ਪੰਜਾਬੀ ਸਾਹਿਤਕ ਜਗਤ ਲਈ ਇਹ ਬੇਹੱਦ ਦੁਖਦਾਈ ਖ਼ਬਰ ਹੈ ਕਿ ਨਾਮਵਰ ਕਹਾਣੀਕਾਰ ਪ੍ਰੇਮ ਪ੍ਰਕਾਸ਼ ਨਹੀਂ ਰਹੇ। ਉਹ ਜਲੰਧਰ ਮੋਤਾ ਸਿੰਘ ਨਗਰ ਵਿੱਚ ਰਹਿੰਦੇ ਸਨ, ਜਿਥੇ ਕਿ ਉਹ ਸਦੀਵੀ ਵਿਛੋੜਾ ਦੇ ਗਏ। ਪੰਜਾਬੀ ਕਹਾਣੀ ਨੂੰ ਨਵੀਆਂ ਬੁਲੰਦੀਆਂ ‘ਤੇ ਪਹੁੰਚਾਉਣ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਪ੍ਰੇਮ ਪ੍ਰਕਾਸ਼ ਦਾ ਜੱਦੀ ਪਿੰਡ ਖੰਨਾ ਸ਼ਹਿਰ ਦੇ ਨਜਦੀਕ ਬਡਗੁਜਰਾਂ ਹੈ, ਜੋ ਪਹਿਲਾਂ ਰਿਆਸਤ ਨਾਭਾ ਵਿੱਚ ਹੋਇਆ ਕਰਦਾ ਸੀ। ਮੁਢਲੀ ਵਿਦਿਆ ਅਮਲੋਹ ਤੋਂ ਲਈ ਅਤੇ ਫਿਰ ਏ.ਐਸ ਹਾਈ ਸਕੂਲ ਖੰਨਾ, ਜ਼ਿਲਾ ਲੁਧਿਆਣਾ ਤੋਂ 1949 ਵਿੱਚ ਮੈਟ੍ਰਿਕ ਕੀਤੀ, ਫਿਰ ਕ੍ਰਿਸਚਿਅਨ ਬੇਸਿਕ ਟ੍ਰੇਨਿੰਗ ਸਕੂਲ, ਖਰੜ (ਓਦੋਂ ਜ਼ਿਲਾ ਅੰਬਾਲਾ) ਤੋਂ ਜੇ.ਬੀ.ਟੀ ਕਰ ਲਈ। ਫਿਰ ਪ੍ਰਾਈਵੇਟ ਗਿਆਨੀ ਅਤੇ ਬੀ.ਏ ਕਰਨ ਉੱਪਰੰਤ 1963-64 ਵਿੱਚ ਪੱਤਰਕਾਰੀ ਦਾ ਡਿਪਲੋਮਾ ਕੀਤਾ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ 1966 ਵਿੱਚ ਐਮ.ਏ ਉਰਦੂ ਕੀਤੀ
ਪ੍ਰੇਮ ਪ੍ਰਕਾਸ਼ ਨੇ 1953 ਤੋਂ 1962 ਤੱਕ ਪ੍ਰਾਇਮਰੀ ਸਕੂਲ ਅਧਿਆਪਕ ਵਜੋਂ ਕੰਮ ਕੀਤਾ ਅਤੇ ਫਿਰ ਜਲੰਧਰ ਦੇ ਉਰਦੂ ਅਖਬਾਰ ਰੋਜ਼ਾਨਾ ਮਿਲਾਪ ਵਿੱਚ (1964 ਤੋਂ 1969 ਤੱਕ) ਅਤੇ ਰੋਜ਼ਾਨਾ ਹਿੰਦ ਸਮਾਚਾਰ ਵਿੱਚ 1969 ਤੋਂ 1990 ਤਕ ਸਬ ਐਡੀਟਰ ਵਜੋਂ ਕੰਮ ਕੀਤਾ। 1990 ਤੋਂ ਸਾਹਿਤਕ ਪਰਚਾ ‘ਲਕੀਰ’ ਕੱਢ ਰਿਹਾ ਹੈ। ਪਹਿਲਾਂ ਇਹ ਪਰਚਾ 1970 ਵਿੱਚ ਸੁਰਜੀਤ ਹਾਂਸ ਨਾਲ ਮਿਲ ਕੇ ਸ਼ੁਰੂ ਕੀਤਾ ਸੀ।
ਇਹ ਵੀ ਪੜ੍ਹੋ : ਗੁਰੂ ਘਰ ‘ਚ ਅੱਗ ਲੱਗਣ ਦੀ ਘਟਨਾ ਦਾ ਜਾਇਜ਼ਾ ਲੈਣ ਪਹੁੰਚੇ ਜਥੇਦਾਰ ਕੁਲਦੀਪ ਗੜਗੱਜ ਨੇ ਕਰ’ਤਾ ਵੱਡਾ ਐਲਾਨ
ਉਨ੍ਹਾਂ ਨੂੰ ਪੰਜਾਬ ਸਾਹਿਤ ਅਕਾਦਮੀ 1982, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ ਭਾਈ ਵੀਰ ਸਿੰਘ ਵਾਰਤਕ ਪੁਰਸਕਾਰ 1986, ਸਾਹਿਤ ਅਕਾਦਮੀ, ਦਿੱਲੀ 1992, ਪੰਜਾਬੀ ਅਕਾਦਮੀ, ਦਿੱਲੀ 1994, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ, 1996, ਸ਼੍ਰੋਮਣੀ ਸਾਹਿਤਕਾਰ, ਭਾਸ਼ਾ ਵਿਭਾਗ ਪੰਜਾਬ, 2002 ਆਦਿ ਸਨਮਾਨਾਂ ਨਾਲ ਨਿਵਾਜਿਆ ਜਾ ਚੁੱਕਾ ਹੈ।
ਵੀਡੀਓ ਲਈ ਕਲਿੱਕ ਕਰੋ -:
