ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਦੌਰੇ ‘ਤੇ ਹਨ। ਉਹ ਸਵੇਰੇ ਕਰੀਬ 9 ਵਜੇ ਅਹਿਮਦਾਬਾਦ ਹਵਾਈ ਅੱਡੇ ‘ਤੇ ਪਹੁੰਚੇ, ਜਿੱਥੋਂ ਉਹ ਸਿੱਧੇ ਸਾਬਰਮਤੀ ਡੀ ਕੈਬਿਨ ਨੇੜੇ ਰੇਲਵੇ ਪ੍ਰੋਗਰਾਮ ‘ਚ ਸ਼ਾਮਲ ਹੋਏ। ਇੱਥੇ ਉਨ੍ਹਾਂ ਨੇ 85,000 ਕਰੋੜ ਰੁਪਏ ਤੋਂ ਵੱਧ ਦੇ ਰੇਲਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਇਸਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਮੌਕੇ ‘ਤੇ PM ਮੋਦੀ ਨੇ ਕਿਹਾ ਕਿ ਭਾਰਤੀ ਰੇਲਵੇ ਆਧੁਨਿਕਤਾ ਦੀ ਰਫ਼ਤਾਰ ਨਾਲ ਅੱਗੇ ਵਧਦਾ ਰਹੇਗਾ ਅਤੇ ਇਹ ਮੋਦੀ ਦੀ ਗਾਰੰਟੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਇੱਥੇ 10 ਨਵੀਆਂ ਵੰਦੇ ਭਾਰਤ ਟਰੇਨਾਂ ਨੂੰ ਹਰੀ ਝੰਡੀ ਦਿਖਾਈ। ਇਹ ਰੇਲਗੱਡੀਆਂ ਅਹਿਮਦਾਬਾਦ-ਮੁੰਬਈ ਸੈਂਟਰਲ, ਸਿਕੰਦਰਾਬਾਦ-ਵਿਸ਼ਾਖਾਪਟਨਮ, ਮੈਸੂਰ-ਡਾ. ਐਮ.ਜੀ.ਆਰ. ਸੈਂਟਰਲ (ਚੇਨਈ), ਪਟਨਾ-ਲਖਨਊ, ਨਿਊ ਜਲਪਾਈਗੁੜੀ-ਪਟਨਾ, ਪੁਰੀ-ਵਿਸ਼ਾਖਾਪਟਨਮ, ਲਖਨਊ-ਦੇਹਰਾਦੂਨ, ਕਲਬੁਰਗੀ-ਸਰ ਐਮ ਵਿਸ਼ਵੇਸ਼ਵਰਿਆ ਟਰਮੀਨਲ-ਬੰਗਲੁਰੂ, ਰਾਂਚੀ-ਵਾਰਾਣਸੀ, ਖਜੂਰਾਹੋ- ਦਿੱਲੀ (ਨਿਜ਼ਾਮੂਦੀਨ) ਰੂਟ ‘ਤੇ ਚੱਲੇਗੀ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ‘ਚ ਸਿਆਸੀ ਭੁਚਾਲ, BJP-JJP ਦਾ ਟੁੱਟਿਆ ਗਠਜੋੜ, ਐਲਾਨ ਬਾਕੀ !
ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਦੇਸ਼ ਨੂੰ ਗਾਰੰਟੀ ਦੇ ਰਿਹਾ ਹਾਂ ਕਿ ਅਗਲੇ ਪੰਜ ਸਾਲਾਂ ‘ਚ ਤੁਸੀਂ ਭਾਰਤੀ ਰੇਲਵੇ ਦਾ ਅਜਿਹਾ ਬਦਲਾਅ ਦੇਖੋਗੇ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕੀਤੀ ਹੋਵੇਗੀ। 10 ਸਾਲ ਦਾ ਕੰਮ ਅਜੇ ਟ੍ਰੇਲਰ ਹੈ, ਮੈਂ ਹੋਰ ਅੱਗੇ ਜਾਣਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਇੱਕ ਨੌਜਵਾਨ ਦੇਸ਼ ਹੈ। ਇੱਥੇ ਵੱਡੀ ਗਿਣਤੀ ਵਿੱਚ ਨੌਜਵਾਨ ਵਸਦੇ ਹਨ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਇੱਥੇ ਜੋ ਉਦਘਾਟਨ ਹੋਏ ਹਨ, ਉਹ ਤੁਹਾਡੇ ਵਰਤਮਾਨ ਲਈ ਹਨ ਅਤੇ ਜੋ ਨੀਂਹ ਰੱਖੀ ਗਈ ਹੈ, ਉਹ ਤੁਹਾਡੇ ਉੱਜਵਲ ਭਵਿੱਖ ਦੀ ਗਾਰੰਟੀ ਹੈ।
ਵੀਡੀਓ ਲਈ ਕਲਿੱਕ ਕਰੋ -: