ramayan most watched episode:ਰਾਮਾਨੰਦ ਸਾਗਰ ਦੀ ਰਾਮਾਇਣ ਦਾ ਜਦੋਂ ਤੋਂ ਦੂਰਦਰਸ਼ਨ ‘ਤੇ ਰੀ ਟੈਲੀਕਾਸਟ ਹੋਇਆ ਹੈ। ਉਦੋਂ ਤੋਂ ਹਰ ਦਿਨ ਇਹ ਨਵਾਂ ਰਿਕਾਰਡ ਬਣਾ ਰਹੀ ਹੈ। ਸੋਸ਼ਲ ਮੀਡੀਆ ‘ਤੇ ਵੀ ਰਾਮਾਇਣ ਲਗਾਤਾਰ ਸੁਰਖੀਆ ਵਿੱਚ ਹੈ। ਰਾਮਾਇਣ ਦੇ ਸਿਤਾਰਿਆਂ ਨੂੰ ਵੀ ਅੱਜਕਲ ਇੰਟਰਨੈੱਟ ‘ਤੇ ਕਾਫੀ ਸਰਚ ਕੀਤਾ ਜਾ ਰਿਹਾ ਹੈ। ਲੋਕ ਇਨ੍ਹਾਂ ਸਿਤਾਰਿਆਂ ਦੀ ਜ਼ਿੰਦਗੀ ਨਾਲ ਜੁੜੀ ਹਰ ਛੋਟੀ ਤੋਂ ਵੱਡੀ ਗੱਲ ਵਿੱਚ ਦਿਲਚਸਪੀ ਲੈਂਦੇ ਦਿਖ ਰਹੇ ਹਨ। ਇੰਨਾ ਹੀ ਨਹੀਂ ਲਾਕਡਾਊਨ ਦੇ ਵਿੱਚ ਇਸ ਸੀਰੀਅਲ ਦੀ ਟੀਆਰਪੀ ਵੀ ਆਸਮਾਨ ਛੂਹ ਰਹੀ ਹੈ। ਇਸੇ ਵਿੱਚ ਰਾਮਾਇਣ ਨੇ ਇੱਕ ਨਵਾਂ ਰਿਕਾਰਡ ਬਣਾਇਆ ਹੈ। ਟਵੀਟ ਦੇ ਮੁਤਾਬਿਕ 16 ਅਪ੍ਰੈਲ ਨੂੰ ਪ੍ਰਸਾਰਿਤ ਹੋਏ ਰਾਮਾਇਣ ਦੇ ਐਪੀਸੋਡ ਨੇ ਦਰਸ਼ਕਾਂ ਦੇ ਮਾਮਲੇ ਵਿੱਚ ਵਰਲਡ ਰਿਕਾਰਡ ਬਣਾਇਆ ਹੈ। 16 ਅਪਰੈਲ ਨੂੰ ਪ੍ਰਸਾਰਿਤ ਹੋਏ ਐਪੀਸੋਡ ਨੂੰ 7.7 ਕਰੋੜ ਦਰਸ਼ਕਾਂ ਨੇ ਦੁਨੀਆਂ ਭਰ ਵਿੱਚ ਦੇਖਿਆ। ਜਿਸ ਤੋਂ ਬਾਅਦ ਇਹ ਸਭ ਤੋਂ ਜ਼ਿਆਦਾ ਦੇਖਣ ਵਾਲਾ ਸੀਰੀਅਲ ਬਣ ਗਿਆ ਹੈ।
