ravi kbc child becomes:ਰਿਐਲਿਟੀ ਕੁਈਜ ਸ਼ੋਅ ਕੌਣ ਬਣੇਗਾ ਕਰੋੜਪਤੀ ਦੇਸ਼ ਦੇ ਸਭ ਤੋਂ ਪ੍ਰਸਿੱਧ ਸ਼ੋਅਜ਼ ਵਿੱਚ ਸ਼ਾਮਿਲ ਹੈ। ਹਰ ਸਾਲ ਇਸ ਸ਼ੋਅ ਦੇ ਨਵੇਂ ਸੀਜ਼ਨ ਦਾ ਸਾਰੇ ਕਾਫੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਸ਼ੋਅ ਦੀ ਹਰ ਸੀਟ ‘ਤੇ ਆਉਣ ਵਾਲੇ ਕੰਟੈਸਟੈਂਟ ਵੱਡੀ ਰਕਮ ਜਿੱਤ ਕੇ ਜਾਂਦੇ ਹਨ ਤਾਂ ਕੁਝ ਕਾਫੀ ਮਸ਼ਹੂਰ ਵੀ ਹੋ ਜਾਂਦੇ ਹਨ। ਇਸ ਸ਼ੋਅ ਦਾ ਇੱਕ ਕੰਟੈਸਟੈਂਟ ਹੁਣ ਕਾਫ਼ੀ ਸੁਰਖੀਆਂ ਵਿੱਚ ਆ ਗਿਆ ਹੈ। ਸ਼ੋਅ ਵਿੱਚ ਚੌਦਾਂ ਸਾਲ ਦੇ ਇੱਕ ਬੱਚੇ ਨੇ ਹਿੱਸਾ ਲਿਆ ਸੀ। ਹੁਣ ਲੱਗਭਗ ਦੋ ਦਹਾਕੇ ਤੋਂ ਬਾਅਦ ਇਹ ਬੱਚਾ ਇੱਕ ਵਾਰ ਫਿਰ ਤੋਂ ਆਪਣੀ ਸਕਸੈੱਸ ਸਟੋਰੀ ਨਾਲ ਸਾਰਿਆਂ ਦੇ ਵਿੱਚ ਚਰਚਾ ‘ਚ ਹੈ।
ਸਾਲ 2001 ਵਿੱਚ ਕੇਬੀਸੀ ਦਾ ਸਪੈਸ਼ਲ ਸੀਜ਼ਨ ਕੇਬੀਸੀ ਜੂਨੀਅਰ ਆਇਆ ਸੀ। ਜਿਸ ਵਿੱਚ ਚੌਦਾਂ ਸਾਲ ਦੇ ਬੱਚੇ ਰਵੀ ਮੋਹਨ ਸੈਣੀ ਨੇ ਸਾਰੇ ਪੰਦਰਾਂ ਸਵਾਲਾਂ ਦੇ ਸਹੀ ਜਵਾਬ ਦੇ ਕੇ ਇੱਕ ਕਰੋੜ ਦੀ ਰਾਸ਼ੀ ਜਿੱਤੀ ਸੀ। ਇਸ ਗੱਲ ਨੂੰ ਲੱਗਭੱਗ ਦੋ ਦਹਾਕੇ ਹੋ ਚੁੱਕੇ ਹਨ ਅਤੇ ਹੁਣ ਉਹ ਬੱਚਾ ਆਈਪੀਐੱਸ ਬਣ ਕੇ ਪਹਿਲੀ ਪੋਸਟ ਲੈ ਚੁੱਕਾ ਹੈ।
ਰਵੀ ਮੋਹਨ ਸੈਣੀ ਦੀ ਉਮਰ ਲੱਗਭੱਗ 33 ਸਾਲ ਹੈ। ਉਨ੍ਹਾਂ ਨੇ ਗੁਜਰਾਤ ਦੇ ਪੋਰਬੰਦਰ ਵਿੱਚ ਬਤੌਰ ਐੱਸਪੀ ਜੁਆਇਨ ਕੀਤਾ ਹੈ। ਸੈਣੀ ਨੇ ਦੱਸਿਆ ਕਿ ਉਨ੍ਹਾਂ ਨੇ ਮਹਾਤਮਾ ਗਾਂਧੀ ਮੈਡੀਕਲ ਕਾਲਜ ਜੈਪੁਰ ਤੋਂ ਐਮਬੀਬੀਐਸ ਕੀਤੀ। ਐਮਬੀਬੀਐਸ ਤੋਂ ਬਾਅਦ ਇੰਟਰਨਸ਼ਿਪ ਦੇ ਦੌਰਾਨ ਉਨ੍ਹਾਂ ਦਾ ਚੈਨ ਸਿਵਲ ਸਰਵਿਸੇਸ ਵਿੱਚ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਰਵੀ ਮੋਹਨ ਦੇ ਪਾਪਾ ਨੇਵੀ ਵਿੱਚ ਸਨ। ਅਜਿਹੇ ਵਿੱਚ ਉਨ੍ਹਾਂ ਨੇ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਆਈਪੀਐਸ ਚੁਣਲਿਆ ਅਤੇ ਦੇਸ਼ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ।