Punjabi Singer Himmat sandhu: ਪਾਲੀਵੁਡ ਦੇ ਅਜਿਹੇ ਕਈ ਗਾਇਕ ਹਨ ਜਿਹਨਾਂ ਨੇ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਇੰਡਸਟਰੀ ‘ਚ ਖਾਸ ਜਗ੍ਹਾ ਬਣਾ ਲਈ ਹੈ ਪਰ ਹਿੰਮਤ ਸੰਧੂ ਇੱਕ ਅਜਿਹੇ ਕਲਾਕਾਰ ਹਨ ਜਿਸ ਨੇ ਲੰਬਾ ਸਮਾਂ ਸੰਘਰਸ਼ ਕੀਤਾ ਅਤੇ ਆਪਣੇ ਇਸ ਸੰਘਰਸ਼ ਦੀ ਬਦੌਲਤ ਅੱਜ ਉਹ ਕਾਮਯਾਬੀ ਦੀਆਂ ਬੁਲੰਦੀਆਂ ‘ਤੇ ਪਹੁੰਚੇ ਹੋਏ ਹਨ। ਹਿੰਮਤ ਦੇ ਸਿਰ ‘ਤੇ ਗਾਇਕ ਬਣਨ ਦਾ ਜਨੂੰਨ ਏਨਾ ਜ਼ਿਆਦਾ ਸੀ ਕਿ ਉਹਨਾਂ ਨੇ ਆਪਣੀ ਪੜ੍ਹਾਈ ਵੀ ਮਿਊਜ਼ਿਕ ਲਈ ਛੱਡ ਦਿੱਤੀ ਸੀ। ਹਿੰਮਤ ਸੰਧੂ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਉਨ੍ਹਾਂ ਤੋਂ ਖੁੱਲ੍ਹ ਕੇ ਗੱਲ ਨਹੀਂ ਕੀਤੀ ਜਾਂਦੀ ਸੀ ਪਰ ਕਈ ਲੋਕਾਂ ਨੂੰ ਲੱਗਦਾ ਸੀ ਕਿ ਇਸ ਸ਼ਖਸ ‘ਚ ਐਟੀਟਿਊਡ ਬਹੁਤ ਹੈ।
ਹਿੰਮਤ ਸੰਧੂ ਪਹਿਲਾਂਨਬਹੁਤ ਰਿਜ਼ਰਵ ਰਹਿੰਦੇ ਸਨ, ਪਰ ਹੁਣ ਉਨ੍ਹਾਂ ਨੇ ਆਪਣੇ ਆਪ ਨੂੰ ਕਾਫੀ ਹੱਦ ਤੱਕ ਬਦਲ ਲਿਆ ਹੈ। ਇੰਡਸਟਰੀ ਨੇ ਉਨ੍ਹਾਂ ਨੂੰ ਬਹੁਤ ਕੁਝ ਸਿਖਾਇਆ ਹੈ ਅਤੇ ਇਸ ਦੇ ਨਾਲ ਹੀ ਅਪਡੇਟ ਰਹਿਣਾ ਵੀ ਸਿਖਾ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਖੇਤੀਬਾੜੀ ‘ਚ ਵੀ ਉਨ੍ਹਾਂ ਦੀ ਬੇਹੱਦ ਦਿਲਚਸਪੀ ਹੈ। ਹਿੰਮਤ ਸੰਧੂ ਜਦੋਂ ਸੰਘਰਸ਼ ਕਰ ਰਹੇ ਸਨ ਤਾਂ ਉਸ ਸਮੇਂ ਠੱਗੀ ਦਾ ਵੀ ਸ਼ਿਕਾਰ ਹੋ ਗਏ ਸਨ।
ਪਰ ਹਿੰਮਤ ਠੱਗੀ ਮਾਰਨ ਵਾਲਿਆਂ ਲਈ ਬਿਲਕੁਲ ਵੀ ਮਾੜਾ ਨਹੀਂ ਬੋਲੇ। ਉਨ੍ਹਾਂ ਨੇ ਕਿਹਾ ਕਿ ਸ਼ਾਇਦ ਮੇਰੇ ਨਾਲ ਇਸ ਤਰ੍ਹਾਂ ਨਾ ਹੁੰਦਾ ਤਾਂ ਮੈਂ ਅੱਜ ਇਸ ਲੈਵਲ ‘ਤੇ ਨਾ ਹੁੰਦਾ । ਹਿੰਮਤ ਸੰਧੂ ਨੇ ਆਪਣੀ ਪੜ੍ਹਾਈ ਵੀ ਪੂਰੀ ਨਹੀਂ ਕੀਤੀ। ਉਹ ਸਿਰਫ 11 ਜਮਾਤਾਂ ਪਾਸ ਹਨ। ਗਾਇਕ ਹਿੰਮਤ ਸੰਧੂ ਦਾ ਜਨਮ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ‘ਚ ਇੱਕ ਜੱਟ ਸਿੱਖ ਪਰਿਵਾਰ ‘ਚ 1997 ਵਿੱਚ ਹੋਇਆ ਪਰ ਉਨ੍ਹਾਂ ਦੇ ਜੱਦੀ ਪਿੰਡ ਦੀ ਗੱਲ ਕਰੀਏ ਤਾਂ ਉਹ ਤਰਨਤਾਰਨ ‘ਚ ਸਥਿਤ ਇੱਕ ਪਿੰਡ ਹੈ। ਹਿੰਮਤ ਸੰਧੂ ਦੀ ਗਾਇਕੀ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। ਹਿੰਮਤ ਨੇ ਹੁਣ ਤੱਕ ਜਿੰਨੇ ਵੀ ਗੀਤ ਗਾਏ ਹਨ ਉਹ ਸਭ ਸੁਪਰਹਿੱਟ ਹੋਏ ਹਨ।