ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 8ਵੀਂ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਨੂੰ ਹਰੀ ਝੰਡੀ ਦਿਖਾਉਣਗੇ। ਇਹ ਸਿਕੰਦਰਾਬਾਦ ਅਤੇ ਵਿਸ਼ਾਖਾਪਟਨਮ ਵਿਚਕਾਰ ਚੱਲੇਗੀ। ਇਹ ਟਰੇਨ ਲਗਭਗ 700 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਇਹ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਨੂੰ ਜੋੜਨ ਵਾਲੀ ਪਹਿਲੀ ਵੰਦੇ ਭਾਰਤ ਟਰੇਨ ਹੋਵੇਗੀ।
ਪ੍ਰਧਾਨ ਮੰਤਰੀ ਮੋਦੀ ਨੇ 15 ਫਰਵਰੀ 2019 ਨੂੰ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਨੂੰ ਹਰੀ ਝੰਡੀ ਦਿਖਾਈ, ਜੋ ਨਵੀਂ ਦਿੱਲੀ ਤੋਂ ਵਾਰਾਣਸੀ ਤੱਕ ਚੱਲਦੀ ਹੈ। ਇਹ ਟਰੇਨ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ 3-3 ਰੇਲਵੇ ਸਟੇਸ਼ਨਾਂ ‘ਤੇ ਰੁਕੇਗੀ। ਆਂਧਰਾ ਪ੍ਰਦੇਸ਼ ਵਿੱਚ ਇਹ ਵਿਸ਼ਾਖਾਪਟਨਮ, ਰਾਜਮੁੰਦਰੀ ਅਤੇ ਵਿਜੇਵਾੜਾ ਰੇਲਵੇ ਸਟੇਸ਼ਨਾਂ ‘ਤੇ ਰੁਕੇਗੀ, ਜਦੋਂ ਕਿ ਤੇਲੰਗਾਨਾ ਵਿੱਚ ਇਹ ਖੰਮਮ, ਵਾਰੰਗਲ ਅਤੇ ਸਿਕੰਦਰਾਬਾਦ ਵਿਖੇ ਰੁਕੇਗੀ।
11 ਜਨਵਰੀ ਨੂੰ ਵਿਸ਼ਾਖਾਪਟਨਮ ‘ਚ ਟਰੇਨ ਨੂੰ ਹਰੀ ਝੰਡੀ ਦਿਖਾਉਣ ਤੋਂ ਪਹਿਲਾਂ ਹੀ ਉਸ ‘ਤੇ ਪਥਰਾਅ ਹੋਇਆ ਸੀ। ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਵੰਦੇ ਭਾਰਤ ਟਰੇਨ ਦੇ 100 ਤੋਂ ਵੱਧ ਕੋਚ ਪੇਰੰਬੂਰ ਵਿੱਚ ਇੰਟੈਗਰਲ ਕੋਚ ਫੈਕਟਰੀ (ICF) ਵਿੱਚ ਬਣਾਏ ਜਾਣ ਜਾ ਰਹੇ ਹਨ। ਚੇਅਰ ਕਾਰ ਤੋਂ ਬਾਅਦ ਹੁਣ ਸਲੀਪਰ ਕੋਚ ਰੇਲ ਗੱਡੀਆਂ ਵੀ ਪਟੜੀ ‘ਤੇ ਆ ਜਾਣਗੀਆਂ। ਉਨ੍ਹਾਂ ਦਾ ਡਿਜ਼ਾਈਨ ਤਿਆਰ ਹੈ, ਬੱਸ ਬੋਰਡ ਦੀ ਮਨਜ਼ੂਰੀ ਦੀ ਉਡੀਕ ਹੈ। ਅਗਲੇ ਦੋ ਸਾਲਾਂ ਵਿੱਚ 115 ਵੰਦੇ ਭਾਰਤ ਟ੍ਰੇਨਾਂ ਬਣਾਉਣ ਦਾ ਟੀਚਾ ਹੈ। ਇਨ੍ਹਾਂ ਵਿੱਚੋਂ 75 ਚੇਅਰ ਕਾਰਾਂ ਅਤੇ 40 ਸਲੀਪਰ ਹਨ। ਪਿਛਲੇ ਸ਼ੁੱਕਰਵਾਰ, ਪੀਐਮ ਮੋਦੀ ਅਹਿਮਦਾਬਾਦ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਬੰਗਾਲ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਹਾਵੜਾ-ਨਿਊ ਜਲਪਾਈਗੁੜੀ ਵੰਦੇ ਭਾਰਤ ਟਰੇਨ ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।