ramayan trp more mahabharat:ਲਾਕਡਾਊਨ ਕਾਰਨ ਡੀਡੀ ਨੈਸ਼ਨਲ ‘ਤੇ ਦੁਬਾਰਾ ਟੈਲੀਕਾਸਟ ਹੋਣ ਵਾਲਾ ਪ੍ਰੋਗਰਾਮ ‘ਰਾਮਾਇਣ’ ਕਈ ਰਿਕਾਰਡ ਆਪਣੇ ਨਾਮ ਦਰਜ ਕਰਦਾ ਜਾ ਰਿਹਾ ਹੈ। ਰਾਮਾਨੰਦ ਸਾਗਰ ਦੇ ਇਸ ਪੁਰਾਣੇ ਸ਼ੋਅ ਨੂੰ ਲਾਕਡਾਉਨ ਦੌਰਾਨ ਜ਼ਬਰਦਸਤ ਟੀਆਰਪੀ ਮਿਲ ਰਹੀ ਹੈ। ਪਹਿਲਾਂ ‘ਰਮਾਇਣ’ ਨੇ 2015 ਤੋਂ ਬਾਅਦ ਹੁਣ ਤਕ ਸਭ ਤੋਂ ਵੱਧ ਟੀਆਰਪੀ ਬਣਾਉਣ ਵਾਲੇ ਪ੍ਰੋਗਰਾਮ ਹੋਣ ਦਾ ਰਿਕਾਰਡ ਬਣਾਇਆ ਅਤੇ ਹੁਣ ‘ਰਾਮਾਇਣ’ ਵਿਸ਼ਵ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਪ੍ਰੋਗਰਾਮ ਬਣ ਚੁੱਕਾ ਹੈ। ਡੀਡੀ ਨੈਸ਼ਨਲ ਨੇ ਅਾੋ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਟਵੀਟ ਕਰਕੇ ਉਹਨਾਂ ਨੇ ਲਿਖਿਆ, ‘ਵਰਲਡ ਰਿਕਾਰਡ !! ਦੂਰਦਰਸ਼ਨ ‘ਤੇ ਰਾਮਾਇਣ ਦੇ ਦੁਬਾਰਾ ਪ੍ਰਸਾਰਣ ਨੇ ਵਰਲਡ ਵਾਇਡ ਵਿਉਅਰਸ਼ਿਪ ਰਿਕਾਰਡ ਨੂੰ ਤੋੜ ਦਿੱਤਾ ਹੈ। ਇਹ ਸ਼ੋਅ 16 ਅਪ੍ਰੈਲ ਨੂੰ 7.7 ਕਰੋੜ ਦਰਸ਼ਕਾਂ ਨਾਲ ਦੁਨੀਆਂ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਮਨੋਰੰਜਨ ਸ਼ੋਅ ਬਣ ਗਿਆ ਹੈ।’
ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਜਦੋਂ ਤੋਂ ਸੀਰੀਅਲ ਰਾਮਾਇਣ ਦਾ ਦੁਬਾਰਾ ਤੋਂ ਟੈਲੀਕਾਸਟ ਹੋਇਆ ਹੈ, ਉਸੇ ਸਮੇੰ ਤੋਂ ਇਸ ਨੂੰ ਜਬਰਦਸਤ ਟੀਆਰਪੀ ਮਿਲਣੀ ਸ਼ੁਰੂ ਹੋ ਗਈ ਹੈ। ਕੁਝ ਦਿਨ ਪਹਿਲਾਂ ਦੇ ਸੀਈਓ ਸ਼ਸ਼ੀ ਨੇ ਦੱਸਿਆ ਸੀ ਕਿ ਸਾਲ 2015 ਤੋਂ ਲੈ ਕੇ ਹੁਣ ਤੱਕ, ਇਹ ਸ਼ੋਅ ਜਨਰਲ ਮਨੋਰੰਜਨ ਸ਼੍ਰੇਣੀ ਮਤਲਬ ਕਿ (ਸੀਰੀਅਲ) ਦੇ ਮਾਮਲੇ ਵਿਚ ਕਾਫੀ ਟਾਪ ‘ਤੇ ਹੈ। ਉਨ੍ਹਾਂ ਨੇ ਟਵੀਟ ਵਿੱਚ ਲਿਖਿਆ ਸੀ, “ਮੈਨੂੰ ਇਹ ਕਹਿਣ ‘ਤੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਦੂਰਦਰਸ਼ਨ ‘ਤੇ ਪ੍ਰਸਾਰਤ ਕੀਤਾ ਜਾ ਰਿਹਾ ਸ਼ੋਅ ‘ਰਾਮਾਇਣ’ ਸਾਲ 2015 ਤੋਂ ਬਾਅਦ ਦਾ ਸਭ ਤੋਂ ਉੱਚਾ ਟੀਆਰਪੀ ਤਿਆਰ ਕਰਨ ਵਾਲਾ ਹਿੰਦੀ ਜਨਰਲ ਮਨੋਰੰਜਨ ਸ਼ੋਅ ਹੈ।”
ਗੱਲ ਕੀਤੀ ਜਾਏ ਰਾਮਾਇਣ’ ਤੋਂ ਇਲਾਵਾ ਡੀਡੀ ਨੈਸ਼ਨਲ ‘ਤੇ ‘ਮਹਾਭਾਰਤ’ ‘ਸ਼ਕਤੀਮਾਨ’, ‘ਬੋਮੋਮਕੇਸ਼ ਬਖਸ਼ੀ’, ‘ਫੌਜੀ’, ‘ਸਰਕਸ’, ‘ਵੇਖ ਭਾਈ ਵੇਖ’ ਅਤੇ ‘ਸ਼੍ਰੀਮਾਨ ਸ਼੍ਰੀਮਤੀ’ ਵਰਗੇ ਸ਼ੋਅਜ਼ ਦੀ ਤਾਂ ਉਹਨਾ ਦੀ ਵੀ ਵਾਪਸੀ ਹੋਈ ਹੈ ਪਰ ਜ਼ਿਆਦਾ ਪ੍ਰਸਿੱਧ ਸੀਰੀਅਲ ਰਾਮਾਇਣ ਹੀ ਹੋਇਆ ਹੈ।