Punjab police nab : ਪੰਜਾਬ ਪੁਲਿਸ ਨੇ ਵੀਰਵਾਰ ਨੂੰ ਅੰਮ੍ਰਿਤਸਰ ਤੋਂ ਅੱਤਵਾਦੀਆਂ ਦੇ ਦੋ ਮਦਦਗਾਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਹਿਜਬੁਲ ਮੁਜਾਹਿਦੀਨ ਕਮਾਂਡਰ ਰਿਆਜ ਨਾਇਕੂ ਨੇ ਨੇੜਲੇ ਸਾਥੀ ਹਿਲਾਲ ਅਹਿਮਦ ਵਾਗੇ ਦੇ ਮਦਦਗਾਰ ਹਨ। ਵਾਗੇ ਨੂੰ ਪੰਜਾਬ ਪੁਲਿਸ ਨੇ 25 ਅਪ੍ਰੈਲ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਸੀ ਜਦੋਂ ਕਿ ਨਾਇਕੂ ਨੂੰ ਬੁੱਧਵਾਰ ਨੂੰ ਫੌਜ ਨੇ ਸ਼੍ਰੀਨਗਰ ’ਚ ਮਾਰਿਆ ਸੀ। ਉਥੇ ਕੇਂਦਰ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ NIA ਨੂੰ ਇਸ ਸਾਰੀ ਸਾਜਿਸ਼ ਦਾ ਪਰਦਾਫਾਸ਼ ਕਰਨ ਲਈ ਇਸ ਮਾਮਲੇ ਦੀ ਹੋਰ ਜਾਂਚ ਦੇ ਨਿਰਦੇਸ਼ ਦਿੱਤੇ।
ਡੀ. ਜੀ . ਦਿਨਕਰ ਗੁਪਤਾ ਨੇ ਦੱਸਿਆ ਕਿ ਹਿਜਬੁਲ ਦੇ ਅੱਤਵਾਦੀ ਵਾਗੇ ਨੂੰ ਅੰਮ੍ਰਿਤਸਰ ਤੋਂ 29 ਲੱਖ ਰੁਪਏ ਅਤੇ ਇਕ ਕਿਲੋ ਹੀਰੋਇਨ ਨਾਲ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਦੀ ਗ੍ਰਿਫਤਾਰੀ ਸਮੇਂ ਉਨ੍ਹਾਂ ਕੋਲੋਂ 20 ਲੱਖ ਰੁਪਏ ਨਕਦ ਬਰਾਮਦ ਕੀਤੇ ਗਏ ਤੇ ਬਾਕੀ ਪੈਸੇ ਉਨ੍ਹਾਂ ਦੇ ਘਰਾਂ ਤੋਂ ਜਬਤ ਕੀਤੇ ਗਏ ਅਤੇ ਫਿਰ ਅਦਾਲਤ ਵਲੋਂ ਉਨ੍ਹਾਂ ਉਸ ਨੂੰ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਇਕ ਟਰੱਕ ਡਰਾਈਵਰ ਨਾਲ ਨਾਇਕੂ ਨੇ ਪੈਸੇ ਇਕੱਠੇ ਕਰਨ ਭੇਜਿਆ ਸੀ। ਹੁਣ ਪੁਲਿਸ ਨੇ ਬਿਕਰਮ ਸਿੰਘ ਉਰਫ ਵਿੱਕੀ ਤੇ ਮਨਿੰਦਰ ਸਿੰਘ ਉਰਫ ਮਨੀ ਨੂੰ ਗ੍ਰਿਫਤਾਰ ਕੀਤਾ ਹੈ।
ਡੀ. ਜੀ. ਪੀ. ਨੇ ਦੱਸਿਆ ਕਿ ਰਣਜੀਤ ਸਿੰਘ ਉਰਫ ਚੀਤਾ, ਇਕਬਾਲ ਸਿੰਘ ਉਰਫ ਸ਼ੇਰਾ ਤੇ ਸ਼ਰਵਣ ਸਿੰਘ ਦੇ ਕਹਿਣ ’ਤੇ ਬਿਕਰਮ ਸਿੰਘ 29 ਲੱਖ ਰੁਪਏ ਵਾਗੇ ਨੂੰ ਦੇਣ ਆਇਆ ਸੀ। ਹਿਲਾਲ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੀ ਇਕ ਅਲਰਟ ਟੀਮ ਨੇ ਗ੍ਰਿਫਤਾਰ ਕੀਤਾ ਸੀ ਜੋ 25 ਅਪ੍ਰੈਲ ਨੂੰ ਦੇਰ ਸ਼ਾਮ ਅੰਮ੍ਰਿਤਸਰ ਦੇ ਮੈਟਰੋ ਮਾਰਟ ਨੇੜੇ ਇਕ ਮੋਟਰਸਾਈਕਲ ’ਤੇ ਗਸ਼ਤ ਕਰ ਰਿਹਾ ਸੀ। ਥਾਣਾ ਸਦਰ, ਅੰਮ੍ਰਿਤਸਰ ਵਿਖੇ ਗੈਰ-ਕਾਨੂੰਨੀ ਗਤਿਵਧੀਆਂ ਰੋਕੂ ਐਕਟ 1967 ਦੀਆਂ ਧਾਰਾਵਾਂ 10/11/13/17/18/20/21 ਅਤੇ ਐੱਨ. ਡੀ. ਪੀ. ਸੀ. ਐਕਟ ਦੀ ਧਾਰਾ 21/61/85 ਤਹਿਤ ਐੱਫ. ਆਈ. ਆਰ ਨੰਬਰ 135 ਮਿਤੀ 25.4.2020 ਨੂੰ ਦਰਜ ਕੀਤਾ ਗਿਆ। ਪੁੱਛਗਿਛ ਦੌਰਾਨ ਪਤਾ ਲੱਗਾ ਕਿ ਬਿਕਰਮ ਤੇ ਮਨਿੰਦਰ ਦੋਵੇਂ ਉਸ ਦੇ ਕਜ਼ਨ ਭਰਾ ਰਣਜੀਤ ਸਿੰਘ ਉਰਫ ਚੀਤਾ, ਇਕਬਾਲ ਸਿੰਘ ਉਰਫ ਸ਼ੇਰਾਤੇ ਸਰਵਣ ਸਿੰਘ ਸਮੇਤ ਸਰਹੱਤ ਤੋਂ ਪਾਰ ਨਸ਼ਿਆਂ ਤੇ ਹਥਿਆਰਾਂ ਦੀ ਸਮਗਲਿੰਗ ਕਰਦੇ ਹਨ।