ਇਸ ਨਵੇਂ ਰਿਕਾਰਡ ਦੇ ਪਤਾ ਚੱਲਦੇ ਹੀ ਲੋਕ ਇਸ ਧਾਰਮਿਕ ਸੀਰੀਅਲ ਨੂੰ ਕਾਫੀ ਪਸੰਦ ਕਰ ਰਹੇ ਹਨ ਪਰ ਹੁਣ ਕਈ ਲੋਕਾਂ ਦੇ ਮਨ ਵਿੱਚ ਇਹ ਸਵਾਲ ਵੀ ਉੱਠ ਰਿਹਾ ਹੈ ਕਿ ਆਖਿਰ ਰਾਮਾਇਣ ਦੇ ਇਸ ਐਪੀਸੋਡ ਵਿੱਚ ਅਜਿਹਾ ਕੀ ਹੋਇਆ ਸੀ ਜੋ ਇੰਨੇ ਲੋਕਾਂ ਨੇ ਇਕੱਠੇ ਰਾਮਾਇਣ ਦੇਖੀ। ਦਰਅਸਲ 15 ਅਪ੍ਰੈਲ ਨੂੰ ਪ੍ਰਸਾਰਿਤ ਹੋਏ ਐਪੀਸੋਡ ਦਾ ਅੰਤ ਹੁੰਦਾ ਹੈ ਇੰਦਰਜੀਤ ਦੇ ਲਕਸ਼ਮਣ ‘ਤੇ ਸ਼ਕਤੀ ਵਾਣ ਦੇ ਪ੍ਰਹਾਰ ਨਾਲ ਜਿਸ ਨਾਲ ਲਕਸ਼ਮਣ ਜਮੀਨ ‘ਤੇ ਡਿੱਗ ਜਾਂਦੇ ਹਨ।
ਸੀਰੀਅਲ ਰਾਮਾਇਣ ਵਿੱਚ ਸ੍ਰੀਰਾਮ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣ ਵਾਲੇ ਲਕਸ਼ਮਣ ਦੇ ਪਿਆਰ ਨੂੰ ਕੋਈ ਨਹੀਂ ਭੁੱਲ ਸਕਦਾ। ਲਕਸ਼ਮਣ ਦਾ ਕਿਰਦਾਰ ਰਾਮਾਇਣ ‘ਚ ਅਦਾਕਾਰ ਸੁਨੀਲ ਲਹਿਰੀ ਨੇ ਨਿਭਾਇਆ ਹੈ। ਹਾਲ ਹੀ ਵਿੱਚ ਗੱਲਬਾਤ ਦੌਰਾਨ ਸੁਨੀਲ ਲਹਿਰੀ ਨੇ ਦੱਸਿਆ ਕਿ ਉਨ੍ਹਾਂ ਦਿਨਾਂ ਵਿੱਚ ਇਨ੍ਹਾਂ ਕਲਾਕਾਰਾਂ ਨੂੰ ਕੰਮ ਬਦਲੇ ਕਿੰਨਾ ਪੈਸਾ ਮਿਲਦਾ ਸੀ। ਸੁਨੀਲ ਨੇ ਦੱਸਿਆ ਬੱਸ ਇੰਨਾ ਹੀ ਕਹਾਂਗਾ ਕਿ ਮੂੰਗਫਲੀ ਮਿਲਦੀ ਸੀ। ਉਸ ਸਮੇਂ ਇਨ੍ਹਾਂ ਖ਼ਰਚ ਵੀ ਨਹੀਂ ਹੁੰਦਾ ਸੀ ਅੱਜ ਦੇ ਜ਼ਮਾਨੇ ਦੀ ਤਰ੍ਹਾਂ। ਸੁਨੀਲ ਨੇ ਸਿੱਧੇ ਤੌਰ ‘ਤੇ ਇਹ ਨਹੀਂ ਦੱਸਿਆ ਕਿ ਉਸ ਨੂੰ ਕਿੰਨੀ ਤਨਖਾਹ ਮਿਲਦੀ ਸੀ ਪਰ ਉਨ੍ਹਾਂ ਨੇ ਇਹ ਜ਼ਰੂਰ ਕਿਹਾ ਕਿ ਫੀਸਾਂ ਬਹੁਤ ਘੱਟ ਸਨ।