ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਓਡੀਸ਼ਾ ਦੇ ਚੰਡੀਖੋਲ ਵਿਚ 19,600 ਕਰੋੜ ਰੁਪਏ ਦੇ ਕਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ 2014 ਤੋਂ ਪਹਿਲਾਂ ਜੋ ਵੀ ਲਟਕੀਆਂ ਯੋਜਨਾਵਾਂ ਸਨ, ਉਨ੍ਹਾਂ ਨੂੰ ਸਾਡੀ ਸਰਕਾਰ ਪੂਰਾ ਕਰ ਰਹੀ ਹੈ। ਪੀਐੱਮ ਮੋਦੀ ਨੇ ਕਿਹਾ ਕਿ ਅਬ ਕੀ ਬਾਰ 400 ਪਾਰ ਦਾ ਸੰਕਲਪ ਹੈ। ਇਹ ਸੰਕਲਪ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕ ਤਾਕਤ ਬਣਾਉਣ ਵਾਲਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਸਰਕਾਰ ਕੋਲੇ ਦੀ ਲੁੱਟ ਕਰਕੇ ਖਾ ਜਾਂਦੀ ਸੀ ਤਾਂ ਉਹ ਗਰੀਬਾਂ ਨੂੰ ਖਾਣਾ ਕਿਵੇਂ ਦੇ ਸਕਦੀ ਹੈ? ਪਰ ਜਦੋਂ ਇਕ ਗਰੀਬ ਦਾ ਬੇਟਾ ਪ੍ਰਧਾਨ ਮੰਤਰੀ ਬਣਿਆ ਉਦੋਂ ਉਸ ਨੇ ਕਿਹਾ ਕਿ ਗਰੀਬ ਦੀ ਸਭ ਤੋਂ ਵੱਡੀ ਗਾਰੰਟੀ ਮੋਦੀ ਬਣੇਗਾ। ਜਿਸ ਗਰੀਬ ਕੋਲ ਗਾਰੰਟੀ ਦੇਣ ਲਈ ਕੁਝ ਨਹੀਂ ਸੀ, ਉਸ ਦੀ ਗਾਰੰਟੀ ਮੋਦੀ ਨੇ ਲੈ ਲਈ।
ਇਹ ਵੀ ਪੜ੍ਹੋ : ਤੇਜ਼ ਰਫਤਾਰ ਗੱਡੀ ਡਿਵਾਈਡਰ ਤੋੜ ਦੂਜੀ ਸਾਈਡ ਤੋਂ ਆ ਰਹੀ ਕਾਰ ਨਾਲ ਟਕਰਾਈ, 1 ਦੀ ਮੌ/ਤ, ਕਈ ਜ਼ਖਮੀ
PM ਮੋਦੀ ਨੇ ਕਿਹਾ ਕਿ ਭਾਜਪਾ ਸਰਕਾਰ ਇਥੇ ਓਡੀਸ਼ਾ ਵਿਚ ਨਿਵੇਸ਼ ਕਰ ਰਹੀ ਹੈ। ਸਾਡੀ ਕੋਸ਼ਿਸ਼ ਹੈ ਕਿ ਓਡੀਸ਼ਾ ਵਿਕਸਿਤ ਭਾਰਤ ਦਾ ਵੀ ਗੇਟਵੇ ਬਣੇ। ਇਕ ਤਰ੍ਹਾਂ ਤੋਂ ਓਡੀਸ਼ਾ ਵਿਕਸਿਤ ਭਾਰਤ, ਆਤਮਨਿਰਭਰ ਭਾਰਤ ਨੂੰ ਊਰਜਾ ਦੇ ਰਿਹਾ ਹੈ। ਸਸਤੀ ਗੈਸ ਦੇਣਾ ਹੋਵੇ, CNG ਆਧਾਰਿਤ ਆਵਾਜਾਈ ਹੋਵੇ ਜਾਂ ਫਿਰ ਗੈਸ ਆਧਾਰਿਤ ਇੰਡਸਟਰੀ ਹੋਵੇ, ਇਸ ਦੇ ਵੱਡੇ ਉਦਯੋਗ ਓਡੀਸ਼ਾ ਵਿਚ ਲੱਗ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: