ਪੰਜਾਬੀ ਦੇਸ਼ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਝੰਡੇ ਗੱਡ ਰਹੇ ਹਨ। ਬਹੁਤ ਵੱਡੀਆਂ ਉਪਲਬਧੀਆਂ ਉਨ੍ਹਾਂ ਵੱਲੋਂ ਹਾਸਲ ਕੀਤੀਆਂ ਜਾ ਰਹੀਆਂ ਹਨ। ਅਜਿਹਾ ਹੀ ਇਕ ਮੁਕਾਮ ਪੰਜਾਬੀ ਸਿੱਖ ਨੌਜਵਾਨ ਨੇ ਹਾਸਲ ਕੀਤਾ ਹੈ ਜੋ ਯੂਨਾਈਟਿਡ ਏਅਰਲਾਈਨ ਵਿਚ ਪਾਇਲਟ ਵਜੋਂ ਸੇਵਾਵਾਂ ਦੇਵੇਗਾ।
ਨੌਜਵਾਨ ਪਠਾਨਕੋਟ ਨਾਲ ਸਬੰਧਤ ਹੈ ਤੇ ਉਸ ਦਾ ਨਾਂ ਬਲਜਿੰਦਰਵੀਰ ਸਿੰਘ ਹੈ। ਬਲਜਿੰਦਰਵੀਰ ਸਿੰਘ ਕੁਝ ਸੁਪਨੇ ਲੈ ਕੇ ਅਮਰੀਕਾ ਗਿਆ ਸੀ ਤੇ ਉਥੇ ਜਾ ਕੇ ਉਸ ਨੇ ਅਹਿਸਾਸ ਕੀਤਾ ਕਿ ਬਾਹਰੀ ਮੁਲਕ ਦੀ ਜ਼ਿੰਦਗੀ ਜਿੰਨੀ ਸੁਖਾਲੀ ਪੰਜਾਬ ਵਿਚ ਬੈਠ ਕੇ ਲੱਗਦੀ ਹੈ, ਓਨੀ ਹੈ ਨਹੀਂ ਪਰ ਫਿਰ ਵੀ ਸਿੱਖ ਨੌਜਵਾਨ ਨੇ ਹਿੰਮਤ ਨਹੀਂ ਹਾਰੀ ਤੇ ਆਪਣੇ ਸੁਪਨਿਆਂ ਨੂੰ ਪੂਰਾ ਕੀਤਾ। ਇਸ ਵਿਚ ਕਈ ਔਕੜਾਂ ਵੀ ਆਈਆਂ। ਦਿਨ-ਰਾਤ ਮਿਹਨਤ ਕੀਤੀ। ਟਰੱਕ ਚਲਾਏ ਜਿਸ ਸਦਕਾ ਦੁਨੀਆ ਦੀ ਸਭ ਤੋਂ ਬੇਹਤਰੀਨ ਏਅਰਾਲਾਈਨ ਵਿਚ ਆਪਣੀਆਂ ਸੇਵਾਵਾਂ ਦੇਣ ਜਾ ਰਿਹਾ ਹੈ। ਇਸ ਨੌਜਵਾਨ ਨੇ ਅਮਰੀਕਾ ਵਿਚ ਜਿਥੇ ਆਪਣੇ ਆਪ ਨੂੰ ਸਾਬਤ ਕੀਤਾ ਉਥੇ ਹੀ ਆਪਣੇ ਛੋਟੇ ਭਰਾ ਨੂੰ ਵੀ ਟਰਾਂਸਪੋਰਟ ਦਾ ਕੰਮ ਵੀ ਖੋਲ੍ਹ ਦਿੱਤਾ।
ਇਹ ਵੀ ਪੜ੍ਹੋ : ਸਾਬਕਾ CM ਕੈਪਟਨ ਅਮਰਿੰਦਰ ਨੇ BJP ਆਗੂ ਜੇਪੀ ਨੱਢਾ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ ‘ਤੇ ਹੋਈ ਚਰਚਾ
ਪੰਜਾਬ ਪਹੁੰਚਣ ‘ਤੇ ਮਾਪਿਆਂ ਨੇ ਕੀਤਾ ਸ਼ਾਨਦਾਰ ਸਵਾਗਤ। ਬਲਜਿੰਦਰਵੀਰ ਨੇ ਦੱਸਿਆ ਕਿ ਉਸ ਨੇ ਆਪਣੀ ਸਿੱਖਿਆ ਕੇਵੀ ਪਠਾਨਕੋਟ ਤੋਂ ਹਾਸਲ ਕੀਤੀ ਹੈ। ਇਥੇ ਉਹ ਪਹਿਲੀ ਗਰੇਡ ਤੋਂ ਲੈ ਕੇ +2 ਤੱਕ ਪੜ੍ਹਿਆ ਤੇ ਫਿਰ ਇਸ ਤੋਂ ਬਾਅਦ ਯੂਐੱਸਏ ਚਲਾ ਗਿਆ। ਪਾਇਲਟ ਕੋਰਸ ਵਿਚ। ਸ਼ੁਰੂ ਤੋਂ ਹੀ ਮੇਰੀ ਦਿਲਚਸਪੀ ਇਸੇ ਖੇਤਰ ਵਿਚ ਸੀ। ਕਾਫੀ ਸੰਘਰਸ਼ ਕੀਤਾ। ਆਪਣਾ ਬਿਜ਼ਨੈੱਸ ਸਥਾਪਤ ਕੀਤਾ। ਫਿਰ 2017 ਵਿਚ ਮੈਂ ਪਾਇਲਟ ਵਜੋਂ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ।
ਵੀਡੀਓ ਲਈ ਕਲਿੱਕ ਕਰੋ -: