ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਇੱਕ ਵਾਰ ਫਿਰ ਸਿੱਖ ਕੁੜੀ ਨੇ ਮੁਸਲਿਮ ਮੁੰਡੇ ਨਾਲ ਨਿਕਾਹ ਕਰਵਾਉਣ ਲਈ ਇਸਲਾਮ ਧਰਮ ਕਬੂਲ ਲਿਆ। ਸਿੱਖ ਕੁੜੀ ਰਾਜਮੀਤ ਕੌਰ ਆਪਣੇ ਗੁਆਂਢ ਵਿੱਚ ਰਹਿੰਦੇ ਮੁੰਡੇ ਜ਼ੁਨੈਦ ਨਾਲ ਪ੍ਰੇਮ ਸਬੰਧਾਂ ਵਿੱਚ ਸੀ।
ਸੂਤਰਾਂ ਮੁਤਾਬਕ 7 ਦਸੰਬਰ ਨੂੰ ਉਹ ਦੋਵੇਂ ਫੈਸਲਾਬਾਦ ਜ਼ਿਲ੍ਹੇ ਦੇ ਇੱਕ ਨੇੜਲੇ ਸ਼ਹਿਰ ਜਰਹਾਨਵਾਲਾ ਭੱਜ ਗਏ, ਜਿਥੇ ਰਾਜਮੀਤ ਨੇ ਇੱਕ ਮਸਜਿਦ ਵਿੱਚ ਇਸਲਾਮ ਕਬੂਲਿਆ ਤੇ ਉਸ ਦਾ ਨਾਂ ਜੰਨਤ ਬੀਬੀ ਰੱਖਿਆ ਗਿਆ ਅਤੇ ਫਿਰ ਉਸਨੇ ਜ਼ੁਨੈਦ ਨਾਲ ਨਿਕਾਹ ਕਰਵਾ ਲਿਆ।
ਇਹ ਵੀ ਦੱਸਿਆ ਗਿਆ ਹੈ ਕਿ ਰਾਜਮੀਤ ਉਰਫ ਜੰਨਤ ਬੀਬੀ ਨੇ ਅਦਾਲਤ ਵਿੱਚ ਸੁਰੱਖਿਆ ਲਈ ਅਰਜ਼ੀ ਵੀ ਦਾਇਰ ਕੀਤੀ ਹੈ ਕਿ ਕਿਤੇ ਉਸ ਦੇ ਮਾਪੇ ਉਸ ਨੂੰ ਜ਼ਬਰਦਸਤੀ ਆਪਣੇ ਨਾਲ ਨਾ ਲੈ ਜਾਣ। ਦੂਜੇ ਪਾਸੇ ਰਾਜਮੀਤ ਦੇ ਪਿਤਾ ਰਣਜੀਤ ਸਿੰਘ, ਜੋ ਕਿ ਪੇਸ਼ੇ ਤੋਂ ਹਕੀਮ ਹਨ, ਦਾ ਆਪਣੀ ਧੀ ਦੀ ਉਡੀਕ ਵਿੱਚ ਬੁਰਾ ਹਾਲ ਹੈ ਤੇ ਉਹ ਆਪਣੀ ਕੁੜੀ ਨੂੰ ਵਾਪਸ ਲਿਆਉਣ ਲਈ ਸਿੱਖ ਭਾਈਚਾਰੇ ਤੋਂ ਮਦਦ ਮੰਗ ਰਹੇ ਹਨ ਪਰ ਕੋਈ ਫਾਇਦਾ ਨਹੀਂ ਹੋਇਆ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
2019 ਵਿੱਚ ਇਸੇ ਤਰ੍ਹਾਂ ਵਾਪਰੀ ਇੱਕ ਘਟਨਾ ਵਾਂਗ ਸਿੱਖ ਤੇ ਮੁਸਲਿਮ ਭਾਈਚਾਰਿਆਂ ਵਿੱਚ ਤਕਰਾਰ ਹੋਣ ਦੇ ਡਰੋਂ ਫੈਸਲਾਬਾਦ ਤੇ ਨਨਕਾਣਾ ਸਾਹਿਬ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਕਰਵਾਉਣ ਲੱਗੇ ਹੋਏ ਹਨ। ਸ੍ਰੀ ਨਨਕਾਣਾ ਸਾਹਿਬ ਅਤੇ ਫੈਸਲਾਬਾਦ ਦੋਵਾਂ ਦੇ ਪ੍ਰਸ਼ਾਸਨ ਨੇ ਦਖ਼ਲ ਦੇ ਕੇ ਜੋੜੇ ਨੂੰ ਆਪਣੀ ਸੁਰੱਖਿਆ ਵਿਚ ਲੈ ਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਦੋਵਾਂ ਦੇ ਮਾਪਿਆਂ ਵਿਚਾਲੇ ਸਮਝੌਤਾ ਕਰਵਾਉਣ ਲਈ ਬੁਲਾਇਆ ਸੀ।
ਪਰ ਕੁੜੀ ਆਪਣੇ ਪਤੀ ਨਾਲ ਜਾਣ ‘ਤੇ ਅੜੀ ਹੋਈ ਹੈ, ਜਦਕਿ ਉਸ ਦੇ ਮਾਪੇ ਇਸ ਦੇ ਲਈ ਤਿਆਰ ਨਹੀਂ ਹਨ। ਇਸ ਲਈ ਪ੍ਰਸ਼ਾਸਨ ਨੇ ਕੁੜੀ ਨੂੰ ਲਾਹੌਰ ਦੇ ਦਾਰੁਲ ਉਲੂਮ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ : ਡਾਕਘਰ ‘ਚ 417 ਰੁਪਏ ਨਿਵੇਸ਼ ਕਰਕੇ ਬਣ ਸਕਦੇ ਹੋ ਕਰੋੜਪਤੀ, ਜਾਣੋ ਕਿਵੇਂ ਲਾਉਣੇ ਨੇ ਪੈਸੇ
ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਜਗਜੀਤ ਕੌਰ ਉਰਫ ਆਇਸ਼ਾ ਬੀਬੀ ਨੇ ਇਸਲਾਮ ਕਬੂਲ ਕੇ ਮੁਸਲਿਮ ਮੁੰਡੇ ਮੁਹੰਮਦ ਹਸਨ ਨਾਲ ਵਿਆਹ ਕਰਵਾ ਲਿਆ ਸੀ, ਜਿਸ ਕਾਰਨ ਦੋਵੇਂ ਭਾਈਚਾਰਿਆਂ ‘ਚ ਇਸ ਹੱਦ ਤੱਕ ਤਕਰਾਰ ਹੋ ਗਈ ਸੀਕਿ ਸਥਾਨਕ ਮੁਸਲਿਮ ਭੀੜ ਨੇ ਗੁਰਦੁਆਰਾ ਨਨਕਾਣਾ ਸਾਹਿਬ ‘ਤੇ ਵੀ ਹਮਲਾ ਕਰ ਦਿੱਤਾ ਸੀ।