Punjab Government Transfers 11 : ਪੰਜਾਬ ਸਰਕਾਰ ਵੱਲੋਂ ਬੀਤੀ ਦੇਰ ਰਾਤ 11 ਆਈਏਐਸ ਅਤੇ 19 ਪੀਸੀਐਸ ਅਧਿਕਾਰੀਆਂ ਦੇ ਤੁਰੰਤ ਪ੍ਰਭਾਵ ਤੋਂ ਤਬਾਦਲੇ ਤੇ ਨਿਯੁਕਤੀ ਦੇ ਹੁਕਮ ਜਾਰੀ ਕੀਤੇ ਗਏ। ਇਕ ਸਰਕਾਰੀ ਬੁਲਾਰੇ ਮੁਤਾਬਕ ਆਈਏਐਸ ਅਧਿਕਾਰੀਆਂ ਵਿਚ ਕੁਮਾਰ ਰਾਹੁਲ ਨੂੰ ਸੈਕਟਰੀ ਹੈਲ ਐਂਡ ਫੈਮਿਲੀ ਵੈਲਫੇਅਰ ਬਣਾਉਣ ਦੇ ਨਾਲ ਹੀ ਡਾਇਰੈਕਟਰ ਸਾਇੰਸ ਐਂਡ ਜਿਓਲਾਜੀ ਤੇ ਪ੍ਰਾਜੈਕਟ, ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਤੇ ਮੈਨੇਜਿੰਗ ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਤੋਂ ਇਲਾਵਾ ਕਾਰਜ ਭਾਰ ਸੌਂਪਿਆ ਗਿਆ। ਚੰਦਰ ਗੇਂਦ ਨੂੰ ਸੈਕਟਰੀ ਪਸ਼ੁਪਾਲਣ ਤੇ ਡੇਅਰੀ ਵਿਕਾਸ ਤੇ ਮੱਛੀ ਪਾਲਣ, ਮਨਵੇਸ਼ ਸਿੰਘ ਸਿੱਧੂ ਨੂੰ ਸਕੱਤਰ ਮਾਲੀਆ ਤੇ ਮੁੜਨਿਵਾਸ, ਕਰਨੇਸ਼ ਸ਼ਰਮਾ ਨੂੰ ਸਪੈਸ਼ਲ ਸੈਕਟਰੀ ਜੰਗਲਾਤ ਤੇ ਜੰਗਲੀ ਜੀਵ ਦੇ ਨਾਲ ਹੀ ਸਪੈਸ਼ਲ ਸੈਕਟਰੀ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਅਤੇ ਸੈਕਟਰੀ ਪੰਜਾਬ ਸਟੇਟ ਬੋਰਡ ਫਾਰ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟ੍ਰੀਅਲ ਟ੍ਰੇਨਿੰਗ ਦਾ ਵਾਧੂ ਕਾਰਜਭਾਰ, ਹਰਪ੍ਰੀਤ ਸਿੰਘ ਸੂਡਾਨ ਨੂੰ ਡੀਜੀ ਇੰਪਲਾਇਮੈਂਟ ਜੈਨਰੇਸ਼ਨ ਐਂਡ ਟ੍ਰੇਨਿੰਗ ਦੀ ਜ਼ਿੰਮੇਵਾਰੀ ਸੌਂਪੀ ਗਈ।
ਰੂਹੀ ਦੁੱਗ ਨੂੰ ਐਡੀਸ਼ਨਲ ਸੈਕਟਰੀ ਹਾਊਸਿੰਗ ਐਂਡ ਅਰਬਨ ਡਿਵੈਲਮੈਂਟ ਦੇ ਨਾਲ ਹੀ ਐਡਿਸ਼ਨਲ ਚੀਫ ਐਡਮਿਨਿਸਟ੍ਰੇਟਰ ਪਾਲਿਸੀ ਪੁਡਾ ਮੋਹਾਲੀ ਦਾ ਵਾਧੂ ਜ਼ਿੰਮਾ ਸੌਂਪਿਆ ਗਿਆ ਹੈ। ਜਸਪ੍ਰੀਤ ਸਿੰਘ ਨੂੰ ਐਡੀਸ਼ਨਲ ਸੈਕਟਰੀ ਪੂਡ ਸਿਵਲ ਸਪਲਾਈਜ਼ ਅਐੰਡ ਕੰਜ਼ਿਊਮਰ ਅਫੇ੍ਰਸ ਦੇ ਨਾਲ ਹੀ ਐਡਿਸ਼ਨਲ ਡਾਇਰੈਕਰਟ ਫੂਡ ਸਿਵਲ ਸਪਲਾਈਜ਼ ਐਂਡ ਕੰਜ਼ਿਊਮਰ ਅਫੇਅਰ ਦਾ ਵਾਧੂ ਕਾਰਜਭਾਰ, ਪੱਲਵੀ ਨੂੰ ਏਡੀਸੀ (ਡਿਵੈਲਪਮੈਂਟ) ਤਰਨਤਾਰਨ, ਅਮਿਤ ਕੁਮਾਰ ਪੰਚਾਲ ਨੂੰ ਏਡੀਸੀ (ਜਨਰਲ) ਹੁਸ਼ਿਆਰਪੁਰ, ਆਦਿਤਯ ਦਚਲਵਾਲ ਨੂੰ ਏਡੀਸੀ (ਜਨਰਲ) ਬਰਨਾਲਾ, ਗੌਤਮ ਜੈਨ ਨੂੰ ਐਸਡੀਐਮ ਨਕੋਦਰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਪੀਸੀਐਸ ਅਧਿਕਾਰੀਆਂ ਵਿਚ ਸੁਭਾਸ਼ ਚੰਦਰ, ਦਲਜੀਤ ਕੌਰ, ਜਸਪਾਲ ਸਿੰਘ ਗਿੱਲ, ਪੂਜਾ ਸਿਆਲ ਹਰਜੋਤ ਕੌਰ, ਸੁਰਿੰਦਰ ਸਿੰਘ, ਬ੍ਰਜੇਂਦਰ ਸਿੰਘ, ਅਨੁਪ੍ਰਿਤਾ ਜੋਹਲ, ਉਦੇ ਦੀਪ ਸਿੰਘ ਸਿੱਧੂ, ਕਾਲਾਰਾਮ ਕੰਸਲ, ਸੁਭਾਸ਼ ਚੰਦਰ ਖਟਕ, ਮਨ ਕੰਵਲ ਸਿੰਘ ਚਾਹਲ, ਦੀਪਜੋਤ ਕੌਰ, ਹਰਪ੍ਰੀਤ ਸਿੰਘ ਅਟਵਾਲ, ਗੁਰਵਿੰਦਰ ਸਿੰਘ ਜੋਹਲ, ਸੂਬਾ ਸਿੰਘ, ਕੇਸ਼ਵ ਗੋਇਲ, ਖੁਸ਼ਦਿਲ ਸਿੰਘ, ਕ੍ਰਿਪਾਲ ਸਿੰਘ ਦਾ ਤਬਾਦਲਾ ਕੀਤਾ ਗਿਆ ਹੈ।