ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪ੍ਰਯਾਗਰਾਜ ਮਹਾਕੁੰਭ ਮੇਲੇ ਵਿਚ ਪਹੁੰਚ ਗਏ ਹਨ। ਥੋੜ੍ਹੀ ਦੇਰ ਵਿਚ ਉਹ ਸੰਗਮ ਵਿਚ ਆਸਥਾ ਦੀ ਡੁਬਕੀ ਲਗਾਉਣਗੇ। ਇਸਨਾਨ ਦੇ ਬਾਅਦ ਪ੍ਰਧਾਨ ਮੰਤਰੀ ਮੋਦੀ ਸੰਗਮ ਤਟ ‘ਤੇ ਹੀ ਗੰਗਾ ਦੀ ਪੂਜਾ ਕਰਕੇ ਦੇਸ਼ ਵਾਸੀਆਂ ਦੀ ਕੁਸ਼ਲਤਾ ਦੀ ਕਾਮਨਾ ਕਰਨਗੇ। ਦੱਸ ਦੇਈਏ ਕੀ ਪੀਐੱਮ ਮੋਦੀ ਦਾ ਸੰਗਮ ਦੌਰਾਨ ਲਗਭਗ 2 ਘੰਟੇ ਦਾ ਹੈ। ਮਹਾਕੁੰਭ ਵਿਚ ਪੀਐੱਮ ਦੇ ਦੌਰੇ ਨੂੰ ਲੈ ਕੇ ਖਾਸ ਤਿਆਰੀਆਂ ਕੱਲ ਤੋਂ ਹੀ ਸ਼ੁਰੂ ਹੋ ਗਈਆਂ ਹਨ।ਸੰਗਮ ਘਾਟ ਤੋਂ ਲੈ ਕੇ ਪ੍ਰਯਾਗਰਾਜ ਦੀਆਂ ਸੜਕਾਂ ‘ਤੇ ਸਕਿਓਰਿਟੀ ਪ੍ਰੋਟੋਕਾਲ ਲਾਗੂ ਹੈ।
ਮਹਾਕੁੰਭ 2025 ਪੋਹ ਪੂਰਨਿਮਾ ਦੇ ਦਿਨ 13 ਜਨਵਰੀ ਨੂੰ ਸ਼ੁਰੂ ਹੋਇਆ ਤੇ 26 ਫਰਵਰੀ ਨੂੰ ਮਹਾਸ਼ਿਵਰਾਤਰੀ ਤੱਕ ਚੱਲੇਗਾ। ਪੀਐੱਮਓ ਨੇ ਕਿਹਾ ਕਿ ਮਹਾਕੁੰਭ ਦੁਨੀਆ ਦਾ ਸਭ ਤੋਂ ਵੱਡਾ ਅਧਿਆਤਮਕ ਤੇ ਸੰਸਕ੍ਰਿਤਕ ਪ੍ਰੋਗਰਾਮ ਹੈ ਜੋ ਦੁਨੀਆ ਭਰ ਦੇ ਭਗਤਾਂ ਨੂੰ ਆਕਰਸ਼ਿਤ ਕਰਦਾ ਹੈ। ਪੀਐੱਮਓ ਨੇ ਕਿਹਾ ਕਿ ਭਾਰਤ ਦੀ ਅਧਿਆਤਮਕਤਾ ਤੇ ਸੰਸਕ੍ਰਿਤਕ ਵਿਰਾਸਤ ਨੂੰ ਬੜ੍ਹਾਵਾ ਦੇਣ ਤੇ ਸੁਰੱਖਿਅਤ ਕਰਨ ਲਈ ਆਪਣੀ ਵਚਨਬੱਧਤਾ ਦੇ ਅਨੁਰੂਪ ਪ੍ਰਧਾਨ ਮੰਤਰੀ ਨੇ ਤੀਰਥ ਸਥਾਨਾਂ ‘ਤੇ ਬੁਨਿਆਦੀ ਢਾਂਚੇ ਤੇ ਸਹੂਲਤਾਂ ਨੂੰ ਵਧਾਉਣ ਲਈ ਸਰਗਰਮ ਕਦਮ ਚੁੱਕੇ ਹਨ।
ਪੀਐੱਮ ਮੋਦੀ ਅੱਜ ਮਾਘ ਮਹੀਨੇ ਦੀ ਅਸ਼ਟਮੀ ਤਿਥੀ ‘ਤੇ ਪਵਿੱਤਰ ਤ੍ਰਿਵੇਣੀ ਵਿਚ ਆਸਥਾ ਦੀ ਡੁਬਕੀ ਲਗਾ ਰਹੇ ਹਨ। ਹਿੰਦੂ ਪੰਚਾਂਗ ਦੀ ਮੰਨੀਏ ਤਾਂ 5 ਫਰਵਰੀ ਨੂੰ ਗੁਪਤ ਨਵਰਾਤਰੀ ਦੀ ਅਸ਼ਟਮੀ ਤਰੀਕ ਹੈ, ਜਿਸ ਨੂੰ ਧਾਰਮਿਕ ਦ੍ਰਿਸ਼ਟੀ ਤੋਂ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ।ਇਸ ਦਿਨ ਤਪ, ਧਿਆਨ ਤੇ ਸਾਧਨਾ ਨੂੰ ਬਹੁਤ ਹੀ ਫਲਦਾਇਕ ਮੰਨਿਆ ਗਿਆ ਹੈ। ਮਾਨਤਾ ਹੈ ਕਿ ਜੋ ਲੋਕ ਇਸ ਦਿਨ ਜੋ ਲੋਕ ਤਪ, ਧਿਆਨ ਕਰਦੇ ਹਨ ਉਨ੍ਹਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ‘ਚ ਮੌਸਮ ਨੇ ਲਈ ਕਰਵਟ, ਵਿਭਾਗ ਨੇ ਤੇਜ਼ ਹਵਾਵਾਂ ਤੇ ਮੀਂਹ ਦੀ ਕੀਤੀ ਭਵਿੱਖਬਾਣੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ 10 ਵਜੇ ਪ੍ਰਯਾਗਰਾਜ ਏਅਰਪੋਰਟ ਪਹੁੰਚੇ। ਸੀਐੱਮ ਯੋਗੀ ਆਦਿਤਿਆਨਾਥ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ। ਲਗਭਗ 10 ਵਜ ਕੇ 45 ਮਿੰਟ ‘ਤੇ ਪੀਐੱਮ ਮੋਦੀ ਤੇ ਸੀਐੱਮ ਯੋਗੀ ਅਰੇਲ ਘਾਟ ਪਹੁੰਚੇ। ਅਰੇਲ ਘਾਟ ‘ਤੇ ਖਾਸ ਬੋਟ ਨਾਲ ਪੀਐੱਮ ਮੋਦੀ ਸੰਗਮ ਲਈ ਇਸਨਾਨ ਕਰਨ ਲਈ ਜਾਣਗੇ। 11 ਵਜੇ ਪੀਐੱਮ ਮੋਦੀ ਸੰਗਮ ਵਿਚ ਇਸਨਾਨ ਕਰਕੇ ਸੰਗਮ ਘਾਟ ‘ਤੇ ਸੰਗਮ ਆਰਤੀ ਵੀ ਕਰਨਗੇ। ਦੁਪਿਹਰ 12.30 ਵਜੇ ਮੋਦੀ ਹਵਾਈ ਜਹਾਜ਼ ਤੋਂ ਪ੍ਰਯਾਗਰਾਜ ਤੋਂ ਵਾਪਸ ਪਰਤਨਗੇ। ਪ੍ਰਧਾਨ ਮੰਤਰੀ ਦਾ ਸੰਗਮ ਦੌਰਾਨ ਲਗਭਗ 2 ਘੰਟੇ ਦਾ ਰਹੇਗਾ।
ਵੀਡੀਓ ਲਈ ਕਲਿੱਕ ਕਰੋ -:
