ਬਿਹਾਰ ਦੇ ਲਖੀਸਰਾਏ ਵਿਚ ਅੱਜ ਸਵੇਰੇ ਹੋਏ ਦਰਦਨਾਕ ਸੜਕ ਹਾਦਸੇ ਵਿਚ 9 ਲੋਕਾਂ ਦੀ ਜਾਨ ਚਲੀ ਗਈ। ਹਾਦਸੇ ਵਿਚ ਕਈ ਲੋਕ ਗੰਭੀਰ ਜ਼ਖਮੀ ਵੀ ਹੋਏ ਹਨ। ਇਹ ਲੋਕ ਇਕ ਵਿਆਹ ਸਮਾਰੋਹ ਤੋਂ ਵਾਪਸ ਪਰਤ ਰਹੇ ਸਨ। ਪੀਐੱਮ ਨਰਿੰਦਰ ਮੋਦੀ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟਾਉਂਦੇ ਹੋਏ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਹੈ।
ਪੀਐੱਮ ਮੋਦੀ ਨੇ ਕਿਹਾ ਕਿ ਬਿਹਾਰ ਦੇ ਲਖੀਸਰਾਏ ਵਿਚ ਹੋਇਆ ਸੜਕ ਹਾਦਸਾ ਦੁਖਦ ਹੈ। ਇਸ ਦੁਰਘਟਨਾ ਵਿਚ ਜਿਨ੍ਹਾਂ ਨੇ ਆਪਣਿਆਂ ਨੂੰ ਗੁਆਇਆ ਹੈ, ਉਨ੍ਹਾਂ ਪ੍ਰਤੀ ਮੇਰੀਆਂ ਸੰਵੇਦਨਾਵਾਂ ਹਨ। ਇਸ ਦੇ ਨਾਲ ਹੀ ਮੈਂ ਸਾਰੇ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਸੂਬਾ ਸਰਕਾਰ ਦੀ ਦੇਖ-ਰੇਖ ਵਿਚ ਸਥਾਨਕ ਪ੍ਰਸ਼ਾਸਨ ਪੀੜਤਾਂ ਦੀ ਹਰ ਸੰਭਵ ਮਦਦ ਵਿਚ ਲੱਗਿਆ ਹੈ।
ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਵੀ ਪੀੜਤਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਹੈ ਤੇ ਅਧਿਕਾਰੀਆਂ ਨੂੰ ਜ਼ਖਮੀਆਂ ਦੇ ਬੇਹਤਰ ਇਲਾਜ ਦੇ ਨਿਰਦੇਸ਼ ਦਿੱਤੇ ਹਨ। ਲਖੀਸਰਾਏ ਵਿਚ ਅੱਜ ਸਵੇਰੇ ਇਕ ਟਰੱਕ ਤੇ ਟੈਂਪੂ ਦੀ ਆਹਮੋ-ਸਾਹਮਣੇ ਟੱਕਰ ਹੋਈ ਸੀ ਜਿਸ ਵਿਚ 9 ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : ਲੁਧਿਆਣਾ GRP ਨੇ ਫੜਿਆ ਝਾਰਖੰਡ ਤੋਂ ਆਇਆ ਨ.ਸ਼ਾ ਤ.ਸਕਰ, ਮੁਲਜ਼ਮ ਕੋਲੋਂ 15 ਕਿੱਲੋ ਅ.ਫੀ.ਮ ਬਰਾਮਦ
ਪੁਲਿਸ ਨੇ ਦੱਸਿਆ ਕਿ ਟੈਂਪੂ ਉਲਟ ਦਿਸ਼ਾ ਤੋਂ ਆ ਰਿਹਾ ਸੀ ਤੇ ਉਸ ਵਿਚ 15 ਯਾਤਰੀ ਸਵਾਰ ਸਨ। ਟ੍ਰੈਫਿਕ ਘੱਟ ਹੋਣ ਕਾਰਨ ਦੋਵੇਂ ਵਾਹਨ ਤੇਜ਼ ਰਫਤਾਰ ਨਾਲ ਚੱਲ ਰਹੇ ਸਨ। ਮ੍ਰਿਤਕਾਂ ਦੀ ਪਛਾਣ ਵੀਰ ਪਾਸਵਾਨ, ਵਿਕਾਸ ਕੁਮਾਰ, ਵਿਜੇ ਕੁਮਾਰ, ਦਿਬਾਨਾ ਪਾਸਵਾਨ, ਅਮਿਤ ਕੁਮਾਰ, ਸੋਨੂੰ ਕੁਮਾਰ, ਕਿਸ਼ਨ ਕੁਮਾਰ ਤੇ ਮਨੋਜ ਗੋਸਵਾਮੀ ਵਜੋਂ ਕੀਤੀ ਗਈ ਹੈ।