randeep surjewala says: ਕਾਂਗਰਸ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਆਰਥਿਕ ਪੈਕੇਜ ਦੀ ਤੀਜੀ ਕਿਸ਼ਤ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਕਾਂਗਰਸ ਵਲੋਂ ਇਹ ਦੋਸ਼ ਲਾਇਆ ਗਿਆ ਕਿ ਨਰਿੰਦਰ ਮੋਦੀ ਸਰਕਾਰ ਆਰਥਿਕ ਪੈਕੇਜ ਦੇ ਨਾਮ ‘ਤੇ ਬਜਟ ਯੋਜਨਾਵਾਂ ਅੱਗੇ ਰੱਖ ਰਹੀ ਹੈ ਅਤੇ ਉਸ ਦਾ ਪੈਕੇਜ ਸਿਰਫ ’13 ਜ਼ੀਰੋ’ ਸਾਬਿਤ ਹੋਇਆ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀ ਦਾਅਵਾ ਕੀਤਾ ਕਿ ਕਿਸਾਨ ਅਤੇ ਮਜ਼ਦੂਰ ਮੋਦੀ ਸਰਕਾਰ ਦੇ ਏਜੰਡੇ ‘ਤੇ ਕਿਤੇ ਵੀ ਨਹੀਂ ਹਨ।“ ਉਨ੍ਹਾਂ ਨੇ ਵੀਡੀਓ ਲਿੰਕ ਰਾਹੀਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ, “ਇਹ ਜੁਮਲਾ ਘੋਸ਼ਣਾ ਪੈਕੇਜ ਹੈ, 20 ਲੱਖ ਕਰੋੜ ਰੁਪਏ ਦਾ ਮੋਦੀ ਸਰਕਾਰ ਦਾ ਪੈਕੇਜ ਸਿਰਫ ’13 ਜ਼ੀਰੋ’ ਸਾਬਿਤ ਹੋਇਆ ਹੈ।”
ਸੁਰਜੇਵਾਲਾ ਨੇ ਦੋਸ਼ ਲਾਇਆ, “ਵਿੱਤ ਮੰਤਰੀ ਆਰਥਿਕ ਪੈਕੇਜ ਦੇ ਨਾਮ ‘ਤੇ ਸਿਰਫ ਬਜਟ ਯੋਜਨਾਵਾਂ ਨੂੰ ਲੋਕ ਅੱਗੇ ਰੱਖ ਰਹੇ ਹਨ। ਆਰਥਿਕ ਪੈਕੇਜ ਵਜੋਂ ਬਜਟ ਯੋਜਨਾਵਾਂ ਨੂੰ ਪੇਸ਼ ਕਰਨਾ ਰਾਸ਼ਟਰੀ ਹਿੱਤ ਨਾਲ ਖਿਲਵਾੜ ਹੈ।” ਉਨ੍ਹਾਂ ਕਿਹਾ, “ਪਿੱਛਲੇ ਤਿੰਨ ਦਿਨਾਂ ਵਿੱਚ ਵਿੱਤ ਮੰਤਰੀ ਵੱਲੋਂ ਕੀਤੇ ਐਲਾਨਾਂ ਨੇ ਸਿਰਫ ਕਰਜ਼ੇ ਦੀ ਗੱਲ ਕੀਤੀ ਹੈ। ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਕੀ ਸਰਕਾਰ ਮੁਸ਼ਕਿਲ ਸਮੇਂ ਉਨ੍ਹਾਂ ਨੂੰ ਕਰਜ਼ਾ ਦੇ ਕੇ ਆਪਣੀ ਜ਼ਿੰਮੇਵਾਰੀ ਤੋਂ ਬਚ ਸਕਦੀ ਹੈ?”
ਧਿਆਨ ਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਖੇਤੀਬਾੜੀ ਉਪਜਾਂ ਦੀ ਸਾਂਭ-ਸੰਭਾਲ, ਆਵਾਜਾਈ ਅਤੇ ਮੰਡੀਕਰਨ ਦੀਆਂ ਸਹੂਲਤਾਂ ਦੇ ਬੁਨਿਆਦੀ ਢਾਂਚੇ ਲਈ ਇੱਕ ਲੱਖ ਕਰੋੜ ਰੁਪਏ ਦੇ ਖੇਤੀਬਾੜੀ ਢਾਂਚਾ ਸਹੂਲਤ ਫੰਡ ਦਾ ਐਲਾਨ ਕੀਤਾ। ਵਿੱਤ ਮੰਤਰੀ ਨੇ ਇੱਥੇ ਆਰਥਿਕ ਪੈਕੇਜ ਦੀ ਤੀਜੀ ਕਿਸ਼ਤ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਫੰਡ ਦੀ ਵਰਤੋਂ ਵਾਢੀ ਤੋਂ ਬਾਅਦ ਕੋਲਡ ਸਟੋਰੇਜ ਦੇ ਪ੍ਰਬੰਧਨ ਫਰੇਮਵਰਕ ਆਦਿ ਲਈ ਕੀਤੀ ਜਾਏਗੀ। ਇਸ ਦੇ ਨਾਲ ਹੀ, ਵਿੱਤ ਮੰਤਰੀ ਨੇ ਮਾਈਕਰੋ ਫੂਡ ਐਂਟਰਪ੍ਰਾਈਜਜ (ਐਮ.ਐੱਫ.ਈ.) ਦੇ ਪ੍ਰਬੰਧਨ ਲਈ 10,000 ਕਰੋੜ ਰੁਪਏ ਦੀ ਯੋਜਨਾ ਦਾ ਐਲਾਨ ਵੀ ਕੀਤਾ।