pm modi says: ਵਿੱਤ ਮੰਤਰੀ ਦੀ ਆਰਥਿਕ ਪੈਕੇਜ ਬਾਰੇ ਪ੍ਰੈਸ ਕਾਨਫਰੰਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਅੱਜ ਦੀਆਂ ਘੋਸ਼ਣਾ ਉੱਦਮੀਆਂ ਨੂੰ ਤਾਕਤ ਦੇਣਗੀਆਂ ਅਤੇ ਉਨ੍ਹਾਂ ਦੀ ਮੁਕਾਬਲੇਬਾਜ਼ੀ ਵਾਲੀ ਭਾਵਨਾ ਨੂੰ ਮਜਬੂਤ ਕਰਨਗੀਆਂ। ਪੀਐਮ ਮੋਦੀ ਨੇ ਟਵੀਟ ਕੀਤਾ, “ਵਿੱਤ ਮੰਤਰੀ ਦੁਆਰਾ ਅੱਜ ਦੀਆਂ ਘੋਸ਼ਣਾਵਾਂ ਉਦਯੋਗਾਂ ਖਾਸ ਕਰਕੇ ਐਮਐਸਐਮਈ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਕਾਫੀ ਸਹਿਯੋਗ ਦੇਣਗੀਆਂ। ਚੁੱਕੇ ਗਏ ਕਦਮ ਤਰਲਤਾ ਵਧਾਉਣਗੇ, ਉੱਦਮੀਆਂ ਨੂੰ ਸਸ਼ਕਤ ਕਰਨਗੇ ਅਤੇ ਉਨ੍ਹਾਂ ਦੀ ਪ੍ਰਤੀਯੋਗੀ ਭਾਵਨਾ ਵਧਾਉਣਗੇ।”
ਦੱਸ ਦੇਈਏ ਕਿ ਸੋਮਵਾਰ ਸ਼ਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਸ਼ਾਮ ਨੂੰ ਦੇਸ਼ ਦੇ ਨਾਮ ‘ਤੇ 20 ਲੱਖ ਕਰੋੜ ਦੇ ਆਰਥਿਕ ਪੈਕੇਜ ਦੀ ਘੋਸ਼ਣਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 20 ਲੱਖ ਕਰੋੜ ਰੁਪਏ ਦਾ ਇਹ ਪੈਕੇਜ ‘ਸਵੈ-ਨਿਰਭਰ ਭਾਰਤ ਮੁਹਿੰਮ’ ਨੂੰ ਨਵੀਂ ਤਾਕਤ ਦੇਵੇਗਾ। ਇਸ ਦੇ ਸਬੰਧ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਨੂੰ ਸਵੈ-ਨਿਰਭਰ ਬਣਾਉਣ ਦੇ ਮਾਮਲੇ ਵਿੱਚ ਵਿਸਥਾਰਪੂਰਵਕ ਵਿਚਾਰ ਦਿੱਤਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਮਾਈਕਰੋ, ਲਘੂ ਅਤੇ ਦਰਮਿਆਨੇ ਉੱਦਮ (ਐਮਐਸਐਮਈ) ਦੀ ਬਿਹਤਰੀ ਲਈ ਛੇ ਕਦਮ ਚੁੱਕੇ ਜਾਣਗੇ, ਜਿਸ ਤਹਿਤ ਤਿੰਨ ਲੱਖ ਕਰੋੜ ਦਾ ਲੋਨ ਬਿਨਾਂ ਗਰੰਟੀ ਦੇ ਦਿੱਤਾ ਜਾਵੇਗਾ। ਐਮਐਸਐਮਈ ਫੰਡ ਆਫ਼ ਫੰਡ ਦੁਆਰਾ 50,000 ਕਰੋੜ ਰੁਪਏ ਦੀ ਸ਼ੇਅਰ ਪੂੰਜੀ ਨੂੰ ਐਮਐਸਐਮਈ ਵਿੱਚ ਪਾਇਆ ਜਾਵੇਗਾ। ਇਸ ਸ਼੍ਰੇਣੀ ਦੀਆਂ ਇਕਾਈਆਂ ਨੂੰ ਕਰਜ਼ਾ ਮੋੜਨ ਲਈ ਇੱਕ ਸਾਲ ਦਾ ਸਮਾਂ ਦਿੱਤਾ ਜਾਵੇਗਾ, ਤਣਾਅਪੂਰਨ ਐਮਐਸਐਮਈ ਨੂੰ 20,000 ਕਰੋੜ ਰੁਪਏ ਦਾ (ਬਿਨਾਂ ਗਰੰਟੀ) ਕਰਜ਼ ਦਿੱਤਾ ਜਾਵੇਗਾ, ਜਿਸ ਨਾਲ 2 ਲੱਖ ਐਮਐਸਐਮਈ ਨੂੰ ਲਾਭ ਪਹੁੰਚੇਗਾ।