Punjab MC Election Winner : ਪੰਜਾਬ ਮਿਊਂਸੀਪਲ ਚੋਣਾਂ ਦੇ ਨਤੀਜੇ 2021 ਦੀ ਵੋਟਾਂ ਦੀ ਗਿਣਤੀ ਜਾਰੀ ਹ। ਇਥੇ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਲੋਕਾਂ ਦੇ ਨੁਮਾਇੰਦਿਆਂ ਨੂੰ ਚੁਣਨ ਲਈ ਵੋਟਿੰਗ ਕੀਤੀ ਗਈ। ਨਤੀਜੇ ਸਵੇਰੇ ਤੋਂ ਸਹਮਣੇ ਆ ਰਹੇ ਹਨ। ਜਲੰਧਰ, ਲੁਧਿਆਣਾ ਸਣੇ ਬਹੁਤੇ ਜ਼ਿਲ੍ਹਿਆਂ ਵਿਚ ਸਥਿਤੀ ਸਪੱਸ਼ਟ ਹੁੰਦੀ ਜਾ ਰਹੀ ਹੈ। ਸਥਾਪਤ ਪਾਰਟੀਆਂ ਵਿਚੋਂ ਕਾਂਗਰਸ ਨੇ ਵਧੀਆ ਪ੍ਰਦਰਸ਼ਨ ਕੀਤਾ। ਆਮ ਆਦਮੀ ਪਾਰਟੀ ਨਿਰਾਸ਼ ਹੈ। ਉਥੇ ਹੀ ਜੇਤੂ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕ ਜਸ਼ਨ ਮਨਾ ਰਹੇ ਹਨ। ਆਓ ਪੰਜਾਬ ਦੀਆਂ ਕੁਝ ਅਜਿਹੀਆਂ ਤਸਵੀਰਾਂ ‘ਤੇ ਝਾਤ ਮਾਰੀਏ।
ਨਵਾਂਸ਼ਹਿਰ ਦੇ ਵਾਰਡ ਨੰਬਰ 15 ਤੋਂ ਆਪਣੇ ਸਮਰਥਕਾਂ ਨਾਲ ਅਕਾਲੀ ਦਲ ਦੀ ਜੇਤੂ ਉਮੀਦਵਾਰ ਸੀਸ ਕੌਰ ਬੀਕਾ। ਨਵਾਂ ਸ਼ਹਿਰ ਅਤੇ ਬੰਗਾ ਵਿਚ ਕਾਂਗਰਸ ਨੇ ਦੂਜੀਆਂ ਪਾਰਟੀਆਂ ਨਾਲੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਬਾਅਦ ਆਜ਼ਾਦ ਉਮੀਦਵਾਰਾਂ ਦੀ ਗਿਣਤੀ ਘੱਟ ਹੈ।
ਜਿੱਤ ਤੋਂ ਬਾਅਦ ਸਮਰਥਕਾਂ ਨਾਲ ਜਸ਼ਨ ਮਨਾਉਂਦੇ ਹੋਏ ਰੂਪਨਗਰ ਦੇ ਵਾਰਡ ਨੰਬਰ 8 ਤੋਂ ਕਾਂਗਰਸੀ ਉਮੀਦਵਾਰ ਸੰਜੇ ਵਰਮਾ ਬੇਲੇ ਵਾਲੇ।
ਰੂਪਨਗਰ ਦੇ ਨੰਗਲ ਵਿੱਚ ਬੁੱਧਵਾਰ ਨੂੰ ਜਿੱਤ ਦੀ ਖੁਸ਼ੀ ਵਿੱਚ ਜਸ਼ਨ ਮਨਾਉਂਦੇ ਹੋਏ ਕਾਂਗਰਸ ਪਾਰਟੀ ਦੇ ਜੇਤੂ ਉਮੀਦਵਾਰ ਸੰਜੇ ਸਾਹਨੀ ਅਤੇ ਦੀਪਕ ਨੰਦਾ ਵਾਲੇ।
ਮੋਗਾ ਵਿੱਚ ਆਪਣੇ ਪਤੀ ਨਾਲ ਜੇਤੂ ਕਾਂਗਰਸ ਦੀ ਕੁਸਮ ਬਾਲੀ। ਇੱਥੇ ਕਾਂਗਰਸ ਸਮੇਤ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ।
ਤਰਨਤਾਰਨ ਦੀ ਨਗਰ ਪੰਚਾਇਤ ਭੀਖੀਵਿੰਡ ਦੇ ਵਾਰਡ 6 ਤੋਂ ਅਕਾਲੀ ਦਲ ਦੇ ਅਮਰਜੀਤ ਸਿੰਘ ਢਿੱਲੋਂ ਨੇ ਕਾਂਗਰਸ ਦੇ ਸਿਤਾਰਾ ਸਿੰਘ ਡਲੀਰੀ ਨੂੰ ਹਰਾ ਕੇ ਜਿੱਤ ਦਾ ਸਿਹਰਾ ਆਪਣੇ ਸਿਰ ਬੰਨ੍ਹਿਆ।
ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੀਆਂ 15 ਸੀਟਾਂ ਵਿਚੋਂ 10 ਸੀਟਾਂ ਕਾਂਗਰਸ ਵਿਚ ਚਲੀਆਂ ਗਈਆਂ ਹਨ। 3 ਸ਼੍ਰੋਮਣੀ ਅਕਾਲੀ ਦਲ ਅਤੇ 2 ਆਜ਼ਾਦ ਉਮੀਦਵਾਰ ਜਿੱਤੇ ਹਨ। ਵਿਧਾਇਕ ਸੁਖਵਿੰਦਰ ਸਿੰਘ ਡੈਨੀ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ।