rakhi want marry ramdev:ਬਾਬਾ ਰਾਮਦੇਵ ਨੂੰ ਤਾਂ ਸਭ ਜਾਣਦੇ ਹੀ ਹਨ। ਉਹ ਦੁਨੀਆ ਦੇ ਸਭ ਤੋਂ ਪ੍ਰਸਿੱਧ ਯੋਗ ਗੁਰੂ ਹਨ। ਭਾਰਤ ਵਿੱਚ ਬਾਬਾ ਰਾਮਦੇਵ ਦੇ ਲੱਖਾਂ ਭਗਤ ਹਨ ਜੋ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ। ਅਜਿਹੇ ਵਿਚ ਅੱਜ ਅਸੀਂ ਤੁਹਾਨੂੰ ਫਿਲਮੀ ਦੁਨੀਆਂ ਦੀ ਇੱਕ ਖੂਬਸੂਰਤ ਅਦਾਕਾਰਾ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ ਜਿਸ ਨੇ ਹਾਲ ਹੀ ਵਿਚ ਬਿਆਨ ਦਿੱਤਾ ਸੀ ਕਿ ਉਹ ਬਾਬਾ ਰਾਮਦੇਵ ਨਾਲ ਵਿਆਹ ਕਰਨਾ ਚਾਹੁੰਦੀ ਹੈ।
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਅਦਾਕਾਰਾ ਕੋਈ ਹੋਰ ਨਹੀਂ ਬਲਕਿ ਰਾਖੀ ਸਾਵੰਤ ਹੈ। ਰਾਖੀ ਸਾਵੰਤ ਇਕ ਭਾਰਤੀ ਫਿਲਮ ਅਦਾਕਾਰਾ ਹੈ। ਉਹ ਬਾਲੀਵੁੱਡ ਅਤੇ ਟੀ ਵੀ ਸੀਰੀਅਲ ਵਿੱਚ ਕੰਮ ਕਰਦੀ ਹੈ। ਰਾਖੀ ਸਾਵੰਤ ਆਪਣੇ ਵਿਵਾਦਿਤ ਬਿਆਨਾਂ ਦੇ ਕਾਰਨ ਸੁਰਖੀਆ ‘ਚ ਰਹਿੰਦੀ ਹੈ। ਕੁਝ ਸਮੇਂ ਪਹਿਲਾਂ ਇਕ ਇੰਟਰਵਿਊ ਦੌਰਾਨ ਰਾਖੀ ਸਾਵੰਤ ਨੇ ਅਜਿਹਾ ਹੀ ਇੱਕ ਬਿਆਨ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਦਰਅਸਲ ਰਾਖੀ ਸਾਵੰਤ ਨੇ ਕਿਹਾ ਸੀ ਕਿ ਜੇਕਰ ਯੋਗ ਗੁਰੂ ਬਾਬਾ ਰਾਮਦੇਵ ਉਨ੍ਹਾਂ ਨਾਲ ਵਿਆਹ ਦੇ ਲਈ ਰਾਜੀ ਹੁੰਦੇ ਹਨ ਤਾਂ ਮੈਂ ਉਨ੍ਹਾਂ ਨਾਲ ਵਿਆਹ ਕਰਨਾ ਚਾਹੁੰਦੀ ਹਾਂ। ਇਹ ਸਭ ਜਾਣਨਾ ਦਿਲਚਸਪ ਹੋਵੇਗਾ ਕਿ ਇਸ ਬਾਰੇ ਵਿੱਚ ਬਾਬਾ ਰਾਮਦੇਵ ਕੀ ਕਹਿੰਦੇ ਹਨ। ਰਾਖੀ ਸਾਵੰਤ ਬਾਲੀਵੁੱਡ ਤੋਂ ਇਲਾਵਾ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕਰਦੀ ਹੈ।
