ਪੰਜਾਬ ਸਰਕਾਰ ਵੱਲੋਂ ਤਹਿਸੀਲਾਂ ਵਿਚ ਹੁਣ ਸਖ਼ਤ ਨਿਗਰਾਨੀ ਹੋਵੇਗੀ । ਤਹਿਸੀਲਾਂ ‘ਚ ਥਾਂ-ਥਾਂ ‘ਤੇ ਕੈਮਰੇ ਲਗਾਏ ਗਏ ਹਨ ਪਰ ਇਨ੍ਹਾਂ ਵਿਚੋਂ ਕੁਝ ਕੈਮਰੇ ਨਹੀਂ ਚੱਲ ਰਹੇ ਹਨ ਤੇ ਇਨ੍ਹਾਂ ਖਰਾਬ CCTV ਕੈਮਰਿਆਂ ਨੂੰ ਚਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਦੱਸ ਦੇਈਏ ਕਿ ਤਹਿਸੀਲ ਦਫ਼ਤਰਾਂ ‘ਚ 4 CCTV ਕੈਮਰੇ ਲਗਾਏ ਗਏ ਹਨ। 2 ਕੈਮਰੇ ਦਫ਼ਤਰ ਦੇ ਅੰਦਰ ਤੇ 2 ਕੈਮਰੇ ਦਫ਼ਤਰ ਦੇ ਬਾਹਰ ਲਗਾਏ ਗਏ ਹਨ। ਪਰ ਇਨ੍ਹਾਂ ਵਿਚੋਂ 2 ਕੈਮਰੇ ਨਹੀਂ ਚੱਲ ਰਹੇ ਹਨ ਜਿਸ ਨੂੰ 31 ਜਨਵਰੀ ਤੱਕ ਚਾਲੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਨ/ਸ਼ੀ.ਲੇ ਪਦਾਰਥਾਂ ਨੂੰ ਨਸ਼ਟ ਕਰਦਿਆਂ ਅੱ/ਗ ਦੀ ਚਪੇਟ ‘ਚ ਆਏ SP ਤੇ DSP, ਹੋਏ ਗੰਭੀਰ ਜ਼ਖਮੀ
CCTV ਕੈਮਰੇ ਲਗਵਾਉਣ ਦਾ ਮੁੱਖ ਮੰਤਵ ਡਿਪਟੀ ਕਮਿਸ਼ਨਰ ਚੈੱਕ ਕਰ ਸਕਣ ਕਿ ਸਬ-ਰਜਿਸਟਰਾਰ/ਜੁਆਇੰਟ ਸਬ-ਰਜਿਸਟਰਾਰ ਆਪਣੇ ਦਫਤਰ ਵਿਚ ਉਪਲਬਧ ਹੋ ਕੇ ਸਹੀ ਢੰਗ ਨਾਲ ਕੰਮ ਕਰ ਰਹੇ ਹਨ ਤੇ ਪਬਲਿਕ ਨੂੰ ਵਸੀਕੇ ਦਰਜ ਕਰਾਉਣ ਵਿਚ ਕੋਈ ਮੁਸ਼ਕਲ ਤਾਂ ਪੇਸ਼ ਨਹੀਂ ਆ ਰਹੀ। ਇਨ੍ਹਾਂ ਕੈਮਰੇ ਲਗਾਉਣ ਦਾ ਇਕ ਹੋਰ ਮਹੱਤਵਪੂਰਨ ਮੰਤਵ ਵਸੀਕੇ ਤਸਦੀਕ ਕਰਨ ਵਿਚ ਪਾਰਦਰਸ਼ਤਾ ਲਿਆਉਣਾ ਹੈ। ਇਨ੍ਹਾਂ ਕੈਮਰਿਆਂ ਨਾਲ ਸਰਕਾਰੀ ਅਫ਼ਸਰਾਂ ਦੀ ਮੌਜੂਦਗੀ ਤੇ ਕੰਮਕਾਜ ‘ਤੇ ਨਜ਼ਰ ਰੱਖੀ ਜਾਵੇਗੀ ।