ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਇੱਕ ਵਾਰ ਫਿਰ ਬਦਲ ਗਿਆ ਹੈ। ਐਕਟਿਵ ਵੈਸਟਰਨ ਡਿਸਟਰਬੈਂਸ ਦੇ ਕਾਰਨ ਅੱਜ ਉੱਚੇ ਪਹਾੜਾਂ ‘ਚ ਫਿਰ ਤੋਂ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ ‘ਚ ਬਾਰਿਸ਼ ਹੋ ਰਹੀ ਹੈ। ਮੌਸਮ ਵਿਭਾਗ (IMD) ਨੇ ਚੰਬਾ ਅਤੇ ਲਾਹੌਲ ਸਪਿਤੀ ਜ਼ਿਲ੍ਹਿਆਂ ਵਿੱਚ ਭਾਰੀ ਬਰਫ਼ਬਾਰੀ ਦਾ ਓਰੈਂਜ ਅਲਰਟ ਜਾਰੀ ਕੀਤਾ ਹੈ। ਸੈਲਾਨੀਆਂ ਸਮੇਤ ਸਥਾਨਕ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।
ਇਸ ਦੌਰਾਨ ਪਹਾੜਾਂ ‘ਤੇ ਪਹੁੰਚੇ ਸੈਲਾਨੀ ਬਰਫ ਦੇਖ ਕੇ ਖੁਸ਼ ਨਜ਼ਰ ਆ ਰਹੇ ਹਨ। ਸ਼ਿਮਲਾ ਤੋਂ ਇਲਾਵਾ ਮਨਾਲੀ, ਡਲਹੌਜ਼ੀ, ਭਰਮੌਰ, ਖਜਿਆਰ, ਕੁਫਰੀ ਤੋਂ ਵੀ ਸੈਲਾਨੀ ਵੱਡੀ ਗਿਣਤੀ ‘ਚ ਪਹੁੰਚ ਰਹੇ ਹਨ। ਬਰਫਬਾਰੀ ਨੇ ਸੈਲਾਨੀਆਂ ਦੇ ਨਾਲ-ਨਾਲ ਸੈਰ-ਸਪਾਟਾ ਕਾਰੋਬਾਰੀਆਂ ਅਤੇ ਕਿਸਾਨਾਂ ਦੇ ਚਿਹਰੇ ਵੀ ਖਿਲ ਗਏ ਹਨ। ਇਸ ਦੇ ਮੱਦੇਨਜ਼ਰ ਸੈਲਾਨੀਆਂ ਸਮੇਤ ਸਥਾਨਕ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਉੱਚਾਈ ਵਾਲੇ ਇਲਾਕਿਆਂ ‘ਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮਿੰਨੀ ਗੋਆ ‘ਚ ਅੱਜ ਤੋਂ ‘NRIs ਮਿਲਣੀ’ ਦੀ ਸ਼ੁਰੂਆਤ, ਪਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦਾ ਕੀਤਾ ਜਾਵੇਗਾ ਨਿਪਟਾਰਾ
IMD ਨੇ ਅੱਜ ਅਤੇ ਕੱਲ੍ਹ ਲਈ ਕੁਝ ਥਾਵਾਂ ‘ਤੇ ਭਾਰੀ ਬਰਫ਼ਬਾਰੀ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਸ਼ਿਮਲਾ, ਕਿਨੌਰ, ਲਾਹੌਲ ਸਪਿਤੀ, ਚੰਬਾ ਅਤੇ ਕੁੱਲੂ ਦੇ ਉੱਚੇ ਇਲਾਕਿਆਂ ‘ਚ ਭਾਰੀ ਬਰਫਬਾਰੀ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ ਉੱਚੇ ਖੇਤਰਾਂ ਵਿੱਚ ਜਾਣਾ ਜੋਖਮ ਭਰਿਆ ਹੋ ਸਕਦਾ ਹੈ। ਸੂਬੇ ‘ਚ ਅਗਲੇ 72 ਘੰਟਿਆਂ ਤੱਕ ਮੀਂਹ ਅਤੇ ਬਰਫਬਾਰੀ ਜਾਰੀ ਰਹੇਗੀ।
ਇਸ ਦੇ ਨਾਲ ਹੀ ਰਾਜ ਵਿੱਚ ਹੋਈ ਤਾਜ਼ਾ ਬਰਫਬਾਰੀ ਕਾਰਨ 504 ਸੜਕਾਂ ਅਤੇ 674 ਬਿਜਲੀ ਦੇ ਟਰਾਂਸਫਾਰਮਰ ਪਹਿਲਾਂ ਹੀ ਬੰਦ ਹਨ। ਅਜਿਹੇ ‘ਚ ਅੱਜ ਹੋਈ ਤਾਜ਼ਾ ਬਰਫਬਾਰੀ ਦਾ ਜਨਜੀਵਨ ‘ਤੇ ਹੋਰ ਅਸਰ ਪਵੇਗਾ। ਅੱਜ ਵੀ ਸੜਕਾਂ ਬੰਦ ਹੋਣ ਕਾਰਨ 550 ਤੋਂ ਵੱਧ ਰੂਟਾਂ ’ਤੇ ਪ੍ਰਾਈਵੇਟ ਤੇ ਸਰਕਾਰੀ ਬੱਸਾਂ ਨਹੀਂ ਚੱਲ ਸਕੀਆਂ। ਬਰਫਬਾਰੀ ਤੋਂ ਬਾਅਦ ਤਾਪਮਾਨ ‘ਚ ਭਾਰੀ ਗਿਰਾਵਟ ਆਈ ਹੈ।
ਵੀਡੀਓ ਲਈ ਕਲਿੱਕ ਕਰੋ –