PM Modi extends greetings: ਨਵੀਂ ਦਿੱਲੀ: ਕੋਰੋਨਾ ਵਾਇਰਸ ਅਤੇ ਲਾਕਡਾਊਨ ਦੀਆਂ ਪਾਬੰਦੀਆਂ ਵਿਚਕਾਰ ਪੂਰੇ ਦੇਸ਼ ਵਿੱਚ ਅੱਜ ਈਦ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਦੁਨੀਆ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਮੁਸਲਿਮ ਭਰਾ ਆਪਣੇ ਸਭ ਤੋਂ ਵੱਡੇ ਤਿਓਹਾਰ ਈਦ-ਉਲ-ਫਿਤਰ ਦੀ ਨਮਾਜ਼ ਮਸਜਿਦ ਜਾਂ ਈਦਗਾਹ ਵਿੱਚ ਨਹੀਂ, ਬਲਕਿ ਘਰ ਵਿੱਚ ਹੀ ਅਦਾ ਕਰਨਗੇ ।
ਪਵਿੱਤਰ ਰਮਜ਼ਾਨ ਮਹੀਨੇ ਤੋਂ ਬਾਅਦ ਐਤਵਾਰ ਨੂੰ ਚੰਦਰਮਾ ਦਿਖਾਈ ਦਿੰਦਿਆਂ ਹੀ ਇੱਕ-ਦੂਜੇ ਨੂੰ ਵਧਾਈ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਅੱਜ ਦੇ ਦਿਨ ਰੋਜ਼ੇਦਾਰਾਂ ਦੇ ਚਿਹਰੇ ‘ਤੇ ਖੁਸ਼ੀ ਸਾਫ਼ ਦੇਖੀ ਜਾ ਸਕਦੀ ਹੈ । ਈਦ ਦੇ ਮੌਕੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਹੈ ।
ਉਥੇ ਹੀ ਦੂਜੇ ਪਾਸੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਈਦ ਮੌਕੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ । ਉਨ੍ਹਾਂ ਨੇ ਦੇਸ਼ਵਾਸੀਆਂ ਨੂੰ ਵਧਾਈ ਦਿੰਦਿਆਂ ਲਿਖਿਆ ਕਿ ਈਦ ਮੁਬਾਰਕ ! ਇਹ ਤਿਓਹਾਰ ਪ੍ਰੇਮ, ਸ਼ਾਂਤੀ ਅਤੇ ਭਾਈਚਾਰੇ ਦਾ ਪ੍ਰਤੀਕ ਹੈ । ਈਦ ‘ਤੇ ਸਾਨੀ ਸਮਾਜ ਦੇ ਜਰੂਰਤਮੰਦ ਲੋਕਾਂ ਦਾ ਦਰਦ ਵੰਡਣ ਅਤੇ ਉਨ੍ਹਾਂ ਨਾਲ ਖੁਸ਼ੀਆਂ ਸਾਂਝੀਆਂ ਕਰਨ ਦੀ ਪ੍ਰੇਰਨਾ ਮਿਲਦੀ ਹੈ । ਆਓ, ਇਸ ਮੁਬਾਰਕ ਮੌਕੇ ਅਸੀਂ ਜ਼ਕਾਤ ਦੀ ਭਾਵਨਾ ਨੂੰ ਮਜ਼ਬੂਰ ਬਣਾਈਏ ਅਤੇ ਕੋਵਿਡ-19 ਦੀ ਰੋਕਥਾਮ ਲਈ ਸਮਾਜਿਕ ਦੂਰੀ ਦਾ ਪਾਲਣ ਕਰੋ ।