ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਵਾਰਕਾ ਸੈਕਟਰ 21 ਤੋਂ ਦਵਾਰਕਾ ਸੈਕਟਰ 25 ਦੇ ਨਵੇਂ ਮੈਟਰੋ ਸਟੇਸ਼ਨ ਤੱਕ ਦਿੱਲੀ ਮੈਟਰੋ ਏਅਰਪੋਰਟ ਐਕਸਪ੍ਰੈਸ ਲਾਈਨ ਦਾ ਉਦਘਾਟਨ ਕੀਤਾ। ਉਦਘਾਟਨ ਕਰਨ ਤੋਂ ਪਹਿਲਾਂ PM ਮੋਦੀ ਨੇ ਦਿੱਲੀ ਮੈਟਰੋ ਵਿੱਚ ਯਾਤਰਾ ਕੀਤੀ ਅਤੇ ਯਾਤਰੀਆਂ ਨਾਲ ਸੈਲਫੀ ਵੀ ਲਈ। PM ਨਰਿੰਦਰ ਮੋਦੀ ਨੇ ਦਵਾਰਕਾ ਸੈਕਟਰ-21 ਤੋਂ ਯਸ਼ਭੂਮੀ ਦਵਾਰਕਾ ਸੈਕਟਰ 25 ਤੱਕ ਦਿੱਲੀ ਏਅਰਪੋਰਟ ਮੈਟਰੋ ਐਕਸਪ੍ਰੈਸ ਲਾਈਨ ਦੇ ਵਿਸਤਾਰ ਦਾ ਉਦਘਾਟਨ ਕਰਨ ਤੋਂ ਬਾਅਦ ਦਿੱਲੀ ਮੈਟਰੋ ਕਰਮਚਾਰੀਆਂ ਨਾਲ ਗੱਲਬਾਤ ਕੀਤੀ।
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ਕਿਹਾ, ਆਮ ਯਾਤਰੀ ਦੁਪਹਿਰ 3 ਵਜੇ ਤੋਂ ਇਸ ਲਾਈਨ ‘ਤੇ ਯਾਤਰਾ ਕਰ ਸਕਣਗੇ। ਇਸ ਲਾਈਨ ‘ਤੇ ਮੈਟਰੋ ਦੇ ਸੰਚਾਲਨ ਦੇ ਸ਼ੁਰੂ ਹੋਣ ਨਾਲ ਨਵੀਂ ਦਿੱਲੀ ਤੋਂ ਯਸ਼ਭੂਮੀ ਦਵਾਰਕਾ ਸੈਕਟਰ-25 ਤੱਕ ਏਅਰਪੋਰਟ ਐਕਸਪ੍ਰੈਸ ਲਾਈਨ ਦੀ ਕੁੱਲ ਲੰਬਾਈ 24.9 ਕਿਲੋਮੀਟਰ ਹੋ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਨਵਾਂ ਸਟੇਸ਼ਨ ਦਵਾਰਕਾ ਵਿੱਚ ਸ਼ਹਿਰੀ ਸੰਪਰਕ ਨੂੰ ਵਧਾਏਗਾ ਅਤੇ ਮੱਧ ਦਿੱਲੀ ਤੋਂ IICC ਤੱਕ ਯਾਤਰਾ ਦੀ ਸਹੂਲਤ ਦੇਵੇਗਾ।
ਨਵਾਂ ਸਟੇਸ਼ਨ ਦਵਾਰਕਾ ਸੈਕਟਰ 25 ਦੇ ਆਲੇ-ਦੁਆਲੇ ਦੇ ਵਸਨੀਕਾਂ ਅਤੇ ਗੁਆਂਢੀ ਗੁਰੂਗ੍ਰਾਮ ਵਿੱਚ ਦਵਾਰਕਾ ਐਕਸਪ੍ਰੈਸਵੇਅ ਦੇ ਨਾਲ ਨਵੇਂ ਸੈਕਟਰਾਂ ਨੂੰ ਵੀ ਮੈਟਰੋ ਕਨੈਕਟੀਵਿਟੀ ਪ੍ਰਦਾਨ ਕਰੇਗਾ। ਦਿੱਲੀ ਮੈਟਰੋ ਐਤਵਾਰ ਤੋਂ ਏਅਰਪੋਰਟ ਐਕਸਪ੍ਰੈਸ ਲਾਈਨ ‘ਤੇ ਆਪਣੀਆਂ ਟਰੇਨਾਂ ਦੀ ਸੰਚਾਲਨ ਗਤੀ ਨੂੰ 90 ਕਿਲੋਮੀਟਰ ਪ੍ਰਤੀ ਘੰਟਾ ਤੋਂ ਵਧਾ ਕੇ 120 ਕਿਲੋਮੀਟਰ ਪ੍ਰਤੀ ਘੰਟਾ ਕਰ ਦੇਵੇਗੀ।
ਇਹ ਵੀ ਪੜ੍ਹੋ : ਫ਼ਿਰੋਜ਼ਪੁਰ ‘ਚ ਪਾਕਿ ਡਰੋਨ ਨੇ ਸੁੱਟੀ ਨਸ਼ੇ ਦੀ ਖੇਪ, BSF ਨੇ ਕੀਤੀ ਫਾ.ਇਰਿੰਗ, ਢਾਈ ਕਿੱਲੋ ਹੈਰੋਇਨ ਬਰਾਮਦ
ਨਵੀਂ ਦਿੱਲੀ ਤੋਂ ਯਸ਼ੋਭੂਮੀ ਦਵਾਰਕਾ ਸੈਕਟਰ 25 ਤੱਕ ਦਾ ਸਫਰ ਲਗਭਗ 21 ਮਿੰਟ ਦਾ ਹੋਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਏਅਰਪੋਰਟ ਐਕਸਪ੍ਰੈਸ ਲਾਈਨ ਰਾਹੀਂ ਨਵੀਂ ਦਿੱਲੀ ਤੋਂ ਦਵਾਰਕਾ ਸੈਕਟਰ 21 ਵਿਚਕਾਰ ਦੂਰੀ ਨੂੰ ਪੂਰਾ ਕਰਨ ਲਈ ਲਗਭਗ 22 ਮਿੰਟ ਦਾ ਸਮਾਂ ਲੱਗਦਾ ਸੀ, ਜੋ ਹੁਣ ਘਟ ਕੇ ਲਗਭਗ 19 ਮਿੰਟ ਰਹਿ ਜਾਵੇਗਾ। PM ਮੋਦੀ ਨੇ ਵਿਸ਼ਵਕਰਮਾ ਜਯੰਤੀ ਦੇ ਮੌਕੇ ‘ਤੇ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਅਤੇ ਐਕਸਪੋ ਸੈਂਟਰ, ਦਵਾਰਕਾ ਵਿਖੇ ਨਵੀਂ ਯੋਜਨਾ ‘PM ਵਿਸ਼ਵਕਰਮਾ’ ਲਾਂਚ ਕਰਨ ਤੋਂ ਪਹਿਲਾਂ ਭਗਵਾਨ ਵਿਸ਼ਵਕਰਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਵੀਡੀਓ ਲਈ ਕਲਿੱਕ ਕਰੋ -: