ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਅੰਦਰ ਕਲੇਸ਼ ਨੂੰ ਲੈ ਕੇ ਵੀਰਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਸੀ.ਐੱਮ. ਚੰਨੀ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਉਹ ਬਿਨਾਂ ਫੌਜ ਦੇ ਕਮਾਂਡਰ ਵਾਂਗ ਹਨ।
ਅੰਮ੍ਰਿਤਸਰ ‘ਚ ਚੋਣ ਪ੍ਰਚਾਰ ਕਰਨ ਪਹੁੰਚੇ ਰਾਜਨਾਥ ਸਿੰਘ ਨੇ ਰੈਲੀ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੇਖਦਾ ਹਾਂ, ਇਹ ਤਾਂ ਬਿਨਾਂ ਫੌਜ ਵਾਲੇ ਸੈਨਾਪਤੀ ਹਨ। ਉਹ ਸੈਨਾਪਤੀ ਤਾਂ ਬਣ ਗਏ ਹਨ, ਪਰ ਉਨ੍ਹਾਂ ਦੇ ਕੋਲ ਕੋਈ ਸੈਨਾ ਨਹੀਂ ਹੈ। ਪਰ ਕਾਂਗਰਸ ਆਪਣੇ ਅੰਦਰ ਲੜ ਰਹੀ ਹੈ।
ਰੱਖਿਆ ਮੰਤਰੀ ਨੇ ਅੱਗੇ ਕਿਹਾ ਕਿ ਕਾਂਗਰਸ ਵਿੱਚ ਦੋ ਬੱਲੇਬਾਜ਼ ਇੱਕ ਹੀ ਕ੍ਰੀਜ਼ ਲਈ ਲੜ ਰਹੇ ਹਨ ਤੇ ਦੋਵਾਂ ਦਾ ਆਊਟ ਹੋਣਾ ਤੈਅ ਹੈ। ਉਨ੍ਹਾਂ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਇਸ ਵੇਲੇ ਕਾਂਗਰਸ ਪਾਰਟੀ ਵਿੱਚ ਦੋ ਬੱਲੇਬਾਜ਼ ਹਨ। ਦੋਵੇਂ ਨੇ ਇਕੱਠੇ ਬੱਲੇਬਾਜ਼ੀ ਕਰਨਾ ਚਾਹੁੰਦੇ ਹਨ। ਉਨ੍ਹਾਂ ਵਿੱਚੋਂ ਕੋਈ ਵੀ ਨਾਨ-ਸਟ੍ਰਾਈਕਰ ਨਹੀਂ ਬਣਨਾ ਚਾਹੁੰਦਾ। ਦੋਵੇਂ ਬੱਲੇਬਾਜ਼ ਇੱਕ ਕ੍ਰੀਜ਼ ਲਈ ਲੜ ਰਹੇ ਹਨ। ਇਸ ਲਈ ਉਨ੍ਹਾਂ ਦਾ ਬਾਹਰ ਨਿਕਲਣਾ ਤੈਅ ਹੈ। ਇਸ ਨੂੰ ਕੋਈ ਰੋਕ ਨਹੀਂ ਸਕਦਾ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਸੀ.ਐੱਮ. ਚੰਨੀ ‘ਤੇ ਉਨ੍ਹਾਂ ਦੇ ਕਥਿਤ ‘ਯੂਪੀ, ਬਿਹਾਰ ਦੇ ਭੱਈਏ’ ਵਾਲੇ ਬਿਆਨ ‘ਤੇ ਝਾੜ ਪਾਉਂਦਿਆਂ ਸਿੰਘ ਨੇ ਕਿਹਾ ਕਿ ਕਾਂਗਰਸ ਸਮਾਜ ਨੂੰ ਵੰਡ ਕੇ ਸੱਤਾ ਹਾਸਲ ਕਰਨਾ ਚਾਹੁੰਦੀ ਹੈ, ਇਹ ਹੀ ਇਨ੍ਹਾਂ ਦੀ ਨੀਤੀ ਹੈ।