ਰਾਖੀ ਸਾਵੰਤ ਦਾ ਜਨਮ 25 ਨਵੰਬਰ, 1978 ਨੂੰ ਹੋਇਆ। ਉਹ ਇੱਕ ਭਾਰਤੀ ਡਾਂਸਰ, ਮਾਡਲ, ਹਿੰਦੀ ਫਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਹੈ। ਜਿਸ ਨੇ ਟੈਲੀਵਿਜ਼ਨ ‘ਟਾਕ ਸ਼ੋਅ ਹੋਸਟ’ ਕੀਤਾ ਹੈ। ਉਸ ਨੇ ਬਹੁਤ ਸਾਰੀਆਂ ਹਿੰਦੀ ਅਤੇ ਕੁਝ ਕੁ ਕੰਨੜ, ਮਰਾਠੀ, ਉੜੀਆ, ਤੇਲਗੂ ਅਤੇ ਤਾਮਿਲ ਫਿਲਮਾਂ ਵਿੱਚ ਅਦਾਕਾਰੀ ਕੀਤੀ ਹੈ। ਉਹ 2006 ਵਿੱਚ, ਵਿਵਾਦਤ ਭਾਰਤੀ ਰਿਐਲਿਟੀ ਟੈਲੀਵਿਜ਼ਨ ਸੀਰੀਜ਼ ‘ਬਿੱਗ ਬੌਸ 1’ ਦੇ ਪਹਿਲੇ ਸੀਜ਼ਨ ‘ਚ ਦਿਖਾਈ ਦਿੱਤੀ ਸੀ।
ਉਸ ਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ “ਅਗਨੀਚਕਰ” ਵਿੱਚ ਰੁਹੀ ਸਾਵੰਤ ਦੇ ਨਾਮ ਨਾਲ ਕੀਤੀ। ਉਹ ਬਾਲੀਵੁੱਡ ਫ਼ਿਲਮਾਂ “ਜੋਰੂ ਕਾ ਗੁਲਾਮ”, “ਜਿੱਸ ਦੇਸ਼ ਮੇਂ ਗੰਗਾ ਰਹਿਤਾ ਹੈਂ”, ਅਤੇ “ਯੇ ਰਾਸਤੇ ਹੈਂ ਪਿਆਰ ਕੇ” ਵਿੱਚ ਛੋਟੀਆਂ ਭੂਮਿਕਾਵਾਂ ਅਤੇ ਆਈਟਮ ਨੰਬਰ ਦੀ ਪੇਸ਼ਕਾਰੀ ਦਿੱਤੀ।2003 ਵਿੱਚ, ਉਸ ਨੇ ਬਾਲੀਵੁੱਡ ਫ਼ਿਲਮ “ਚੂਰਾ ਲੀਆ ਹੈ ਤੁਮਨੇ” ਵਿੱਚ ਇੱਕ ਆਈਟਮ ਨੰਬਰ ਲਈ ਆਡੀਸ਼ਨ ਦਿੱਤਾ। ਉਸ ਨੇ ਹਿਮੇਸ਼ ਰੇਸ਼ਮੀਆ ਦੁਆਰਾ ਕੰਪੋਜ਼ ਕੀਤੀ ਐਲਬਮ, “ਮੁਹੱਬਤ ਹੈ ਮਿਰਚੀ”, ‘ਚ ਸਫਲਤਾਪੂਰਵਕ ਆਈਟਮ ਨੰਬਰ ਲਈ ਚੁਣੇ ਜਾਣ ਤੋਂ ਪਹਿਲਾਂ ਲਗਭਗ ਚਾਰ ਵਾਰ ਆਡੀਸ਼ਨ ਦਿੱਤਾ। ਸਾਵੰਤ ਨੇ “ਮਸਤੀ” ਅਤੇ “ਮੈਂ ਹੂੰ ਨਾ” ਸਮੇਤ ਫਿਲਮਾਂ ਵਿੱਚ ਛੋਟੀਆਂ ਭੂਮਿਕਾਵਾਂ ਨਿਭਾਈਆਂ ਸਨ।