੁਰਵੇਦ ਦਾ ਵਿਗਿਆਨ ਦਿੱਤਾ। ਸਾਡੇ ਰਿਸ਼ੀਆਂ ਨੇ ਹੀ ਸਾਨੂੰ ਯੋਗ ਦਾ ਜੋ ਵਿਗਿਆਨ ਦਿੱਤਾ, ਜਿਸ ਦਾ ਪਰਚਮ ਅੱਜ ਪੂਰੀ ਦੁਨੀਆ ਵਿਚ ਲਹਿਰਾ ਰਿਹਾ ਹੈ।
ਇਹ ਵੀ ਪੜ੍ਹੋ : ਆਤਿਸ਼ੀ ਹੋਣਗੇ ਦਿੱਲੀ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ, AAP ਦੀ ਮੀਟਿੰਗ ‘ਚ ਲਿਆ ਗਿਆ ਫ਼ੈਸਲਾ
PM ਮੋਦੀ ਨੇ ਕਿਹਾ ਕਿ ਬਹੁਤ ਹੀ ਘੱਟ ਦਿਨਾਂ ਵਿਚ ਮੈਨੂੰ ਦੂਜੀ ਵਾਰ ਵੀਰਾਂ ਦੀ ਇਸ ਧਰਤੀ ਬੁੰਦੇਲਖੰਡ ਆਉਣ ਦਾ ਮੌਕਾ ਮਿਲਿਆ ਹੈ। ਇਸ ਵਾਰ ਤਾਂ ਬਾਲਾਜੀ ਦਾ ਬੁਲਾਵਾ ਆਇਆਹੈ। ਇਹ ਹਨੂੰਮਾਨ ਜੀ ਦੀ ਕ੍ਰਿਪਾ ਹੈ ਕਿ ਆਸਥਾ ਦਾ ਇਹ ਕੇਂਦਰ ਹੁਣ ਅਰੋਗਿਆ ਦਾ ਕੇਂਦਰ ਬਣਨ ਜਾ ਰਿਹਾ ਹੈ। ਹੁਣੇ ਮੈਂ ਇਥੇ ਸ਼੍ਰੀ ਬਾਗੇਸ਼ਵਰ ਧਾਮ ਚਕਿਤਸਾ ਤੇ ਵਿਗਿਆਨ ਖੋਜ ਸੰਸਥਾ ਦਾ ਉਦਘਾਟਨ ਕੀਤਾ ਹੈ। ਇਹ ਸੰਸਥਾ 10 ਏਕੜ ਵਿਚ ਬਣੇਗੀ।ਪਹਿਲੇ ਪੜਾਅ ਵਿਚ ਹੀ ਇਸ ਵਿਚ 100 ਬੈੱਡ ਦੀ ਸਹੂਲਤ ਤਿਆਰ ਹੋਵੇਗੀ। ਮੈਂ ਇਸ ਮਹਾਨ ਕੰਮ ਲਈ ਧੀਰੇਂਦਰ ਸ਼ਾਸਤਰੀ ਜੀ ਦੀ ਪ੍ਰਸ਼ੰਸਾ ਕਰਦਾ ਹਾਂ ਤੇ ਬੁਦੇਲਖੰਡ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਵੀਡੀਓ ਲਈ ਕਲਿੱਕ ਕਰੋ -:
