rahul gandhi shares: ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਨੀਤੀ ਅਯੋਗ ਦੇ ਮੈਂਬਰ ਦੇ ਬਿਆਨ ਅਤੇ ਗ੍ਰਾਫ ਦੇ ਹਵਾਲੇ ਨਾਲ ਸਰਕਾਰ ਉੱਤੇ ਸਖਤ ਅਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਉਹ ਇਸ ਸੰਸਥਾ ਨਾਲ ਜੁੜੇ ਹੋਣਹਾਰ ਲੋਕਾਂ ਨੂੰ ਯਾਦ ਦਿਵਾਉਣਾ ਚਾਹੁੰਦੇ ਹਨ। ਗਾਂਧੀ ਨੇ ਟਵੀਟ ਕੀਤਾ, “ਨੀਤੀ ਆਯੋਗ ਦੇ ਲੋਕ, ਨਿਪੁੰਨ ਲੋਕ, ਤੁਸੀਂ ਫਿਰ ਇਹੀ ਕੰਮ ਕੀਤਾ। ਮੈਂ ਤੁਹਾਨੂੰ ਤੁਹਾਡੇ ਅਨੁਮਾਨਿਤ ਗ੍ਰਾਫ ਦੀ ਯਾਦ ਦਿਵਾਉਣਾ ਚਾਹਾਂਗਾ ਜਿਸ ਵਿੱਚ ਕਿਹਾ ਗਿਆ ਸੀ ਕਿ ਸਰਕਾਰ ਦੀ ਰਾਸ਼ਟਰੀ ਤਾਲਾਬੰਦੀ ਦੀ ਰਣਨੀਤੀ ਨਾਲ 16 ਮਈ ਤੋਂ ਬਾਅਦ ਕੋਰੋਨਾ ਦਾ ਕੋਈ ਨਵਾਂ ਕੇਸ ਨਹੀਂ ਆਏਗਾ।”
ਰਿਪੋਰਟਾਂ ਦੇ ਅਨੁਸਾਰ, ਨੀਤੀ ਆਯੋਗ ਦੇ ਮੈਂਬਰ ਅਤੇ ਕੋਰੋਨਾ ਟਾਸਕ ਫੋਰਸ ਦੇ ਮੁਖੀ ਵੀ ਕੇ ਪਾਲ ਨੇ ਕੁੱਝ ਹਫਤੇ ਪਹਿਲਾਂ ਕਿਹਾ ਸੀ ਕਿ ਕੋਰੋਨਾ ਦੇ ਕੇਸਾਂ ਨੂੰ ਦੁਗਣਾ ਹੋਣ ਵਿੱਚ 10 ਦਿਨ ਲੱਗ ਰਹੇ ਹਨ। ਸੰਭਾਵਨਾ ਗ੍ਰਾਫ ਦੇ ਅਨੁਸਾਰ, 3 ਮਈ ਤੋਂ ਭਾਰਤ ਵਿੱਚ ਪ੍ਰਤੀ ਦਿਨ 1500 ਤੋਂ ਵੱਧ ਨਵੇਂ ਕੇਸ ਹੋਣੇ ਚਾਹੀਦੇ ਸਨ ਅਤੇ ਇਸ ਸਮੇਂ ਤੱਕ ਕੋਰੋਨਾ ਕੇਸਾਂ ਦੀ ਗਿਣਤੀ ਸਿਖਰ ‘ਤੇ ਆ ਜਾਣੀ ਚਾਹੀਦੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਫੇਰ ਕੇਸ ਘਟਣੇ ਸ਼ੁਰੂ ਹੋ ਜਾਣਗੇ ਅਤੇ 12 ਮਈ ਤੱਕ ਰੋਜ਼ਾਨਾ 1000 ਮਾਮਲੇ ਆਉਣਗੇ ਜੋ ਕਿ 16 ਮਈ ਤੋਂ ਘਟਣੇ ਸ਼ੁਰੂ ਹੋ ਜਾਣਗੇ।